ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ’ਚ ਮਾਰੇ ਗਏ

ਹੈਦਰਾਬਾਦ ਗੈਂਗਰੇਪ (ਸਮੂਹਕ ਬਲਾਤਕਾਰ) ਦੇ ਚਾਰੇ ਮੁਲਜ਼ਮ ਪੁਲਿਸ ਨਾਲ ਮੁਕਾਬਲੇ ’ਚ ਮਾਰੇ ਗਏ ਗਏ ਹਨ। ਇਹ ਮੁਕਾਬਲਾ ਨੈਸ਼ਨਲ ਹਾਈਵੇ–44 ਕੋਲ ਹੋਇਆ। ਦਰਅਸਲ, ਪੁਲਿਸ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਇਸ ਰਾਸ਼ਟਰੀ ਰਾਜਮਾਰਗ ਉੱਤੇ ਉਸ ਅਪਰਾਧਕ ਘਟਨਾ ਦੇ ਦ੍ਰਿਸ਼ ਮੁੜ–ਸਿਰਜਣ (ਰੀ–ਕ੍ਰੀਏਟ) ਕਰਨ ਲਈ ਲੈ ਕੇ ਗਈ ਸੀ।

ਪੁਲਿਸ ਮੁਤਾਬਕ ਚਾਰੇ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦਾ ਜਤਨ ਕੀਤਾ ਤੇ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਉੱਥੇ ਹੀ ਮਾਰ ਮੁਕਾਇਆ। ਇੱਥੇ ਵਰਨਣਯੋਗ ਹੈ ਕਿ 27–28 ਨਵੰਬਰ ਦੀ ਦਰਮਿਆਨੀ ਰਾਤ ਨੂੰ ਹੈਦਰਾਬਾਦ ’ਚ ਇੱਕ ਲੇਡੀ ਵੈਟਰਨਰੀ ਡਾਕਟਰ ਨਾਲ ਜਬਰ–ਜਨਾਹ ਨੂੰ ਅੰਜਾਮ ਦਿੱਤਾ ਗਿਆ ਸੀ। ਉਸ ਡਾਕਟਰ ਦੀ ਸੜੀ ਹੋਈ ਮ੍ਰਿਤਕ ਦੇਹ ਬੈਂਗਲੁਰੂ–ਹੈਦਰਾਬਾਦ ਰਾਸ਼ਟਰੀ ਰਾਜਮਾਰਗ ’ਤੇ ਇੱਕ ਅੰਡਰਪਾਸ ਲਾਗੇ ਮਿਲੀ ਸੀ।

ਤੇਲੰਗਾਨਾ ਦੇ ਸਾਰੇ ਪੁਲਿਸ ਅਧਿਕਾਰੀ ਇਹ ਖ਼ਬਰ ਲਿਖੇ ਜਾਣ ਵੇਲੇ ਤੱਕ ਅੱਜ ਸਵੇਰੇ ਹੀ ਘਟਨਾ ਸਥਾਨ ਉੱਤੇ ਪੁੱਜ ਗਏ ਸਨ; ਜਿੱਥੇ ਇਹ ਮੁਕਾਬਲਾ (ਇਨਕਾਊਂਟਰ) ਹੋਇਆ।

ਲੇਡੀ ਡਾਕਟਰ ਦੀ ਸਕੂਟੀ ਪੰਕਚਰ ਹੋ ਗਈ ਸੀ। ਜਦੋਂ ਉਹ ਸਕੂਟੀ ਪਾਰਕ ਕਰ ਰਹੀ ਸੀ, ਤਦ ਚਾਰੇ ਮੁਲਜ਼ਮਾਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਚਾਰੇ ਮੁਲਜ਼ਮਾਂ ਨੇ ਡਾਕਟਰ ਦਾ ਗਲ਼ਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਵੀ ਸਾੜ ਦਿੱਤੀ ਗਈ। ਉਨ੍ਹਾਂ ਸੋਚਿਆ ਸੀ ਕਿ ਇੰਝ ਸਾਰੇ ਸਬੂਤ ਖ਼ਤਮ ਹੋ ਜਾਣਗੇ।

ਇਸ ਬਲਾਤਕਾਰ ਤੇ ਕਤਲ ਦੀ ਘਟਨਾ ਤੋਂ ਬਾਅਦ ਜਿੱਥੇ ਸਮੁੱਚੇ ਦੇਸ਼ ਵਿੱਚ ਰੋਹ ਪਾਇਆ ਜਾ ਰਿਹਾ ਸੀ, ਉੱਥੇ ਸੰਸਦ ਵਿੱਚ ਵੀ ਇਸ ਮਾਮਲੇ ਦੀ ਗੂੰਜ ਲਗਾਤਾਰ ਸੁਣ ਰਹੀ ਸੀ।

ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ’ਚ ਮਾਰੇ ਗਏ

ਉਸ ਲੇਡੀ ਡਾਕਟਰ ਦੇ ਪਿਤਾ ਨੇ ਕਿਹਾ ਸੀ ਕਿ ਮੁਲਜ਼ਮਾਂ ਨੂੰ ਜਿੰਨੀ ਵੀ ਛੇਤੀ ਸੰਭਵ ਹੋਵੇ – ਸਜ਼ਾ ਮਿਲਣੀ ਚਾਹੀਦੀ ਹੈ। ਕਈ ਕਾਨੂੰਨ ਬਣਾਏ ਪਰ ਉਨ੍ਹਾਂ ਦੀ ਪਾਲਣਾ ਨਹੀਂ ਹੋ ਰਹੀ। ਉਨ੍ਹਾਂ ਨਿਰਭਯਾ ਕੇਸ ਦੇ ਮੁਲਜ਼ਮਾਂ ਨੂੰ ਹੁਣ ਤੱਕ ਫਾਂਸੀ ਨਾ ਦਿੱਤੇ ਜਾਣ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ।

ਪੀੜਤ ਲੇਡੀ ਵੈਟਰਨਰੀ ਡਾਕਟਰ ਨੇ ਕਿਾਹ ਸੀ ਕਿ ਅਪਰਾਧ ਕਰਨ ਵਾਲਿਆਂ ਦੀ ਉਮਰ ਬਹੁਤ ਘੱਟ ਹੈ। ਉਹ ਅਪਰਾਧੀ ਹਨ ਤੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮ੍ਰਿਤਕ ਡਾਕਟਰ ਦੀ ਮਾਂ ਨੇ ਕਿਹਾ ਕਿ ਜਿਵੇਂ ਉਨ੍ਹਾਂ ਦੀ ਧੀ ਨੂੰ ਸਾੜ ਦਿੱਤਾ ਗਿਆ ਸੀ, ਉਂਝ ਹੀ ਮੁਲਜ਼ਮਾਂ ਨੂੰ ਵੀ ਜਿਊਂਦੇ–ਜੀਅ ਸਾੜ ਦਿੱਤਾ ਜਾਣਾ ਚਾਹੀਦਾ ਹੈ।

Be the first to comment

Leave a Reply