ਹੀਰਾ ਸੰਧੂ ਨੇ ਸਿੰਗਾਪੁਰ ‘ਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਕੀਤਾ ਰੌਸ਼ਨ

ਜਲੰਧਰ— ਹੀਰਾ ਸਿੰਘ ਸੰਧੂ ਦੀਆਂ ਲੱਤਾਂ  90 ਫੀਸਦੀ ਕੰਮ ਨਹੀਂ ਕਰਦੀਆਂ ਪਰ ਇਸ ਦੇ ਬਾਵਜੂਦ ਜਜ਼ਬਾ ਅਜਿਹਾ ਕਿ ਕੋਈ ਵੀ ਮੁਕਾਬਲਾ ਲੜਨ ਤੋਂ ਪਹਿਲਾਂ ਪੈਰ ਨਹੀਂ ਕੰਬਦੇ। ਹਾਲ ਹੀ ਵਿਚ ਸਿੰਗਾਪੁਰ ਵਿਚ ਹੋਏ ਡਬਲਯੂ. ਐੱਫ. ਐੱਫ. ਮੋਰਟਲ ਬੈਡਲ ਮੁਕਾਬਲੇ ਦੀ ਫਿਜ਼ੀਕਲ ਚੈਲੇਂਜ ਕੈਟਾਗਰੀ ਵਿਚ ਹੀਰਾ ਸਿੰਘ ਨੇ ਵੇਟ ਲਿਫਟਿੰਗ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।

ਰਾਜਸਥਾਨ ਵਿਚ 2012 ਵਿਚ ਹੋਏ ਨਾਰਥ ਇੰਡੀਆ ਬਾਡੀ ਬਿਲਡਿੰਗ ਮੁਕਾਬਲੇ ਵਿਚ ਮਿਸਟਰ ਨਾਰਥ ਇੰਡੀਆ ਚੁਣੇ ਗਏ ਹੀਰਾ ਸਿੰਘ ਨੇ ਕਈ ਮੁਕਾਮ ਹਾਸਲ ਕੀਤੇ ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਨੂੰ ਬਣਦਾ ਸਨਮਾਨ ਦਿੰਦਿਆਂ ਨੌਕਰੀ ਤੱਕ ਦੀ ਪੇਸ਼ਕਸ਼ ਨਹੀਂ ਕੀਤੀ ਤੇ ਨਾ ਹੀ ਹਾਲ ਪੁੱਛਿਆ। ਸ਼ਾਹਵਾਲਾ, ਫਿਰੋਜ਼ਪੁਰ ਦੇ ਹੀਰਾ ਸਿੰਘ ਨੇ ਦੇਸ਼ ਸੇਵਾ ਰਤਨ ਐਵਾਰਡ, ਐਕਸੀਲੈਂਸ ਐਵਾਰਡ 2018 ਵਿਚ ਹਾਸਲ ਕੀਤਾ। ਇੰਟਰਨੈਸ਼ਨਲ ਪੱਧਰ ‘ਤੇ 2009 ਵਿਚ ਹੋਏ ਆਈਵਾਸ ਵਰਲਡ ਗੇਮ ਪਾਵਰ ਲਿਫਟਿੰਗ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ, ਵਰਲਡ ਫਿਟਨੈੱਸ ਫੈੱਡਰੇਸ਼ਨ ਦੇ ਸਿੰਗਾਪੁਰ ਵਿਚ ਹੋਏ 2017 ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ।

ਨੈਸ਼ਨਲ ਲੈਵਲ ‘ਤੇ  ਦਿੱਲੀ ਵਿਚ 2012 ਵਿਚ ਹੋਏ ਸ਼ੇਰੂ ਕਲਾਸਿਕ ਮੁਕਾਬਲਿਆਂ ਵਿਚ ਪਹਿਲਾ ਸਥਾਨ, ਮੋਹਾਲੀ ਵਿਚ 2018 ਵਿਚ ਹੋਏ ਨਾਰਥ ਇੰਡੀਆ ਬਾਡੀ ਬਿਲਡਿੰਗ ਦੇ ਮੁਕਾਬਲਿਆਂ ਵਿਚ ਤੀਜਾ ਸਥਾਨ, ਓਡਿਸ਼ਾ ‘ਚ 2003 ਵਿਚ ਹੋਏ ਆਈ. ਬੀ. ਬੀ. ਫੈੱਡਰੇਸ਼ਨ ਕੱਪ ਵਿਚ ਪਹਿਲਾ ਸਥਾਨ, ਛੱਤੀਸਗੜ੍ਹ ਵਿਚ 2002 ਵਿਚ ਹੋਏ ਫੈੱਡਰੇਸ਼ਨ ਕੱਪ ਵਿਚ 5ਵੀਂ ਪੁਜ਼ੀਸ਼ਨ ਹਾਸਲ ਕੀਤੀ। ਇਸ ਤੋਂ ਇਲਾਵਾ ਸੂਬਾ ਪੱਧਰੀ ਮੁਕਾਬਲਿਆਂ ਵਿਚ ਕਈ ਮੈਡਲ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ। ਮੋਗਾ ਵਿਚ 2005 ਵਿਚ ਹੋਏ ਪੰਜਾਬ ਸਟੇਟ ਐਮੇਚਿਓਰ ਬਾਡੀ ਬਿਲਡਿੰਗ ਮੁਕਾਬਲੇ ਵਿਚ ਗੋਲਡ, ਪੰਜਾਬ ਪੈਰਾ ਓਲੰਪਿਕ ਪਾਵਰ ਲਿਫਟਿੰਗ ਵਿਚ ਗੋਲਡ ਹਾਸਲ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਨੇ ਹਰ ਖੇਤਰ ਵਿਚ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਦਾ ਇਕ ਬੇਟਾ ਹੈ ਜੋ ਵੱਡਾ ਹੋ ਕੇ ਬਾਡੀ ਬਿਲਡਰ ਬਣਨਾ ਚਾਹੁੰਦਾ ਹੈ।

Be the first to comment

Leave a Reply