ਹਿੰਦੂ ਲੜਕੀ ਨਾਲ ਕੋਰਟ ਮੈਰਿਜ ਕਰਨ ਜਾ ਰਹੇ ਮੁਸਲਿਮ ਵਿਅਕਤੀ ਦੀ ਬਦਮਾਸ਼ਾਂ ਨੇ ਕੀਤੀ ਕੁੱਟਮਾਰ

ਮੱੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇਕ ਮੁਸਲਿਮ ਵਿਅਕਤੀ ਦੀ ਗਾਜੀਆਬਾਦ ਤਹਿਸੀਲ ‘ਚ ਸੋਮਵਾਰ ਨੂੰ ਕੁੱਟਮਾਰ ਕੀਤੀ ਗਈ। ਵਿਅਕਤੀ ਦੇ ਨਾਲ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਮੁਸਲਿਮ ਵਿਅਕਤੀ ਬਿਜ਼ਨੌਰ ਦੀ ਰਹਿਣ ਵਾਲੀ ਇਕ ਹਿੰਦੂ ਲੜਕੀ ਨਾਲ ਵਿਆਹ ਕਰਨ ਲਈ ਮੈਰਿਜ ਰਜਿਸਟ੍ਰਾਰ ਨੇੜੇ ਪੁੱਜਾ। ਕੋਰਟ ਮੈਰਿਜ ਦੀ ਪ੍ਰੀਕਿਰਿਆ ਚੱਲ ਹੀ ਰਹੀ ਸੀ ਕਿ ਉਦੋਂ ਕੁਝ ਵਿਅਕਤੀ ਤਹਿਸੀਲ ਕੰਪਲੈਕਸ ‘ਚ ਦਾਖ਼ਲ ਹੋਏ ਅਤੇ ਵਿਅਕਤੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਕੁੱਟਮਾਰ ਕਰ ਰਹੇ ਵਿਅਕਤੀਆਂ ਦਾ ਦੋਸ਼ ਸੀ ਕਿ ਮੁਸਲਿਮ ਵਿਅਕਤੀ ਨੇ ਹਿੰਦੂ ਲੜਕੀ ਨੂੰ ਬਹਿਲਾ ਕੇ ਆਪਣੇ ਜਾਲ ‘ਚ ਫਸਾਇਆ ਹੈ ਅਤੇ ਹੁਣ ਉਸ ਨਾਲ ਵਿਆਹ ਕਰਨ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਦੇ ਬਾਅਦ ਪੁਲਸ ਨੇ ਮਾਮਲੇ ਨੂੰ ਗਿਆਨ ‘ਚ ਲਿਆ ਅਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ। ਐੱਸ.ਪੀ. ਸਿਟੀ ਆਕਾਸ਼ ਤੋਮਰ ਦਾ ਕਹਿਣਾ ਹੈ ਕਿ ਵਿਅਕਤੀ ਅਤੇ ਲੜਕੀ ਦੋਵੇਂ ਹੀ ਬਾਲਿਗ ਹਨ ਅਤੇ ਉਹ ਆਪਣੀ ਮਰਜ਼ੀ ਨਾਲ ਵਿਆਹ ਕਰ ਰਹੇ ਹਨ। ਜਿਨ੍ਹਾਂ ਲੋਕਾਂ ਨੇ ਵੀ ਇਨ੍ਹਾਂ ਨਾਲ ਅਜਿਹਾ ਵਿਵਹਾਰ ਕੀਤਾ ਹੈ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਿਜ਼ਨੌਰ ਦੀ ਰਹਿਣ ਵਾਲੀ ਲੜਕੀ ਅਤੇ ਮੱਧ ਪ੍ਰਦੇਸ਼ ਦਾ ਵਿਅਕਤੀ ਦੋਵੇਂ ਹੀ ਨੋਇਡਾ ਸਥਿਤ ਇਕ ਕੰਪਨੀ ‘ਚ ਜਾਬ ਕਰਦੇ ਹਨ। ਦੋਵੇਂ ਹੀ ਬਾਲਿਗ ਹਨ ਅਤੇ ਇਕ ਦੂਜੇ ਨਾਲ ਪਿਆਰ ਕਰਦੇ ਹਨ। ਜਿਸ ਦੇ ਬਾਅਦ ਸੋਮਵਾਰ ਨੂੰ ਦੋਵੇਂ ਤਹਿਸੀਲ ‘ਚ ਮੈਰਿਜ ਰਜਿਸਟਰਡ ਕਰਵਾਉਣ ਪੁੱਜੇ ਸਨ। ਇਸੀ ਦੌਰਾਨ ਕਿਤੇ ਤੋਂ ਇਸ ਗੱਲ ਦੀ ਭਣਕ ਹੰਗਾਮਾ ਕਰਨ ਵਾਲੇ ਵਿਅਕਤੀਆਂ ਨੂੰ ਲੱਗ ਗਈ। ਜਿਸ ਦੇ ਬਾਅਦ ਵਕੀਲਾਂ ਨਾਲ ਭਰੀ ਤਹਿਸੀਲ ‘ਚ ਵਿਅਕਤੀ ਨੂੰ ਮਾਰਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply