ਹਿੰਦੂ-ਮੁਸਲਿਮ ਸਭ ਖਾਂਦੇ ਨੇ ਬੀਫ, ਨਹੀਂ ਕਰ ਸਕਦੇ ਬੈਨ

ਅਗਰਤਲਾ—ਭਾਜਪਾ ਨੇਤਾ ਸੁਨੀਲ ਦੇਵਧਰ ਨੇ ਤ੍ਰਿਪੁਰਾ ‘ਚ ਬੀਫ ਬੈਨ ਦੀ ਗੱਲ ‘ਤੇ ਕਿਹਾ ਹੈ ਕਿ ਜਿੱਥੇ ਜਨਤਾ ਜਿਸ ਪ੍ਰਕਾਰ ਤੋਂ ਚਾਹੁੰਦੀ ਹੈ, ਸਰਕਾਰ ਉਸ ਦੇ ਹਿਸਾਬ ਨਾਲ ਕੰਮ ਕਰਦੀ ਹੈ। ਦੱਸ ਦਈਏ ਤ੍ਰਿਪੁਰਾ ‘ਚ ਭਾਜਪਾ ਦੀ ਸਰਕਾਰ ਬਣਾਉਣ ਤੋਂ ਬਾਅਦ ਤੋਂ ਲਗਾਤਾਰ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਭਾਜਪਾ ਤ੍ਰਿਪੁਰਾ ‘ਚ ਬੀਫ ‘ਤੇ ਬੈਨ ਲਗਾਵੇਗੀ?
ਤ੍ਰਿਪੁਰਾ ‘ਚ ਬੀਫ ਬੈਨ ਹੋਵੇਗਾ ਜਾਂ ਨਹੀਂ, ਇਸ ‘ਤੇ ਜਵਾਬ ਦਿੰਦੇ ਹੋਏ ਸੁਨੀਲ ਦੇਵਧਰ ਨੇ ਕਿਹਾ ਕਿ ਕਿਸੇ ਸੂਬੇ ‘ਚ ਜੇਕਰ ਬਹੁਤ ਗਿਣਤੀ ਵਾਲੇ ਲੋਕ ਬੀਫ ਖਾਣਾ ਨਹੀਂ ਚਾਹੁੰਦੇ ਤਾਂ ਉੱਥੇ ਦੀ ਸਰਕਾਰ ਉਸ ‘ਤੇ ਬੈਨ ਲਗਾਵੇਗੀ। ਨਾਰਥ ਈਸਟ ਦੇ ਸੂਬਿਆਂ ‘ਚ ਬਹੁਤ ਗਿਣਤੀ ਵਾਲੇ ਲੋਕ ਉਸ ਨੂੰ ਖਾਂਦੇ ਹਨ ਤਾਂ ਉੱਥੇ ਦੀ ਸਰਕਾਰ ਉਸ ‘ਤੇ ਪਾਬੰਦੀ ਨਹੀਂ ਲਗਾਉਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਇੱਥੇ ਜ਼ਿਆਦਾਤਰ ਮੁਸਲਿਮ ਅਤੇ ਇਸਾਈ ਹੈ, ਕੁਝ ਹਿੰਦੂ ਵੀ ਹਨ ਜੋ ਇਹ ਮਾਸ ਖਾਂਦੇ ਹਨ ਤਾਂ ਮੈਨੂੰ ਅਜਿਹਾ ਲੱਗਦਾ ਹੈ ਕਿ ਉਸ ‘ਤੇ ਕੋਈ ਬੈਨ ਨਹੀਂ ਹੋਣਾ ਚਾਹੀਦਾ ਇਸ ਲਈ ਤ੍ਰਿਪੁਰਾ ‘ਚ ਬੀਫ ਬੈਨ ਨਹੀਂ ਹੈ।

Be the first to comment

Leave a Reply