ਹਿਲੇਰੀ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਲੱੜਣੀਆਂ ਚਾਹੀਦੀਆਂ – ਟਰੰਪ

ਟਰੰਪ ਦੀ ਇਹ ਟਿੱਪਣੀ ਸੋਮਵਾਰ ਨੂੰ ਰਾਮੁੱਸੇਨ ਸਰਵੇਖਣ ਨਤੀਜੇ ਆਉਣ ਤੋਂ ਬਾਅਦ ਆਈ ਹੈ ਜਿਸ ਮੁਤਾਬਕ 2020 ‘ਚ ਵੀ ਜੇਕਰ ਦੋਵੇਂ ਨੇਤਾ ਚੋਣ ਮੈਦਾਨ ‘ਚ ਆਹਮਣੇ-ਸਾਹਮਣੇ ਹੁੰਦੇ ਹਨ ਤਾਂ 45-45 ਮਤਾਂ ਦੇ ਨਾਲ ਚੋਟੀ ਦਾ ਮੁਕਾਬਲਾ ਹੋਵੇਗਾ। ਹਿਲੇਰੀ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵਿਦੇਸ਼ ਵਿਭਾਗ ਨੇ ਈ-ਮੇਲ ਰਿਕਾਰਡ ਮਾਮਲੇ ‘ਚ ਕਈ ਅਧਿਕਾਰੀਆਂ ਅਤੇ ਹਿਲੇਰੀ ਦੇ ਸਹਿਯੋਗੀਆਂ ਖਿਲਾਫ ਦੁਬਾਰਾ ਜਾਂਚ ਸ਼ੁਰੂ ਕੀਤੀ ਸੀ। ਹਿਲੇਰੀ ਨੇ ਇਸ ‘ਤੇ ਆਖਿਆ ਸੀ ਕਿ ਇਹ ਸਿਰਫ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਹੈ।

Be the first to comment

Leave a Reply