
ਨਿਊਯਾਰਕ – ਸਪਾਇਕ ਲੀ ਦੀਆਂ ਕਈ ਫਿਲਮਾਂ ਵਿਚ ਕੰਮ ਕਰ ਚੁੱਕੇ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਥਾਮਸ ਜੈਫਰਸਨ ਬਾਯਰਡ ਦਾ ਐਟਲਾਂਟਾ ਵਿਚ ਸ਼ਨੀਵਾਰ ਨੂੰ ਕਤਲ ਕਰ ਦਿੱਤਾ ਗਿਆ। ਵੈਰਾਇਟੀ ਮੈਗਜ਼ੀਨ ਨੇ ਐਟਲਾਂਟਾ ਪੁਲਸ ਵਿਭਾਗ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਬਾਯਰਡ 70 ਸਾਲਾ ਦੇ ਸਨ।

ਮੈਗਜ਼ੀਨ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਪੌਣੇ ਨੌ ਵਜੇ ਪੁਲਸ ਨੂੰ ਇਕ ਜ਼ਖਮੀ ਵਿਅਕਤੀ ਦੀ ਜਾਣਕਾਰੀ ਮਿਲੀ। ਘਟਨਾ ਵਾਲੀ ਥਾਂ ‘ਤੇ ਪਹੁੰਚਣ ‘ਤੇ ਪੁਲਸ ਨੂੰ ਬਾਯਰਡ ਬੇਹੋਸ਼ੀ ਦੀ ਹਾਲਤ ਵਿਚ ਮਿਲੇ। ਐਟਲਾਂਟਾ ਪੁਲਸ ਦੇ ਅਧਿਕਾਰੀ ਘਟਨਾ ਦੇ ਹਾਲਾਤਾਂ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਨਿਰਦੇਸ਼ਕ ਲੀ ਨੇ ਇੰਸਟਾਗ੍ਰਾਮ ‘ਤੇ ਐਤਵਾਰ ਨੂੰ ਬਾਯਰਡ ਨੂੰ ਸ਼ਰਧਾਂਜਲੀ ਦਿੱਤੀ। ਲੀ ਨੇ ਲਿਖਿਆ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਪਿਆਰੇ ਭਰਾ ਥਾਮਸ ਜੈਫਰਸਨ ਬਾਯਰਡ ਦੀ ਬੀਤੀ ਰਾਤ ਐਟਲਾਂਟਾ ਵਿਚ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਲਿਖਿਆ ਕਿ ਉਨ੍ਹਾਂ ਦੇ ਪਰਿਵਾਰ ਨਾਲ ਅਸੀਂ ਦੁੱਖ ਸਾਂਝੇ ਕਰਦੇ ਹਾਂ ਅਤੇ ਅਸੀਂ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਉਥੇ ਹੀ ਉਨ੍ਹਾਂ ਦੇ ਫੈਨਸ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਅਤੇ ਤਸਵੀਰਾਂ ਸਾਂਝੀਆਂ ਕਰਕੇ ਦੁੱਖ ਜ਼ਾਹਿਰ ਕਰ ਰਹੇ ਹਨ।
Leave a Reply
You must be logged in to post a comment.