ਹਰਿਆਣਾ ਸਰਕਾਰ ਤੁਰੰਤ ਦੇਵੇ ਦਿੱਲੀ ਨੂੰ ਪਾਣੀ, ਹਾਈ ਕੋਰਟ ਦਾ ਆਦੇਸ਼

ਨਵੀਂ ਦਿੱਲੀ— ਦਿੱਲੀ ‘ਚ ਪਾਣੀ ਦੀ ਕਿੱਲਤ ਮਾਮਲੇ ‘ਚ ਦਿੱਲੀ ਹਾਈ ਕੋਰਟ ਨੇ ਹਰਿਆਣਾ ਨੂੰ ਨਿਰਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਆਪਣੇ ਆਦੇਸ਼ ‘ਚ ਹਰਿਆਣਾ ਸਰਕਾਰ ਨੂੰ ਮੁਨਕ ਨਹਿਰ ਤੋਂ 719 ਕਿਊਸੇਕ ਪਾਣੀ ਅਤੇ ਸਬ ਬਰਾਂਚ ਕੈਨਾਲ ਤੋਂ 330 ਕਿਊਸੇਕ ਪਾਣੀ ਤੁਰੰਤ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਕੋਰਟ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਕੋਰਟ ਦੇ ਪੁਰਾਣੇ ਆਦੇਸ਼ ਦੀ ਪਾਲਣਾ ਕਰੇ।
ਜ਼ਿਕਰਯੋਗ ਹੈ ਕਿ ਦਿੱਲੀ ਜਲ ਬੋਰਡ ਨੇ ਪਾਣੀ ਦੀ ਕਮੀ ਨਾਲ ਜੂਝ ਰਹੀ ਦਿੱਲੀ ਨੂੰ ਪਾਣੀ ਉਪਲੱਬਧ ਕਰਵਾਉਣ ਦੇ ਸੰਬੰਧ ‘ਚ ਹਾਈ ਕੋਰਟ ‘ਚ ਅਪੀਲ ਕੀਤੀ ਸੀ।ਕਿਹਾ ਗਿਆ ਕਿ ਪੂਰੀ ਦਿੱਲੀ ਦੀ ਪਾਣੀ ਦੀ ਸਪਲਾਈ ਰੋਕੀ ਜਾ ਰਹੀ ਹੈ, ਕਿਉਂਕਿ ਅਮੋਨੀਆ ਦੀ ਮਾਤਰਾ ਪਾਣੀ ‘ਚ ਤਿੰਨ ਗੁਣਾ ਵਧ ਗਈ ਹੈ।

Be the first to comment

Leave a Reply