ਹਫਤੇ ਦੇ ਆਖਰੀ ਦਿਨਾਂ ”ਚ ਬੰਦ ਰਹੇਗਾ ਪਟੂਲੋ ਪੁੱਲ

ਵੈਨਕੂਵਰ— ਰਿਪੇਅਰ ਦੇ ਕੰਮ ਕਰਕੇ ਇਸ ਹਫਤੇ ਦੇ ਆਖਰੀ ਦਿਨਾਂ ‘ਚ ਪਟੂਲੋ ਪੁੱਲ ‘ਤੇ ਆਵਾਜਾਈ ਬੰਦ ਰਹੇਗੀ। ਟਰਾਂਸਲਿੰਕ ਪਟੂਲੋ ਪੁੱਲ ‘ਤੇ ਰਿਪੇਅਰ ਦੇ ਕੰਮ ਦੀ ਤਿਆਰੀ ਕਰ ਰਿਹਾ ਹੈ। ਇਸ ਪੁੱਲ ‘ਤੋਂ ਹਰ ਰੋਜ਼ 80 ਹਜ਼ਾਰ ਵਾਹਨ ਲੰਘਦੇ ਹਨ ਅਤੇ ਇਸ ਦੇ ਬੰਦ ਰਹਿਣ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਟਰਾਂਸਲਿੰਕ ਨੇ ਦੱਸਿਆ ਕਿ ਇਹ ਪੁੱਲ ਸ਼ੁੱਕਰਵਾਰ ਸ਼ਾਮ 8 ਵਜੇ ਤੋਂ ਲੈ ਕੇ 2 ਮਈ, ਸੋਮਵਾਰ ਸਵੇਰੇ 5 ਵਜੇ ਤੱਕ ਬੰਦ ਰੱਖਿਆ ਜਾਵੇਗਾ।

Be the first to comment

Leave a Reply