ਹਥਿਆਰ ਦਾ ਲਾਇਸੈਂਸ ਬਣਵਾਉਣ ਲਈ ਹੁਣ ਪੂਰੀ ਕਰਨੀ ਪਵੇਗੀ 10 ਬੂਟੇ ਲਾਉਣ ਦੀ ਸ਼ਰਤ

ਗਵਾਲੀਅਰ:-ਲੋਕਾਂ ਦੀ ਕੁਦਰਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਹੁਣ ਬੰਦੂਕ ਦਾ ਲਾਇਸੈਂਸ ਬਣਵਾਉਣ ਲਈ 10 ਰੁੱਖ ਲਾਉਣਾ ਜ਼ਰੂਰੀ ਹੋਵੇਗਾ। ਗਵਾਲੀਅਰ ਦੇ ਚੰਬਲ ਇਲਾਕੇ ‘ਚ ਹੁਣ ਬੰਦੂਕ ਰੱਖਣ ਵਾਲੇ ਲੋਕਾਂ ਨੂੰ ਹਥਿਆਰ ਦਾ ਲਾਇਸੰਸ ਲੈਣ ਲਈ 10 ਬੂਟੇ ਲਾਉਣ ਦੀ ਸ਼ਰਤ ਨੂੰ ਪੂਰਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਬੂਟਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਹੋਵੇਗੀ ਤੇ ਬੂਟਿਆਂ ਨਾਲ ਸੈਲਫ਼ੀ ਲੈ ਕੇ ਕਲੈਕਟਰ ਨੂੰ ਦਿਖਾਉਣੀ ਹੋਵੇਗੀ। ਨੇੜਲੇ ਇਲਾਕਿਆਂ ਚ ਇਹ ਯੋਜਨਾ ਚੰਗੀ ਤਰ੍ਹਾਂ ਕੰਮ ਕਰ ਸਕੇ ਇਸ ਦੀ ਨਿਗਰਾਨੀ ਸਬੰਧਿਤ ਇਲਾਕੇ ਦੇ ਪਟਵਾਰੀ ਦੀ ਹੋਵੇਗੀ ਤੇ ਉਹ ਰਿਪੋਰਟ ਵੀ ਦੇਵੇਗਾ।ਗਵਾਲੀਅਰ ਦੇ ਲੋਕ ਬੰਦੂਕ ਰੱਖਣ ਦੇ ਸ਼ੌਕੀ ਹਨ. ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਚਲਦੇ ਕਈ ਮਹੀਨਿਆਂ ਤੋਂ ਬੰਦੂਕ ਦੇ ਲਾਇਸੰਸ ਦੀ ਬਹਾਲੀ ਨੂੰ ਕਲੈਕਟਰ ਨੇ ਰੋਕ ਰੱਖਿਆ ਸੀ। ਜਿਸ ਨੂੰ ਹੁਣ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।

Be the first to comment

Leave a Reply