“ਤਬਾਦਲਾ”

ਗੁਰਦੇਵ ਸਿੰਘ ਆਲਮਵਾਲਾ

ਪੁਰਾਣੇ ਸਮਿਆਂ ਵਿੱਚ ਜ਼ਿਆਦਾ ਮਨੁੱਖੀ ਜੀਵਾਂ ਨੇ ਵਿਕਾਸ ਨਹੀਂ ਕੀਤਾ ਸੀ ਤੇ ਜ਼ਿਆਦਾਤਰ ਲੋਕ ਦੂਰ ਦੁਰਾਡੇ ਜੰਗਲਾਂ ਵਿੱਚ ਕਬੀਲਿਆਂ ਵਿੱਚ ਵੱਸੇ ਹੋਏ ਸਨ ਤੇ ਆਪੋ ਆਪਣੀ ਬੋਲੀ ਨੂੰ ਅੱਪਣਾਅ ਕੇ ਵਿਕਸਿਤ ਕੀਤਾ। ਜਿਸਦਾ ਘੇਰਾ 12-14 ਕੋਹ ਤੱਕ ਸੀਮਤ ਹੁੰਦਾ ਸੀ ਮਤਲਵ ਓਥੋਂ ਤੱਕ ਹੀ ਪਹੁੰਚ ਰੱਖਦੇ ਸਨ। ਦੂਰ-ਦੁਰਾਡੇ ਜੇ ਵਾਸਤਾ ਵੀ ਪੈਣਾ ਤਾਂ ਇਸ਼ਾਰਿਆਂ ਨਾਲ ਹੀ ਸਮਝਾਅ ਦੇਣਾ। ਮੁੱਦਰਾ ਪੈਸਾ ਨਹੀਂ ਸੀ ਹੁੰਦਾ। ਤਾਂ ਵਸਤੂਆਂ ਦੀ ਅਦਲਾ ਬਦਲੀ ਤਬਾਦਲਾ ਹੋਣਾ। ਕੈਨੇਡਾ ਵਿੱਚ ਫਰਾਂਸ ਤੇ ਇੰਗਲੈਂਡ ਨੇ ਨੇਟਿਵ ਇੰਡੀਅਨਾਂ ਦੇ ਦੇਸ਼ ਵਿੱਚ ਇੰਟਰੀ ਮਾਰੀ ਤਾਂ ਤਬਾਦਲਾ ਸ਼ੁਰੂ ਹੋਇਆ। ਨਾਰਥ ਅਮਰੀਕਾ ਸਾਰਾ ਜੰਗਲੀ ਤੇ ਪਹਾੜੀ ਇਲਾਕੇ ਦੇ ਨਾਲ ਨਾਲ ਸਮੁੰਦਰ,ਦਰਿਆ,ਝੀਲਾਂ ਝਰਨੇ ਸਨ ਤੇ ਨੇਟਿਵ ਸ਼ਿਕਾਰ ਕਰਕੇ ਪੇਟ ਪਾਲਦੇ ਤੇ ਜਾਨਵਰਾਂ ਦੀਆ ਖੱਲਾਂ ਦੇ ਬਸਤਰ ਤੰਬੂ ਬਣਾ ਕੇ ਰਹਿਣ ਬਸੇਰਾ ਕਰਦੇ। ਉਧਰ ਯੂਰਪ ਵਿੱਚ ਫਰ ਖੱਲਾਂ ਦੀਆਂ ਵਸਤਾਂ ਦਾ ਵਪਾਰ ਕਾਫ਼ੀ ਪਸਰ ਰਿਹਾ ਸੀ ਤਾਂ ਗੋਰਿਆਂ ਜਾਨਵਰਾਂ ਦੀਆ ਖੱਲਾ ਲਈਆਂ ਤਬਾਦਲੇ ਵਿੱਚ ਸ਼ਰਾਬ ਬੀਅਰ ਜਾਂ ਹੋਰ ਵਸਤਾਂ ਦਾ ਤਬਾਦਲਾ ਕੀਤਾ ਤੇ ਹੌਲੀ ੨ ਨੇਟਿਵ ਇੰਡੀਅਨਾਂ ਦੇ ਦੇਸ਼ਾਂ ਤੇ ਕਬਜ਼ਾ ਕੀਤਾ ਤੇ ਕਰ ਰਹੇ ਹਨ ਕੈਨੇਡਾ ਅਮਰੀਕਾ ਵਿੱਚ ਬਹੁਤ ਇੰਡੀਅਨ ਰਿਜ਼ਰਵ ਏਰੀਏ ਹਨ ਜਿੱਥੇ ਗੋਰਿਆਂ ਦੀ ਹਕੂਮਤ ਨਹੀਂ ਚਲਦੀ। ਪਰ ਹੌਲੀ ੨ ਤਬਾਦਲੇ ਰੂਪ ਵਿੱਚ ਕੁਝ ਦੇ ਕੇ ਕਬਜ਼ਾ ਕੀਤਾ ਰਿਹਾ ਹੈ।

ਪ੍ਰਸਨਲ ਰੂਪ ਵਿੱਚ ਹੁਣ ਵੀ ਹਰੇਕ ਚੀਜ਼ ਦਾ ਤਬਾਦਲਾ ਹੋ ਰਿਹਾ ਹੈ ਪਰ ਨਾਮ ਬਦਲ ਗਏ ਤੇ ਖ੍ਰੀਦੋ ਫੋਕਤ ਆ ਗਈ। ਮੁਦਰਾ ਪੈਸਾ ਜਿਸ ਦੇ ਵੱਖੋ-ਵੱਖ ਦੇਸ਼ਾਂ ਵਿੱਚ ਵੱਖੋ-ਵੱਖ ਨਾਮ ਰੁਪਈਆ ਡਾਲਰ ਪੌਂਡ ਦੀਨਾਰ ਨਾਲ ਤਬਾਦਲਾ ਹੋਣਾ ਸ਼ੁਰੂ ਹੋਇਆ ਤੇ ਮਨੁੱਖ ਕਰ ਵੀ ਰਿਹਾ ਹੈ। ਪਰ ਕਈ ਵਾਰ “ਅਚਾਨਕ ਤਬਾਦਲਾ “ ਕਿਵੇਂ ਮੇਲ ਖਾਦਾ ਕੁਝ ਰੌਚਿਕ ਗੱਲਾਂ ਦਾ ਜ਼ਿਕਰ ਸ਼ੇਅਰ ਕਰਦੇ ਹਾਂ। ਕੈਨੇਡਾ ਦੇ ਸਰੀ ਸ਼ਹਿਰ ਦੀ ਗੱਲ ਹੈ। ਉੱਥੇ ਇਕ ਰੈਸਟੋਰੈਟ ਹੈ ਜਿੱਥੋਂ ਮਠਿਆਈਆਂ ਤੇ ਹੋਰ ਖਾਣਿਆਂ ਤੋਂ ਇਲਾਵਾ ਟਿੱਫਨ ਸਰਵਿਸ ਜ਼ਿਆਦਾ ਦਿੱਤੀ ਜਾਂਦੀ ਹੈ। ਉਸ ਰੈਸਟੋਰੈਟ ਦੇ ਮਾਲਕ ਦੇ ਨਿਆਣੇ ਕਿਸੇ ਸ਼ਾਪਿੰਗ ਸੈਂਟਰ ਸ਼ਾਪਿੰਗ ਕਰਨ ਗਏ ਤੇ ਪਾਰਕਿੰਗ ਲਾਟ ਵਿੱਚ ਕਾਰ ਪਾਰਕ ਕਰਦਿਆਂ ਨਾਲ ਦੀ ਕਾਰ ਵਿੱਚ ਕਾਰ ਵੱਜ ਗਈ ਤੇ ਕਾਰ ਦਾ ਕੁਝ ਨੁਕਸਾਨ ਹੋ ਗਿਆ। ਇੱਥੋਂ ਦੇ ਬੱਚੇ ਬੜੇ ਇਮਾਨਦਾਰ ਹਨ ਉਨਾੰ ਘਰ ਨੂੰ ਆਉਣ ਤੋਂ ਪਹਿਲਾਂ ਇਕ ਪੇਪਰ ਤੇ ਸੌਰੀ ਲਿਖ ਕੇ ਆਪਣਾ ਨਾਮ ਤੇ ਫ਼ੋਨ ਨੰਬਰ ਲਿਖ ਕੇ ਡੈਮਿਜ਼ ਹੋਈ ਕਾਰ ਦੇ ਵਾਇਪਰ ਥੱਲੇ ਰੱਖ ਦਿੱਤਾ। ਉਸ ਡੈਮਿਜ਼ ਕਾਰ ਦੀ ਮਾਲਕਣ ਪਿੰਕੀ (ਫਰਜੀ ਨਾਮ) ਸੀ। ਪਿੰਕੀ ਪੇਪਰ ਵਾਈਪਰ ਥੱਲਿਓ ਚੁੱਕਿਆਂ ਤੇ ਫ਼ੋਨ ਕੀਤਾ “ ਸਾਡੀ ਕਾਰ ਤੁਸੀਂ ਭੰਨੀ ਹੈ”ਇੱਧਰ ਇੰਨਾਂ ਬੱਚਿਆ ਦੀ ਮਾਂ ਨੇ ਫ਼ੋਨ ਉਠਾ ਕੇ ਜਵਾਬ ਦਿੱਤਾ “ ਹਾਂ ਭੈਣ ਜੀ ਬੱਚਿਆਂ ਨੇ ਨਵਾਂ ਲਾਇਸੈਸ ਲਿਆ ਕਾਰ ਨਾਲ ਕਾਰ ਲੱਗ ਗਈ””ਬੱਚੇ ਕਾਫ਼ੀ ਅੱਪਸਿੱਟ ਹਨ” “ ਨਾਂ ਉਹ ਤਾਂ ਠੀਕ ਹੈ ਪਰ ਕਾਰ ਤਾਂ ਹੁਣ ਬਨਾਉਣੀ ਪਊ” ਗੱਲ ਕੁਝ ਗ਼ੁੱਸੇ ਵਾਲੇ ਲਹਿਜੇ ਚ ਹੋ ਰਹੀ ਸੀ। ਬੱਚਿਆਂ ਦੀ ਮਾਂ ਨਰਮਾਈ ਚ ਬੋਲ ਰਹੀ ਸੀ “ ਉਹ ਤਾਂ ਭੈਣ ਜੀ ਹੈਪਿੰਨ ਇਜ਼ ਹੈਪਿੰਨ ਗੱਲ ਵਾਪਸ ਨਹੀਂ ਹੋਣੀ, ਮੁਆਫ਼ੀ ਵੀ ਮੰਗੀ ਜਾਂਦੇ ਹਾਂ” ਵਿੱਚੋਂ ਟੋਕ ਕੇ ਪਿੰਕੀ ਬੋਲ ਪਈ “ਸੁੱਕੀਆਂ ਮੁਆਫੀਆਂ ਨਾਲ ਤਾਂ ਸਰਨਾ ਨਹੀਂ ਰਿਪੋਰਟ ਕਰਨੀ ਪਊ ਤੇ ਕਲੇਮ ਵੀ ਬਨਾਉਣਾ ਪੈਣਾ” ਬੱਚਿਆਂ ਦੀ ਮਾਂ ਦੀ ਅਵਾਜ਼ ਹੋਰ ਵੀ ਧੀਮੀਂ ਹੋ ਗਈ। “ਉਹ ਤਾਂ ਠੀਕ ਹੈ ਭੈਣ ਜੀ ਪਰ ਤੁਸੀਂ ਕਿਸੇ ਬਾਡੀਸ਼ਾਪ ਤੋਂ ਅਸਟੀਮੇਟ ਲੈ ਲਵੋ ਆਪਾਂ ਦੇਖ ਲਵਾਂਗੇ, ਜੇ ਆਈ.ਸੀ.ਬੀ.ਸੀ. ਦੇ ਰਾਹੀਂ ਵੀ ਜਾਣਾ ਤਾਂ ਤੁਹਾਡੀ ਮਰਜ਼ੀ, ਬੱਚਿਆ ਦਾ ਨਵਾਂ ੨ ਲਾਇਸੈਂਸ ਹੈ ਅਸੀਂ ਚਾਹੁੰਦੇ ਕਿ ਇੰਨਾਂ ਦੀ ਡਰਾਈਵਿੰਗ ਤੇ ਨਾਂ ਅਸਰ ਪਵੇ” ਅੱਗੋਂ ਪਿੰਕੀ ਬੋਲੀ “ ਮੇਰਾ ਘਰਵਾਲ਼ਾ ਟਰੱਕ ਦਾ ਗੇੜਾ ਲੈ ਕੇ ਗਿਆ ਜਦੋਂ ਆਇਆ ਉਹ ਹੀ ਦੇਖੇ ਗਾ” ਕਹਿ ਕੇ ਫ਼ੋਨ ਕੱਟ ਦਿੱਤਾ । ਕੁਝ ਦਿਨਾਂ ਬਾਆਦ ਕਾਰ ਕਿਸੇ ਪ੍ਰਾਈਵੇਟ ਬਾਡੀਸ਼ਾਪ ਤੋਂ ਰੀਪੇਅਰ ਕਰਵਾ ਲਈ ਤੇ &400 ਡਾਲਰ ਦਾ ਨੁਕਸਾਨ ਸੀ। “ਜਾਂ ਤਾਂ ਚਾਰ ਸਾਨੂੰ ਦੇ ਦਿਓ ਜਾਂ ਫਿਰ ਰੀਪੇਅਰ ਸ਼ਾਪ ਨੂੰ ਦੇ ਦਿਓ” ਪਿੰਕੀ ਨੇ ਫ਼ੋਨ ਤੇ ਸਨੇਹਾਂ ਦਿੱਤਾ। ਹੁਣ ਦੋਨੋਂ ਪਾਰਟੀਆਂ ਸਮਾਈ ਚ ਰਹਿ ਕੇ ਗੱਲ ਕਰ ਰਹੀਆ ਸੀ। ਟਾਈਮ ਸੈੱਟ ਕਰਕੇ ਰੀਪੇਅਰ ਸ਼ਾਪ ਤੇ ਇਕੱਠੇ ਹੋ ਗਏ ਐਦਕੀ ਰੈਸਟੋਰੈਟ ਮਾਲਕ ਤੇ ਟਰੱਕ ਡਰਾਇਵਰ ਵੀ ਨਾਲ ਸਨ। ਰੈਸਟੋਰੈਟ ਮਾਲਕ ਪਛਾਣ ਕੇ ਕਹਿੰਦਾ “ਭਾਈ ਸਾਹਿਬ ਤੁਸੀਂ ਚਾਰ ਪੰਜ ਮਹੀਨੇ ਹੋ ਗਏ ਰੈਸਟੋਰੈਂਟ ਤੇ ਆਏ ਹੀ ਨਹੀਂ ਤੇ ਟਿੱਫਨ ਲਏ ਦੇ $420 ਤੁਹਾਡੇ ਕੋਲੋਂ ਲੈਣੇ ਹੈ ਤੇ ਤੁਸੀਂ ਸਾਡਾ ਫ਼ੋਨ ਹੀ ਚੱਕਣੋ ਹਟ ਗਏ” ਟਰੱਕ ਡਰਾਇਵਰ ਛਿੱਥਾ ਜਿਹਾ ਪੈ ਗਿਆ “ਆਉਣਾ ਸੀ ਟਾਈਮ ਨਹੀਂ ਲੱਗਿਆ” ਕਾਰ ਬਿਲ ਚਾਰ ਸੀ ਜੀ ਐਸ ਟੀ ਪਾ ਕੇ ਚਾਰ ਸੌ ਵੀਹ ਦੀ ਰਸੀਦ ਲੈ ਕੇ ਪੈਸਿਆਂ ਦਾ ਤਬਾਦਲਾ ਹੋ ਗਿਆ।

ਐਬਸਫੋਰਡ ਵਿੱਚ ਦੋ ਰੈਸਲਿੰਗ ਪਹਿਲਵਾਨ ਦੋ ਸੱਕੇ ਭਾਈ ਇੱਕੋ ਘਰ ਚ ਇੱਕਠੇ ਰਹਿੰਦੇ ਸਨ। ਆਪ ਪਹਿਲਵਾਨੀ ਕਰਦੇ ਤੇ ਹੋਰ ਛੋਟੇ ਬੱਚਿਆਂ ਦੀ ਪ੍ਰੈਕਟਿਸ ਕਰਵਾਉਂਦੇ। ਵੱਡੇ ਨੇ ਨਾਈਕੀ ਦੇ ਬੂਟ ਸੇਲ ਤੇ ਲੱਗੇ $90 ਡਾਲਰ ਚ ਲੈ ਲਏ। ਛੋਟੇ ਨੂੰ ਕਹਿੰਦਾ “ਭਲਵਾਨ ਜੇ ਲੈਣੇ ਤਾਂ ਤੂੰ ਵੀ ਲੈ ਆ” ਛੋਟਾ ਕਹਿੰਦਾ “ਅਜੇ ਸੇਲ ਚ ਪਏ ਚਾਰ ਦਿਨ ਦੇਖ ਲਵਾਂਗੇ “ ਦੂਸਰੇ ਕੁ ਦਿਨ ਵੱਡਾ ਉਹੀ ਬੂਟ ਪਾਕੇ ਗੁਰਦਵਾਰੇ ਗਿਆ, ਉੱਪਰ ਮੱਥਾ ਟੇਕ ਥੱਲੇ ਆਇਆ ਬੂਟ ਗਾਇਬ, ਨੰਗੇ ਪੈਰੀਂ ਲੰਗਰ ਹਾਲ ਚ ਖੜਾ। ਤੇ ਨੰਗੇ ਪੈਰੀਂ ਘਰ ਨੂੰ ਆ ਗਿਆ। ਘਰ ਅੰਦਰ ਲੰਘਦਿਆਂ ਕੀ ਵੇਖਦਾ ਉਹਦੇ ਵਾਲੇ ਬੂਟ ਉਹਦੇ ਘਰੇ ਸਾਹਮਣੇ ਪਏ ਟੋਅ ਟੋਅ ਦੇਖੇ ਕਿ ਫੀਤਿਆਂ ਦੀ ਚਿਣਾਈ ਤਾਂ ਮੇਰੀ ਹੀ ਹੈ ‘ਗੱਲ ਸਮਝ ਤੋਂ ਬਾਹਰ ਹੈ ਲਾਹੇ ਮੈਂ ਗੁਰੂ-ਘਰ ਤੇ ਘਰੇ ਕਿਵੇਂ ਪਹੁੰਚ ਗਏ’ ਇਨੇ ਨੂੰ ਉੱਪਰੋਂ ਛੋਟੇ ਦੀ ਅਵਾਜ਼ ਆਈ “ ਭਲਵਾਨ ਅੱਜ ਤਾਂ ਬਜ਼ਾਰ ਲੁੱਟ ਲਿਆਂਦਾ ਮੈਂ ਗਿਆ ਸੀ ਬੂਟ ਲੈਣ, ਸ਼ਾਪਿੰਗ ਸੈਂਟਰ ਦੇ ਬਾਹਰ ਪਾਰਕਿੰਗ ਲਾਟ ਚ ਗੋਰਾ ਨਵਿਆਂ ਵਰਗੇ ਬੂਟਾਂ ਦੇ ਪੰਜਾਹ ਡਾਲਰ ਮੰਗੇ ਅਖੀਰ ਨੂੰ ਸੌਦਾ ਵੀਹ ਡਾਲਰ ਚ ਹੋ ਗਿਆ। ਵੱਡਾ ਵਿੱਚੋਂ ਟੋਕ ਕੇ ਬੋਲਿਆ “ਕਿਹੜਾ ਸ਼ਾਪਿੰਗ ਸੈਂਟਰ ਜਿਹੜਾ ਗੁਰਦਵਾਰੇ ਨੇੜ ਹੈ” ਛੋਟੇ ਹਾਂ ਚ ਸਿਰ ਹਿਲਾਇਆ। ਇਹ ਤਬਾਦਲਾ ਕਾਹਦਾ ਹੋਇਆ ਓਏ ਜਿਹੜੇ ਸੇਲ ਲੱਗੀ ਤੋਂ ਵੀਹ ਡਾਲਰ ਬਚਾਏ ਉਹ ਬਰਾਬਰ ਕਰਕੇ ਬਹਿ ਗਏ।

ਮੇਰਾ ਰੈਸਟੋਰੈਟ ਦਾ ਕਾਰੋਬਾਰ ਹੈ ਤੇ ਦੋ ਕੁੱਕ ਥੱਲੇ ਬੇਸਮੈਂਟ ਚ ਰਹਿੰਦੇ ਤੀਸਰਾ ਆਉਣ ਵਾਲਾ ਸੀ ਉਹਨੇ ਵੀ ਥੱਲੇ ਰਹਿਣਾ ਸੀ ਬੇਸਮੈਟ ਤਿੰਨ ਬੈਡਰੂਮ ਦੀ ਹੈ। ਕੁੱਕ ਕਹਿੰਦੇ ਜਿਸ ਕਾਫ਼ੀ ਟੇਬਲ ਤੇ ਅਸੀਂ ਰੋਟੀ ਖਾਂਦੇ ਹਾਂ ਉਹ ਦੋਹਾ ਵਾਸਤੇ ਤਾਂ ਠੀਕ ਹੈ ਤਿੰਨਾਂ ਵਾਸਤੇ ਛੋਟਾ ਹੈ। ਮੈਂ ਸੋਚਿਆ ਇਹ ਟੇਬਲ ਕਾਹਨੂੰ ਸੁੱਟਣਾ ਵੈਲਿਓਵਿਲਜ ਛੱਡ ਆਂਦਾ । ਅਗਲੇ ਦਿਨ ਮੈਂ ਤੀਜਾ ਕੁੱਕ ਚੱਕ ਘਰੇ ਛੱਡਣਾ ਸੀ ਰਸਤੇ ਆਉਂਦਿਆਂ ਮੈਂ ਸਮਝਾਇਆ ਕਿ “ਕੰਮ ਤੇ ਤਾਂ ਤੇਰੀ ਸ਼ਿੱਪਟ ਕਲ ਤੋਂ ਹੈ। ਘਰੇ ਬੈੱਡ ਵਗੈਰਾ ਸਾਰਾ ਕੁਝ ਹੈ ਇਕ ਰਾਤ ਨੂੰ ਰੋਟੀ ਖਾਣ ਵਾਲਾ ਟੇਬਲ ਚਾਹੀਦਾ ਡੰਗ ਦਿਹਾੜੀ ਚ ਕੋਈ ਹੋਰ ਦੇਖ ਲਵਾਂਗੇ।” ਕੁੱਕ ਬੋਲਿਆ ਕੋਈ ਪੁਰਾਣਾ ਸਟੋਰ ਰਸਤੇ ਚ ਆਉਂਦਾ ਤਾਂ ਗੱਡੀ ਰੋਕਿਓ” ਮੈਂ ਸੋਚਿਆ ਕੋਈ ਹੋਰ ਚੀਜ਼ ਵਸਤ ਦੀ ਲੋੜ ਹੋਣੀ, ਮੈਂ ਗੱਡੀ ਵੈਲਿਓਵਿਲਜ ਦੀ ਪਾਰਕਿੰਗ ਲਾਟ ਰੋਕ ਕੇ ਫ਼ੋਨ ਤੇ ਰੁੱਝ ਗਿਆ, ਉਹ ਸਟੋਰ ਗਿਆ ਵਾਪਿਸ ਕੁਝ ਸਮਾਨ ਵੈਨ ਲਿਆ ਰੱਖਿਆ ਤੇ ਅਸੀਂ ਘਰ ਨੂੰ ਤੁਰ ਪਏ। ਘਰ ਪਹੁੰਚ ਮੈਂ ਉੱਪਰ ਚਲਾ ਗਿਆ ਉਹ ਆਪਦਾ ਸੂਟਕੇਸ ਸਮਾਨ ਲਾਹੁਣ ਲੱਗ ਪਿਆ। ਹੈਰਾਨੀ ਤਾ ਉਦੋ ਹੋਈ ਜਦੋਂ ਪਹਿਲੇ ਦੋ ਕੁੱਕਾਂ ਨੇ ਜਿਹੜਾ ਕੌਫੀ ਟੇਬਲ ਛੋਟਾ ਕਰਕੇ ਚੁਕਾਇਆ ਸੀ ਉਹ ਮੁੜ ਕੇ ਘਰੇ ਕਿਵੇਂ ਆ ਗਿਆ। ਇੰਨੇ ਨੂੰ ਤੀਜਾ ਕੁੱਕ ਬੋਲਿਆ “ਅਰੇ ਭਾਈ ਕਿਆ ਦੇਖ ਰਹੇ ਹੈਂ ਸਿਰਫ ਦਸ ਡਾਲਰ ਕਾ ਮਿਲਾ।

ਛੋਟੇ ੨ ਤਬਾਦਲੇ ਤਾਂ ਆਂਮ ਹੁੰਦੇ ਜਿਵੇਂ ਅਸੀਂ ਕਿਸੇ ਦੇ ਘਰੇ ਗਏ ਰਾਤ ਦੇ ਖਾਣੇ ਤੋਂ ਬਾਅਦ ਮੇਰੀ ਵਾਈਫ ਨੇ ਉਨਾੰ ਦੇ ਬੱਚਿਆਂ ਨੂੰ ਵੀਹ ਡਾਲਰ ਦਿੱਤੇ, ਉਹਨਾਂ ਨੇ ਸਾਡੇ ਬੱਚਿਆਂ ਨੂੰ ਵੀਹ ਡਾਲਰ ਦਿੰਦੇ ਕਹਿੰਦੇ ਪਹਿਲੀਵਾਰ ਸਾਡੇ ਘਰ ਆਏ ਹੋ। ਮਿਸ ਕਾਲਾਂ ਦਾ ਵੀ ਤਬਾਦਲਾ ਹੋਈ ਜਾਂਦਾ।

ਇਕ ਵਾਰ ਸਰੀ ਸ਼ਹਿਰ ਵਿੱਚ ਵਿਆਹ ਦੇ ਕਾਰਡ ਵੰਡਦੇ ਕਿਸੇ ਦੇ ਘਰ ਪਹੁੰਚੇ ਤੇ ਡੋਰ ਬਿਲ ਕੀਤੀ। ਅਗਿਓ ਮਕਾਨ ਮਾਲਕ ਡੋਰ ਖੋਲਿਆ “ਆਜੋ ੨ ਮਸਾਂ ਦਰਸ਼ਨ ਦਿੱਤੇ” ਮਕਾਨ ਮਾਲਕ ਬੋਲਿਆ। ਤੇ ਦਰਾਂ ਖੜੇ ਦੋ ਭਾਈ ਬੋਲੇ “ਆਹ ਲੜਕੇ ਦੇ ਵਿਆਹ ਦਾ ਕਾਰਡ ਹੈ ਪ੍ਰਵਾਰ ਸਮੇਤ ਜ਼ਰੂਰ ਦਰਸ਼ਨ ਦੇਣੇ” “ਲੈ ਇਉਂ ਕਿਵੇਂ ਹੋਜੂ ਪਹਿਲਾਂ ਅੰਦਰ ਆਉ” “ਨਹੀਂ ੨ ਸਾਨੂੰ ਛੇਤੀ ਅਸੀਂ ਹੋਰ ਵੀ ਕਈ ਘਰੀਂ ਜਾਣਾ” ਥੋੜ੍ਹੀ ਜਿਹੀ ਨਾਹਂ ਨੁੱਕਰ ਤੋਂ ਬਾਅਦ ਕਾਰਡ ਪਾਰਟੀ ਅੰਦਰ ਲੰਘ ਆਈ, ਅੱਗੇ ਟੇਬਲ ਤੇ ਅੱਧੀ ਕੁ ਬੋਤਲ ਵੋਦਕਾ ਤੇ ਪੀਜਾ ਪਿਆ ਸੀ। ਖ਼ੈਰ ਥੋੜ੍ਹੀ ਬਹੁਤੀ ਨਾਂਹ ਨੁੱਕਰ ਤੋਂ ਬਾਅਦ ਤਿੰਨ ਗਲਾਸ ਟਕਰਾਏ ਤੇ ਦੂਜੇ ਕੁ ਗੇੜ ਬੋਤਲ ਥੱਲੇ।”ਅਸੀਂ ਚੱਲਦੇ ਹਾਂ” ਕਾਰਡ ਪਾਰਟੀ ਬੋਲੀ। “ਨਹੀ ਦੂਸਰਾ ਪੀਜ਼ਾ ਓਵਨ ਚ ਪਿਆ,ਆਪਾਂ ਹੋਰ ਬੋਤਲ ਲਿਆਉਂਦੇ ਹਾਂ””ਨਾਲੇ ਵੋਦਕਾ ਦੀ ਤਾਂ ਸਮਿੱਲ ਨਹੀਂ ਆਉਂਦੀ” ਸਾਰੇ ਲਿੱਕਰ ਸਟੋਰ ਤੇ ਪਹੁੰਚ ਗਏ, ਜਾਂਦਿਆਂ ਨੂੰ ਇਕ ਹੋਰ ਲੰਮੀ ਵੱਡੀ ਸਾਰੀ ਜਾਕਟ ਪਹਿੰਨੀ ਪੰਜਾਬੀ ਮਿਲਿਆ “ਬੋਲਿਆ ਬੋਤਲ ਲੈਣ ਚਲੇ ਹੋ ਤਾਂ ਮੇਰੇ ਕੋਲ ਬੋਤਲ ਸੱਸਤੀ ਹੈ ਪਰ ਹੈ ਵੋਦਕਾ ਦੀ ਕੁੰਡੇ ਵਾਲੀ” “ਆਹ ਗੱਲ ਹੋਈ ਰੱਬ ਮਿਲਾਈਆਂ ਗਾਜਰਾਂ ਵਿੱਚੇ ਰੰਬਾਂ ਰੱਖ” 45 ਦੀ ਬੋਤਲ 30 ਦੀ ਲੈਕੇ ਘਰੇ ਆਕੇ ਇਕ ੨ ਹੋਰ ਪਿੱਗ ਪਾਕੇ ਪਾਣੀ ਰਲਾਕੇ ਸ਼ੁਰੂ ਹੋ ਗਏ। ਪਹਿਲੇ ਦੋ ਪੁੱਗਾਂ ਦਾ ਨਸ਼ਾ ਸੀ, ਦੂਜਾ ਤਿੰਨੇ ਗਾਲੜੀ ਗੱਲ ਭੁੰਝੇ ਨ ਪੈਣ ਦੇਣ। ਚੌਥਾ ਪਾਉਣ ਲੱਗੇ ਇਕ ਬੋਲਿਆ ਪਿਛਲੇ ਪਿੱਗ ਚ ਪਾਣੀ ਜ਼ਿਆਦਾ ਸੀ ਘੱਟ ਰੱਖੀਂ। ਗੱਲ ਕੀ ਪਾਣੀ ਚ ਪਾਣੀ ਪਾਕੇ ਪੀ ਰਹੇ ਸੀ। ਭੇਦ ਤਾਂ ਉਦੋਂ ਖੁਲਿਆ ਜਦੋਂ ਵੋਦਕਾ ਦੀ ਪਲਾਸਟਕ ਵਾਲੀ ਬੋਤਲ ਦਾ ਥੱਲਾ ਦੇਖਿਆ ਥੱਲੇ ਸਿਲੀਕੋਨ ਲੱਗੀ ਸੀ। ਸ਼ਰਿੰਜ ਨਾਲ ਸ਼ਰਾਬ ਕੱਢ ਕੇ ਪਾਣੀ ਭਰਿਆ ਸੀ ਇਹ 30 ਡਾਲਰ ਟਰੇਡ ਪਾਣੀ ਸੀ 20ਸੈਂਟ ਦੀ ਖਾਲ਼ੀ ਬੋਤਲ ਵਗਾਅ ਕੇ ਬਾਹਰ ਮਾਰੀ।।ਕੱਚੇ ਜਿਹੇ ਹੁੰਦੇ ਰਸਤੇ ਚ ਕਹਿਣ ਹੁਣ ਤਾ ਪਹਿਲਾ ਵਾਲੀ ਵੀ ਲਹਿ ਗਈ ਬਿਲਕੁਲ ਸੇਫ਼ ਡ੍ਰਾਈਵਿੰਗ ।।

 

Sent from my iPhone

 

 

 

 

 

Be the first to comment

Leave a Reply