
ਮੁੰਬਈ, ( ਪੀਟੀਆਈ) : ਮਾਇਆਨਗਰੀ ਮੁੰਬਈ ਵਿਚ ਇਨੀ ਦਿਨੀ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ। ਪਹਿਲਾ ਤਨੂ ਸ਼੍ਰੀ ਦੱਤਾ ਅਤੇ ਕੰਗਨਾ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਤੇ ਹੁਣ ਫਿਲਮ ਜਗਤ ਦੇ ਸੰਸਕਾਰੀ ਬਾਬੂ ਆਲੋਕਨਾਥ ਤੇ ਕੁਕਰਮ ਦਾ ਦੋਸ਼ ਲਗਾ ਹੈ। ਇਸ ਗੱਲ ਤੇ ਯਕੀਨ ਕਰਨਾ ਮੁਸ਼ਕਲ ਹੋ ਸਕਦਾ ਹੈ ਪਰ ਆਲੋਕ ਨਾਥ ਤੇ ਇਹ ਦੋਸ਼ ਉਨਾਂ ਨਾਲ ਕੰਮ ਕਰ ਚੁੱਕੀ ਇੱਕ ਨਿਰਮਾਤਾ ਨੇ ਫੇਸਬੁਕ ਤੇ ਪੋਸਟ ਰਾਂਹੀ ਲਗਾਏ ਹਨ। ਦਸਣਯੋਗ ਹੈ ਕਿ ਬਾਲੀਵੁੱਡ ਵਿਚ ਆਲੋਕ ਨਾਥ ਦੀ ਤਸਵੀਰ ਆਦਰਸ਼ਵਾਦੀ ਵਿਅਕਤੀ ਦੀ ਹੈ।
ਫਿਲਮੀ ਪਰਦੇ ਤੇ ਉਨਾਂ ਨੂੰ ਜਿਆਦਾਤਰ ਪਿਤਾ ਦੀ ਭੂਮਿਕਾ ਨਿਭਾਉਂਦੇ ਹੋਏ ਵੇਖਿਆ ਜਾਂਦਾ ਹੈ। ਪਰ ਹੁਣ ਉਨਾਂ ਤੇ ਜਿਨਸੀ ਸੋਸ਼ਣ ਦੇ ਦੋਸ਼ ਲੱਗੇ ਹਨ। ਇਹ ਦੋਸ਼ 80 ਅਤੇ 90 ਦੇ ਦਹਾਕੇ ਦੀ ਮਸ਼ਹੂਰ ਨਿਰਮਾਤਾ ਅਤੇ ਲੇਖਿਕਾ ਵਿੰਟਾ ਨੰਦਾ ਨੇ ਲਗਾਏ ਹਨ। ਵਿੰਟਾ ਨੰਦਾ ਨੇ ਸੋਸ਼ਲ ਮੀਡੀਆ ਤੇ ਲੰਮੀ ਪੋਸਟ ਰਾਹੀ ਅਪਣੀ ਹੱਡਬੀਤੀ ਲੋਕਾਂ ਨੂੰ ਦਸੀ। ਵਿੰਟਾ ਨੰਦਾ ਨੇ ਫੇਸਬੁੱਕ ਤੇ ਖੁੱਲੇਆਮ ਲਿਖਿਆ ਕਿ ਮੈਨੂੰ ਪਾਰਟੀ ਵਿਚ ਬੁਲਾਇਆ ਗਿਆ ਸੀ। ਉਨਾਂ ਦੀ ਪਤਨੀ ਅਤੇ ਮੇਰੀ ਵਧੀਆ ਸਹੇਲੀ ਉਸ ਵੇਲੇ ਸ਼ਹਿਰ ਤੋਂ ਬਾਹਰ ਸੀ।
Leave a Reply
You must be logged in to post a comment.