ਸੰਤ ਗਿਆਨੀ ਰਾਮ ਸਿੰਘ ਭਿੰਡਰਾਂਵਾਲਿਆਂ ਦਾ ਜਥਾ ਧਰਨੇ ਵਿੱਚ ਸ਼ਾਮਲ ਹੋਇਆ

Image previewਅੰਮਿ੍ਰਤਸਰ(ਸਿੰਘ ਗਰਜ ਬਿਊਰੋ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਦਿਨ ਕੀਤੀਆਂ ਜਾ ਰਹੀਆਂ ਨਲਾਇਕੀਆਂ ਦੌਰਾਨ ਲਾਪਤਾ ਹੋਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਸਤਿਕਾਰ ਕਮੇਟੀ ਅਤੇ ਸਮੁੱਚੇ ਪੰਥ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਕਮੇਟੀ ਵਿਰੁੱਧ ਲਾਏ ਧਰਨੇ ਵਿੱਚ ਸਿੰਘ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਤਰਫ਼ੋ ਬਾਬਾ ਸੁਖਵੰਤ ਸਿੰਘ ਜੀ ਬੱਲੂ, ਰਾਗੀ ਸੰਤੋਖ ਸਿੰਘ ਰੱਬ ਜੀ, ਬਾਬਾ ਬਲਵਿੰਦਰ ਸਿੰਘ ਜੀ, ਭਾਈ ਰਾਜਨਦੀਪ ਸਿੰਘ ਐਡੀਟਰ ਸਿੰਘ ਗਰਜ ਬਿਊਰੋ ਜਥੇ ਸੰਗਤ ਸਮੇਤ ਹਾਜ਼ਰੀ ਲਗਵਾਉਣ ਪਹੁੰਚੇ।ਸਿੱਖ ਕੌਮ ਦੀ ਰੀੜ ਦੀ ਹੱਡੀ ਵੱਜੋਂ ਜਾਣੀ ਜਾਂਦੀ ਮਹਾਨ ਸ਼ਹੀਦਾਂ ਦੀ ਜਥੇਬੰਦੀ ਦਮਦਮੀ ਟਕਸਾਲ, ਜਿਸ ਨੇ ਕੌਮ ਪ੍ਰਤੀ ਪ੍ਰਚਾਰ ਪਸਾਰ ਨੂੰ ਸਮਰਪਿਤ ਹੁੰਦਿਆਂ ਹੋਇਆਂ ਦਿਨ ਰਾਤ ਅਣਥੱਕ ਕੌਮੀ ਕਾਰਜਾਂ ਵਿੱਚ ਸਭ ਤੋਂ ਮੋਹਰੀ ਹੁੰਦਿਆਂ ਹੋਇਆਂ ਬਾਖੂਬੀ ਸੇਵਾਵਾਂ ਨਿਭਾਈਆਂ ਹਨ। ਅੱਜ ਵੀ ਦਮਦਮੀ ਟਕਸਾਲ ਆਪਣਾ ਫਰਜ਼ ਸਮਝਦਿਆਂ ਹੋਇਆਂ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਕਾਰ ਕਮੇਟੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼੍ਰੋਮਣੀ ਕਮੇਟੀ ਵਿਰੁੱਧ ਧਰਨੇ ਵਿੱਚ ਸ਼ਿਰਕੱਤ ਕਰਕੇ ਪਹਿਲ ਕਦਮੀਂ ਕੀਤੀ ਹੈ।

Be the first to comment

Leave a Reply