ਸੰਤੋਖ ਸਿੰਘ ਮੰਡੇਰ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਕੈਮਰੇ ਕੀਤੇ ਚੋਰੀ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-‘ਖੇਡ ਸੰਸਾਰ’ ਦੇ ਮੁੱਖ ਸੰਪਾਦਕ, ਪੱਤਰਕਾਰ ਅਤੇ ਅੰਤਰਰਾਸ਼ਟਰੀ ਫੋਟੋਗ੍ਰਾਫ਼ਰ ਸੰਤੋਖ ਸਿੰਘ ਮੰਡੇਰ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਕੀਮਤੀ ਕੈਮਰੇ ਅਤੇ ਪਿਛਲਾ ਰਿਕਾਰਡ ਚੋਰੀ ਕਰਕੇ ਚੋਰ ਫ਼ਰਾਰ ਹੋ ਗਏ। ਸੰਤੋਖ ਸਿੰਘ ਮੰਡੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੈਨਕੁਵਰ ਵਿਚ ਸਮਾਗਮ ਦੀ ਫੋਟੋਗ੍ਰਾਫੀ ਕਰਕੇ ਵਾਪਸ ਆਉਂਦਿਆਂ ਕੁਝ ਸਮਾਂ ਖਾਣ-ਪੀਣ ਲਈ ਰੁਕੇ ਤਾਂ ਨਸ਼ੇੜੀ ਕਾਰ ਦੇ ਸ਼ੀਸ਼ੇ ਤੋੜ ਕੇ ਸਾਮਾਨ ਲੈ ਕੇ ਫ਼ਰਾਰ ਹੋ ਗਏ, ਜਿਸ ਦੀ ਪੁਲਿਸ ਨੂੰ ਰਿਪੋਰਟ ਲਿਖਵਾਈ ਗਈ ਹੈ। ਘਟਨਾ ਦੀ ਜਾਣਕਾਰੀ ਸਿਟੀ ਮੇਅਰ ਅਤੇ ਪੁਲਿਸ ਮੁਖੀ ਦੇ ਧਿਆਨ ਵਿਚ ਲਿਆਂਦੀ ਜਾ ਚੁੱਕੀ ਹੈ। ਸਿਆਟਲ ਦੇ ਖੇਡ ਪ੍ਰੇਮੀਆਂ ਹਰਦੀਪ ਸਿੰਘ ਗਿੱਲ, ਬਲਜੀਤ ਸਿੰਘ ਸੋਹਲ, ਕੁਲਵੰਤ ਸ਼ਾਹ, ਉਂਕਾਰ ਭੰਡਾਲ ਤੇ ਸੇਮ ਵਿਰਕ ਨੇ ਇਸ ਘਟਨਾ ਦੀ ਨਿੰਦਾ ਕੀਤੀ।

Be the first to comment

Leave a Reply