ਸ੍ਰੀ ਗੁਰੂ ਰਵਿਦਾਸ ਸਭਾ ਵੈਨਕੁਵਰ ਵਲੋਂ ਰੱਚਿਆ ਗਿਆ ਨਵਾਂ ਇਤਿਹਾਸ- ਐਸਰੋ ਕੇਨੈਡਾ ਵਲੋਂ ਕੀਤਾ ਗਿਆ ਧੰਨਵਾਦ

ਬਰਨਬੀ (।-ਰਤਨਪਾਲ ਕੋਆਰਡੀਨੇਟਰ ਐਸਰੋ ਕੈਨੇਡਾ) ਐਤਵਾਰ ਜੂਨ 10,2018, ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਵਲੋਂ ਬੀਤੇ ਐਤਵਾਰ ਨੂੰ ਸਾਲਾਨਾ ਜਨਰਲ ਮੀਟਿੰਗ ਰ੍ਨਖੀ ਗਈ ਸੀ ਜਿਸ ਦਾ ਮੁੱਖ ਮੰਤਵ ਸਾਲ 2017 ਦੀ ਫਾਇਨੈਂਸ਼ਲ ਰਿਪਰੋਟ ਪਾਸ ਕਰਨਾ,ਨਵਾਂ ਗੁਰਦਆਰਾ ਸਾਹਿਬ ਬਨਾਉਣਾ ਅਤੇ ਭਾਈਚਾਰੇ ਦਾ ਇਕ੍ਨਠ ਕਰਨਾ ਸੀ। ਇਹ ਸਾਰੇ ਮਤੇ ਬਿਨਾਂ ਕਿਸੇ ਰੁਕਾਵਟ ਅਤੇ ਸਰਬ- ਸੰਮਤੀ ਨਾਲ ਪਾਸ ਕਰ ਦਿੱਤੇ ਗਏ। ਇਸ ਮੀਟਿੰਗ ਦੀ ਖੂਬਸੂੁਰਤੀ ਇਹ ਰਹੀ ਕਿ ਲੰਬੇ ਸਮੇਂ ਤੋਂ ਰਵਿਦਾਸੀਆ ਭਾਈਚਾਰਾ ਜੋ ਆਪਣੇ ਧੜੇ ਬਾਜ਼ੀ ਤੋਂ ਬਾਹਰ ਆ ਕੇ ਇੱਕ ਪਲੇਟਫਾਰਮ ਤੇ ਇੱਕਠਾ ਹੁੰਦਾ ਨਜ਼ਰ ਆਇਆ ਜੋ ਕਿ ਸਮੇਂ ਦੀ ਜ਼ਰੂਰਤ ਵੀ ਹੈ। ਪ੍ਰਧਾਨ ਬਿੱਲ ਬਸਰਾ ਵਲੋਂ ਕੀਤੀ ਗਈ ਇਸ ਪਹਿਲ ਦੀ ਸ਼ਾਲਾਘਾ ਹਰ ਕਿਸੇ ਵਲੋਂ ਕੀਤੀ ਗਈ ਅਤੇ ਗੁਰੂ- ਘਰ ਦੇ ਦਰਬਾਰ ਹਾਲ ਵਿੱਚ ਬੈਠੇ ਸਾਰੇ ਸ਼ਰਧਾਲੂ ਖੁਸ਼ ਨਜ਼ਰ ਆ ਰਹੇ ਸਨ। ਗੁਰੂ ਘਰ ਦੇ ਮੱੁਖ ਖਜ਼ਾਨਚੀ ਸ਼੍ਰੀ ਹਰਭਜਨ ਮਹੇ ਵਲੋਂ ਸਾਲ 2017 ਦੀ ਫਾਇਨੈਂਸ਼ਲ ਦੀ ਰਿਪੋਰਟ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤੀ ਗਈ ਤੇ ਪ੍ਰਧਾਨ ਬਿੱਲ ਬਸਰਾ ਵਲੋਂ ਮੋਜ਼ੂੂਦਾ ਗੁਰੂ ਘਰ ਦੇ ਸਥਾਨ ਤੇ ਨਵੇਂ ਗੁਰੂ ਘਰ ਦੀ ਉਸਾਰੀ ਲਈ ਅਤੇ ਭਾਈਚਾਰੇ ਨੂੰ ਇੱਕਠਾ ਕਰਨ ਲਈ ਮਤਾ ਪੇਸ਼ ਕੀਤਾ ਗਿਆ ਜਿਸਦਾ ਸੰਗਤਾਂ ਵਲੋਂ ਨਿਘ੍ਹਾ ਸਵਾਗਤ ਕੀਤਾ ਗਿਆ।ਪ੍ਰਧਾਨ ਵਲੋਂ ਸਾਬਕਾ ਪ੍ਰਧਾਨ ਹਰਜੀਤ ਸੋਹਪਾਲ, ਅਮਰਜੀਤ ਲੇਹਲ,ਮਾਇਕਲ ਘੀਰਾ, ਸਾਬਕਾ ਖਜਾਨਚੀ ਰਾਮਸਰੂਪ ਚੰਦੜ ਆਦਿ ਤੋਂ ਆਸ ਕੀਤੀ ਗਈ ਕਿ ਸਾਨੂੰ ਸਾਰਿਆਂ ਨੂੰ ਮੱਤਭੇਦ ਭੁੱਲਾ ਕੇ ਕੁਮਿਊਨਟੀ ਨੂੰ ਇੱਕਠਾ ਕਰਨਾ ਚਾਹੀਦਾ ਹੈ ਜਿਸ ਤੇ ਉਨਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਜਿਸਦੀ ਹਰ ਕਿਸੇ ਵਲੋਂ ਸ਼ਲਾਘਾ ਕੀਤੀ ਗਈ।
ਐਸਰੋ ਕੇਨੈਡਾ ਦੇ ਪ੍ਰਧਾਨ ਰੂਪ ਲਾਲ ਗੱਡੂ ਜਨਰਲ ਸਕੱਤਰ ਸੁਰਿੰਦਰ ਸੰਧੂ ਅਤੇ ਮੀਡੀਆ ਸਪੋਕਸਪਰਸਨ ਰਸ਼ਪਾਲ ਭਾਰਦਵਾਜ ਵਲੋਂ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਭਾਈਚਾਰੇ ਨੂੰ ਇੱਕਠਾ ਕਰਨ ਵਿੱਚ ਐਸਰੋ ਕੇਨੈਡਾ ਵਲੋਂ ਬਣਦਾ ਯੋਗਦਾਨ ਪਾਇਆ ਜਾਵੇਗਾ।ਮਤਾ ਲਿਆਉਣ ਲਈ ਉਨਾਂ ਨੇੇ ਪ੍ਰਧਾਨ ਬਿੱਲ ਬਸਰਾ ਦੇ ਸਾਰੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ। ਸੰਬੋਧਨ ਕਰਨ ਵਾਲਿਆਂ ਵਿੱਚ ਸਾਬਕਾ ਪ੍ਰਧਾਨ ਹਰਜੀਤ ਸੋਹਪਾਲ,ਅਮਰਜੀਤ ਲੇਹਲ, ਡਰਾਇਕਟਰ ਪਰਮਜੀਤ ਕੌਰ ਬੰਗਾ, ਸਾਬਕਾ ਕੈਸ਼ੀਅਰ ਰਾਮ ਸਾਰੂਪ ਚੰਧੜ੍ਹ, ਗੁਰਮੇਲ ਰੌਲੀਆ, ਗੋਪਾਲ ਲੋਹੀਆ,ਗੁਰਬੱਖਸ਼ ਢੰਡਾ,ਬਰਜਿੰਦਰ ਭੱਟੀ,ਵਰਿੰਦਰ ਬੰਗੜ, ਤੇਜਪਾਲ ਗੰਗੜ,ਸੀਤਲ ਕਲੇਰ, ਅਨੀਤਾ ਕੌਲਧਰ,ਰਵੀ ਲਗਾਹ,ਸੁਰਿੰਦਰ ਰੰਗਾ ਜੈਪਾਲ ਬਿਰਦੀ,ੲੈਰਨਜੀਤ ਲੰਗੇਰੀ ਸਹਾਇਕ ਸਕੱਤਰ ਸਨ।ਐਸਰੋ ਕੇਨੈਡਾ ਦਾ ਮੰਨਣਾ ਹੈ ਕਿ ਰਵਿਦਾਸੀਆ ਭਾਈਚਾਰੇ ਦਾ ਇੱਕਠ ਇੰਨਟਰਨੈਸ਼ਨਲ ਲੈਵਲ ਤੇ ਇੱਕ ਨਵੇਂ ਯੁਗ ਦੀ ਸਥਾਪਨਾ ਕਰੇਗਾ।ਵੈਨਕੂਵਰ ਦੇ ਇੱਕਠ ਤੋਂ ਪ੍ਰਭਾਵਤ ਹੋ ਕੇ ਨੌਰਥ ਅਮਰੀਕਾ , ਯੌਰਪ ਅਤੇ ਏਸ਼ੀਆ ਵਿੱਚ ਕੰਮ ਕਰ ਰਹੀਆਂ ਰਵਿਦਾਸੀਆ ਭਾਈਚਾਰੇ ਦੀਆ ਸਭਾਵਾਂ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਸਾਰੀਆ ਸਭਾਵਾਂ ਭਾਰਤ ਦੇ ਦਲਿਤਾਂ ਦੇ ਕਲਿਆਣ ਲਈ ਢੁਕਵੇਂ ਫੈਸਲੇ ਕਰਨਗੀਆਂ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਐਤਬਾਰ ਦੀ ਮੀਟਿੰਗ ਦੀ ਸਫਲਤਾ ਤੋਂ ਪ੍ਰਭਾਵਤ ਹੋ ਕੇ ਸਾਬਕਾ ਪ੍ਰਧਾਨ ਹਰਜੀਤ ਸੋਹਪਾਲ ਨੇ ਗੁਰੂ ਘਰ ਦੀ ਮੌਜ਼ੂਦਾ ਮੌਰਗੇਜ ਨੂੰ ਖੱਤਮ ਕਰਨ ਲਈ ਪੰਜ ਲੱਖ ਡਾਲਰ ਦੇਣ ਦਾ ਪੇਸ਼ਕੱਸ਼ ਕੀਤੀ ਕਿੳਂੁਕੇ ਮੌਜ਼ੂਦਾ ਪ੍ਰਧਾਨ ਬਿਲ ਬਸਰਾ ਨੇ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਨਾਲ ਸਕੰਲਪ ਕੀਤਾ ਹੈ ਕਿ ਗੁਰਦਆਰਾ ਸ੍ਰੀ ਗੁਰੂ ਰਵੀਦਾਸ ਸਭਾ ਵੈਨਕੂਵਰ (ਬਰਨਬੀ ) ਵਿਖੇ ਕਦੇ ਵੀ ਚੋਣਾਂ ਨਾ ਕਰਵਾਉਣ ਦੇ ਯਤਨ ਲਗਾਤਾਰ ਕੀਤੇ ਜਾਣਗੇ ਅਤੇ ਹਮੇਸ਼ਾਂ ਸਰਬਸੰਤੀ ਨਾਲ ਪ੍ਰਬੰਧਕ ਕਮੇਟੀ ਬਨਾਉਣ ਦੇ ਯਤਨ ਕੀਤੇ ਜਾਣਗੇ ।ਪ੍ਰਧਾਨ ਬਿਲ ਬਸਰਾ ਵਲੋਂ ਐਸਰੋ ਕੇਨੈਡਾ ਦਾ ਵਿਸ਼ੇਸ਼ ਤੌਰ ਤੇ ਸਹੀ ਦਿਸ਼ਾ ਦੇਣ ਲਈ ਧੰਨਵਾਦ ਕੀਤਾ

Be the first to comment

Leave a Reply