ਸੀਰੀਆ ‘ਚ ਮਨੁੱਖਤਾ ਦਾ ਰੂਹ ਕੰਬਾਊ ਘਾਣ ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ

ਕਹਿੰਦੇ ਨੇ ਬੰਦਾ ਆਪਣੇ ਕਰਮਾਂ ਨਾਲ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਜਾਂਦਾ ਹੈ ਪਰ ਧਰਤੀ ਉੱਤੇ ਅਜਿਹਾ ਇਲਾਕਾ ਵੀ ਹੈ ਜਿਸ ਨੂੰ ਦੁਨੀਆ ਦਾ ਨਰਕ ਕਿਹਾ ਜਾਂਦਾ ਹੈ। ਜਿੱਥੇ ਬੰਦਾ ਮੌਤ ਤੋਂ ਬਾਅਦ ਨਹੀਂ ਬਲਿਕ ਜਿਊਂਦੇ ਹੀ ਨਰਕ ਦੇਖਦਾ ਹੈ। ਇਹ ਸੀਰੀਆ ਦੇ ਸ਼ਹਿਰ ਘੋਟਾ ਦੇ ਪੂਰਬੇ ਹਿੱਸੇ ਵਿੱਚ ਹੈ। ਜਿਹੜਾ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਨੇੜੇ ਹੈ। ਇੱਥੇ ਚਾਰ ਲੱਖ ਲੋਕ ਹਰ ਪਲ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਹਵਾਈ ਹਮਲਿਆਂ ਨੇ ਸ਼ਹਿਰ ਨੂੰ ਕੰਕਰੀਟ ਵਿੱਚ ਬਦਲ ਦਿੱਤਾ ਹੈ। ਇਸੇ ਵਜ੍ਹਾ ਕਾਰਨ ਇਸ ਨੂੰ ਧਰਤੀ ਦਾ ਨਰਕ ਕਿਹਾ ਜਾਂਦਾ ਹੈ।
ਸੀਰੀਆ ਵਿੱਚ ਪਿਛਲੇ ਅੱਠ ਸਾਲਾਂ ਤੇ ਘਰੇਲੂ ਜੰਗ ਚੱਲ ਰਹੀ ਹੈ। ਘੋਟਾ ਸ਼ਹਿਰ ਵਿਦਰੋਹੀਆਂ ਦੇ ਕਬਜ਼ੇ ਦਾ ਆਖਰੀ ਸ਼ਹਿਰ ਬਚ ਗਿਆ ਸੀ। ਇਸ ਨੂੰ ਮਲੀਆਮੇਟ ਕਰਨ ਲਈ ਸੀਰੀਆ ਦੇ ਰਾਸ਼ਟਰਪਤੀ (ਜਿਸ ਨੂੰ ਤਾਨਾਸ਼ਾਹ ਵਜੋਂ ਜਾਣਿਆ ਜਾਂਦਾ ਹੈ) ਨੇ ਰੂਸ ਨਾਲ ਮਿਲ ਕੇ ਇਨਸਾਨੀਅਤ ਹੀ ਸ਼ਿੱਕੇ ਉੱਤੇ ਟੰਗ ਦਿੱਤੀ। ਇਸ ਸ਼ਹਿਰ ਵਿੱਚ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ।
ਨਿਊਜ਼ ਏਜੰਸੀ ਅਨੳਦੋਲੁ ਮੁਤਾਬਕ ਪਿਛਲੇ ਤਿੰਨਾਂ ਮਹੀਨਿਆਂ ਵਿੱਚ ਈਸਟਰਨ ਘੋਟਾ ਵਿੱਚ 700 ਲੋਕਾਂ ਨੇ ਜਾਨ ਗਵਾਈ ਹੈ, ਜਿਨ੍ਹਾਂ ਵਿੱਚ 185 ਬੱਚੇ, 109 ਔਰਤਾਂ ਸ਼ਾਮਲ ਹਨ। ਤੁਹਾਨੂੰ ਜਾਣ ਕੇ ਕਿ ਹੈਰਾਨੀ ਹੋਵੇਗੀ ਕਿ 104 ਸੁਕੇਅਰ ਕਿੱਲੋਮੀਟਰ ਵਿੱਚ ਫੈਲੇ ਚਾਰ ਲੱਖ ਲੋਕਾਂ ਵਾਲੇ ਇਸ ਸ਼ਹਿਰ ਵਿੱਚ ਅੱਧੀ ਆਬਾਦੀ ਸਿਰਫ ਬੱਚਿਆਂ ਦੀ ਹੈ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ।
ਸਾਲ 2013 ਤੋਂ ਸੀਰੀਆ ਸ਼ਾਸ਼ਨ ਤੇ ਵਿਦੋਰੀਆਂ ਵਿੱਚ ਘੋਟਾ ਪੀਸਿਆ ਹੋਇਆ ਹੈ। ਹੁਣ ਤੱਕ ਹਾਲਤ ਇਹ ਹੈ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਕਈ ਸ਼ਹਿਰਾਂ ਤੋਂ ਵੀ ਮਾੜੀ ਸਥਿਤੀ ਹੋ ਰਹੀ ਹੈ। ਸ਼ਹਿਰ ਵਿੱਚ ਨਾ ਤਾਂ ਦਵਾਈ ਹੈ ਤੇ ਨਾ ਹੀ ਖਾਣ ਨੂੰ ਸਾਮਾਨ ਬਚਿਆ ਹੈ। ਹੱਦ ਤਾਂ ਇਹ ਹੈ ਕਿ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
2017 ਵਿੱਚ ਰੂਸ ਤੇ ਇਰਾਨ ਨੇ ਰਜਾਮੰਦੀ ਜਤਾਈ ਸੀ ਕਿ ਇਸ ਇਲਾਕੇ ਵਿੱਚ ਹਿੰਸਾ ਤੋਂ ਦੂਰੀ ਬਣਾ ਕੇ ਰੱਖਣਗੇ ਪਰ ਬੀਤੀ 19 ਫਰਵਰੀ ਨੂੰ ਰੂਸੀ ਜਹਾਜ਼ਾਂ ਉੱਤੇ ਸਵਾਰ ਹੋ ਕੇ ਸੀਰੀਆਈ ਏਅਰਫੋਰਸ ਨੇ ਸ਼ਹਿਰ ਵਿੱਚ ਬੰਬਾਂ ਦਾ ਹੜ੍ਹ ਲਿਆ ਦਿੱਤਾ। ਜਾਣਕਾਰੀ ਮੁਤਾਬਕ ਇਨ੍ਹਾਂ ਬੰਬਾਂ ਵਿੱਚ ਬਤਕ ਮੋਰਟਰ, ਬੈਰਲ ਬੰਬ, ਕਲਸਟਰ ਬੰਬ ਤੇ ਬੰਕਰ ਤਬਾਹ ਕਰਨ ਵਾਲੇ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਹੈ।
ਬੀਤੀ 25 ਫਰਵਰੀ ਨੂੰ ਸੰਯੁਕਤ ਰਾਸ਼ਟਰ ਵੱਲੋਂ 30 ਦਿਨਾਂ ਦੀ ਸੀਜ਼ਫਾਇਰ ਉੱਤੇ ਰੂਸ ਸਮੇਤ ਤਮਾਮ ਦੇਸ਼ਾਂ ਨੇ ਸਹਿਮਤੀ ਜਤਾਈ ਸੀ ਪਰ ਫਿਰ ਵੀ 26 ਫਰਵਰੀ ਨੂੰ ਸੀਰੀਆਈ ਫੌਜ ਕਬਜ਼ੇ ਲਈ ਅੱਗੇ ਵੱਧ ਰਹੀ ਹੈ।
ਅਮੈਨਸਟੀ ਇੰਟਰਨੈਸ਼ਨਲ ਨੇ ਜਿਸ ਤਰ੍ਹਾਂ ਬੰਬਾਂ ਦੀ ਬਰਸਾਤ ਹੋ ਰਹੀ ਹੈ, ਉਸ ਨੂੰ ਵਾਰ ਕਰਾਈਮ ਭਾਵ ਯੁੱਧ ਵਜੋਂ ਕੀਤੇ ਜਾਣ ਵਾਲੇ ਅਪਰਾਧਾਂ ਵਿੱਚ ਰੱਖਿਆ ਜਾ ਸਕਦਾ ਹੈ। ਇਸ ਬੰਬਾਰੀ ਨਾਲ ਛੇ ਹਸਪਤਾਲ ਤੇ ਸ਼ਹਿਰ ਦੇ ਸਾਰੇ ਮੈਡੀਕਲ ਸੈਂਟਰ ਵੀ ਤਬਾਹ ਕਰ ਦਿੱਤੇ ਗਏ ਹਨ। ਘੋਟਾ ਸੀਰੀਆ ਦੀ ਰਾਜਧਾਨੀ ਤੋਂ ਮਹਿਜ 10 ਕਿੱਲੋਮੀਟਰ ਹੈ। ਇਸ ਲਈ ਸੀਰੀਆ ਦੇ ਰਾਸ਼ਟਰਪਤੀ ਲਈ ਇਸ ਉੱਤੇ ਕਬਜ਼ਾ ਉਸ ਦੇ ਲਈ ਨੱਕ ਦਾ ਸੁਆਲ ਬਣਿਆ ਹੋਇਆ ਹੈ।

Be the first to comment

Leave a Reply