ਸਿੱਧੂ ਨਾਲ ਡਟੀ ਕਾਂਗਰਸ, ਜੇ ਪਾਕਿ ਜਾਣਾ ਦੇਸ਼ਧ੍ਰੋਹ ਤਾਂ ਮੋਦੀ ਵੀ ਦੇਸ਼ਧ੍ਰੋਹੀ ?

ਨਵੀਂ ਦਿੱਲੀ:ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਚਾਅ ਕਰਦਿਆਂ ਕਾਂਗਰਸ ਨੇ ਪੀਐਮ ਨਰੇਂਦਰ ਮੋਦੀ ਨੂੰ ਪੁੱਛਿਆ ਹੈ ਕਿ ਜੇ ਪਾਕਿਸਤਾਨ ਜਾਣਾ ਦੇਸ਼ਧ੍ਰੋਹ ਹੈ ਤਾਂ ਕੀ ਪ੍ਰਧਾਨ ਮੰਤਰੀ ਵੀ ਦੇਸ਼ਧ੍ਰੋਹੀ ਹਨ। ਕਾਂਗਰਸ ਨੇ ਪੀਐਮ ਮੋਦੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿੱਠੀ ਭੇਜਣ ਸਬੰਧੀ ਮੋਦੀ ‘ਤੇ ‘ਜਲੇਬੀ ਵਰਗੀ ਨੀਤੀ’ ਅਪਨਾਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੀਐਮ ਮੋਦੀ ਨੂੰ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਗੁਆਂਢੀ ਦੇਸ਼ ਸਬੰਧੀ ਉਨ੍ਹਾਂ ਦੀ ਕੀ ਨੀਤੀ ਹੈ।
ਕਾਂਗਰਸ ਨੇ ਕਿਹਾ ਕਿ ਸਿੱਧੂ ਨਿੱਜੀ ਤੇ ਕ੍ਰਿਕੇਟਰ ਹੋਣ ਦੀ ਹੈਸੀਅਤ ਨਾਲ ਪਾਕਿਸਤਾਨ ਗਏ ਸੀ ਪਰ ਜੇ ਸਿੱਧੂ ਦੇਸ਼ਧ੍ਰੋਹੀ ਹੈ ਤਾਂ ਕੀ ਪ੍ਰਧਾਨ ਮੰਤਰੀ ਵੀ ਦੇਸ਼ਧ੍ਰੋਹੀ ਹਨ। ਰਾਸ਼ਟਰਵਾਦ ਦਾ ਪਾਠ ਉਦੋਂ ਯਾਦ ਆਉਣਾ ਚਾਹੀਦਾ ਸੀ ਜਦ ਪ੍ਰਧਾਨ ਮੰਤਰੀ ਪਾਕਿਸਤਾਨ ਜਾ ਕੇ ਬਿਰਿਆਨੀ ਖਾਂਦੇ ਹਨ ਤੇ ਉਨ੍ਹਾਂ ਦੇ ਮੰਤਰੀ ਪਾਕਿਸਤਾਨੀ ਹਾਈ ਕਮਿਸ਼ਨ ਜਾ ਕੇ ਦਾਵਤ ਦਿੰਦੇ ਹਨ। ਯਾਦ ਰਹੇ ਕਿ 25 ਦਸੰਬਰ, 2015 ਨੂੰ ਪੀਐਮ ਮੋਦੀ ਅਚਾਨਕ ਪਾਕਿਸਤਾਨ ਗਏ ਸਨ। ਉਨ੍ਹਾਂ ਲਾਹੌਰ ਜਾ ਕੇ ਪਾਕਿਸਤਾਨ ਦੇ ਤਤਕਾਲ ਪੀਐਮ ਨਵਾਜ਼ ਸ਼ਰੀਫ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਿਲੇ ਸਨ।
ਕਾਂਗਰਸ ਨੇ ਆਪਣੇ ਲੀਡਰ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਦੋ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਸਬੰਧੀ ਕਿਹਾ ਕਿ ਇਸ ਬਾਰੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਸਿੰਘ ਨੇ ਸਿੱਧੂ ਦੇ ਬਾਜਵਾ ਨੂੰ ਗਲੇ ਮਿਲਣ ਨੂੰ ਅਣਉੱਚਿਤ ਦੱਸਿਆ ਹੈ।
ਉੱਧਰ ਕਾਂਗਰਸੀ ਬੁਲਾਰੇ ਜਯਵੀਰ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦ ਹੈ ਕਿ ਪਾਕਿਸਤਾਨ ਬਾਰੇ ਉਨ੍ਹਾਂ ਦੀ ਕੀ ਨੀਤੀ ਹੈ? ਇੱਕ ਵਾਰ ਉਹ ਸਬਕ ਸਿਖਾਉਣ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਉਹ ਬਿਨ੍ਹਾਂ ਬੁਲਾਏ ਵਿਆਹ ਲਈ ਪਾਕਿਸਤਾਨ ਚਲੇ ਜਾਂਦੇ ਹਨ ਤੇ ੀਸ਼ੀ ਦੇ ਲੋਕ ਇੱਥੇ ਬੁਲਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਤੇ ਮੋਦੀ ਸਰਕਾਰ ਨੂੰ ‘ਰਾਸ਼ਟਰਵਾਦ ਦਾ ਪਖੰਡ’ ਕਰਨ ਦੀ ਬਜਾਏ ਪਾਕਿਸਤਾਨ ਬਾਰੇ ਆਪਣੀ ਨੀਤੀ ਦੇਸ਼ਵਾਸੀਆਂ ਨੂੰ ਸਪੱਸ਼ਟ ਕਰਨੀ ਚਾਹੀਦੀ ਹੈ।

Be the first to comment

Leave a Reply