ਸਿੱਖ ਸੇਵਾ ਫਾਊਂਡੇਸ਼ਨ ਵਲੋਂ ਇੰਟਰਨੈਸ਼ਲ ਸਟੂਡੈਂਟਸ ਲਈ ਸਰੀ ਵਿੱਚ ਹੈਲਪ ਸੈਂਟਰ ਸ਼ੁਰੂ

ਸਰੀ:-ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੂੰ ਆਮ ਤੌਰ ਤੇ ਸਟੂਡੈਂਟਸ ਕਰਕੇ ਜਾਣਿਆ ਜਾਂਦਾ ਹੈ, ਜੋ ਕਿ ਬਾਹਰਲੇ ਮੁਲਕਾਂ ਖਾਸ ਕਰਕੇ ਇੰਡੀਆ ਪੰਜਾਬ ਤੋਂ ਆਏ ਹੋਏ ਹੋਣਹਾਰ, ਉਹ ” ਨੌਜਵਾਨ ਵਿਦਿਆਰਥੀ ਹਨ ਜੋ ਆਪਣੇ ਮਨ ਵਿੱਚ ਅਨੇਕ ਸੁਪਨੇ ਸੰਜੋਅ ਕੇ ਆਪਣੀ ਵਿਦਿਅਕ ਯੋਗਤਾ ਦੇ ਆਧਾਰ ਤੇ ਬੜੀ ਮਿਹਨਤ ਨਾਲ, ਹਜਾਰਾਂ ਡਾਲਰ ਖਰਚ ਕੇ ਇੱਥੇ ਕੈਨੇਡਾ ਵਿਚ ਉੱਚ ਵਿਦਿਆ ਪੜਨ ਲਈ ਪਹੁੰਚੇ ਹਨ, ਅਤੇ ਇੱਥੇ ਪਹੁੰਚ ਕੇ ਆਪਣੀ ਇਸ ਵਿਦਿਅਕ ਮੰਜਲ ਤਕ ਪਹੁੰਚਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਸੰਘਰਸ਼ ਕਰ ਰਹੇ ਹਨ।
ਉਨ੍ਹਾਂ ਦੀ ਮਦਦ ਲਈ ਸਿੱਖ ਸੇਵਾ ਫਾਊਂਡੇਸ਼ਨ ਦੇ ਸੇਵਾਦਾਰਾਂ ਵਲੋਂ ਉਪਰਾਲਾ ਕਰਦਿਆਂ ਇਕ ਸੇਵਾ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ 7743– 128 ਸਟਰੀਟ ਤੇ ਇੱਕ ਵੇਅਰਹਾਊਸ ਸਥਾਪਿਤ ਕੀਤਾ ਗਿਆ ਹੈ।ਜਿਸ ਵਿਚ ਲੋੜਵੰਦ ਵਿਦਿਆਰਥੀ ਸੁਵਿਧਾਵਾਂ ਦਾ ਲਾਭ ਲੈ ਸਕਣਗੇ।
ਇਹ ਸੇਵਾ ਸੈਂਟਰ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾਣਾ ਹੈ। ਸਮੂਹ ਸੰਗਤਾਂ ਅਤੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਉ ਆਪਣਾ ਸਹਿਯੋਗ ਦੇ ਕੇ ਇਸ ਫ੍ਰੀ ਸੇਵਾ ਕੇਂਦਰ ਵਿਚ ਵਰਤਨਯੋਗ ਹਰ ਪ੍ਰਕਾਰ ਦਾ ਸਮਾਨ, ਜੋ ਘਰਾਂ ਵਿਚ ਵਾਧੂ ਪਿਆ ਹੋਇਆ ਹੈ, ਫਰਨੀਚਰ, ਕੱਪੜੇ, ਗੱਦੇ, ਕੰਬਲ, ਰਜਾਈਆਂ, ਜੈਕਟਾਂ, ਆਦਿਕ ਅਤੇ ਡੱਬਾ ਬੰਦ ਫੂਡ, ਨਿੱਤ ਵਰਤੋਂ ਵਿੱਚ ਲਿਆਂਦਾ ਜਾ ਸਕਣ ਵਾਲਾ ਸਮਾਨ ਦੇ ਕੇ ਧੰਨਵਾਦੀ ਬਣਾਉ ਜੀ. ਇੱਥੋਂ ਦਾ ਫੋਨ ਨੰਬਰ 604 614 0200 ਹੈ..
ਤੁਸੀਂ ਇੱਥੇ ਆਪ ਆ ਕੇ ਸਮਾਨ ਪਹੁੰਚਾ ਸਕਦੇ ਹੋ ਜਾਂ ਫੋਨ ਕਰਕੇ ਦੱਸ ਸਕਦੇ ਹੋ, ਵਲੰਟੀਅਰ ਸੇਵਦਾਰ ਆਣ ਕੇ ਲੈ ਜਾਣ ਗੇ..
ਇਹ ਸਾਰਾ ਕਾਰਜ ਸੇਵਾ ਰੂਪ ਵਿਚ ਅਤੇ ਭੇਟਾ ਰਹਿਤ ਹੋਵੇਗਾ..ਇਸ ਵਿੱਚ ਸੇਵਾਦਾਰਾਂ ਦੀ ਬਹੁਤ ਜਰੂਰਤ ਹੈ, ਜੋ ਫ੍ਰੀ ਯੋਗਦਾਨ ਦੇ ਸਕਣ,ਬੀਬੀਆਂ ਭੈਣਾਂ ਅਤੇ ਬੱਚੇ ਵੀ ਸੇਵਾ ਕਰ ਸਕਦੇ ਹਨ, ਇੱਥੇ ਵੇਅਰਹਾਊਸ ਵਿੱਚ ਇੱਕ ਸੇਵਾਦਾਰ ਜਰੂਰ ਹਾਜਰ ਹੋਏਗਾ ਅਤੇ ਆਪ ਬੱਚਿਆਂ ਨੂੰ ਨਾਲ ਲੈ ਕੇ ਇਸ ਸੇਵਾ ਵਿੱਚ ਹਰ ਪ੍ਰਕਾਰ ਨਾਲ ਸਹਿਯੋਗ ਬਖਸ਼ੋ ਜੀ।

Be the first to comment

Leave a Reply