ਸਿੱਖ ਫੈਡਰੇਸ਼ਨ ਯੂ. ਕੇ. ਦੀ ਸਾਲਾਨਾ ਕਨਵੈਨਸ਼ਨ ‘ਚ ਹਜ਼ਾਰਾਂ ਸਿੱਖਾਂ ਨੇ ਲਿਆ ਹਿੱਸਾ

ਲੰਡਨ 16 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੀ ਸਭ ਤੋਂ ਵੱਡੀ ਰਾਜਨੀਤਕ ਸਰਗਰਮ ਜੱਥੇਬੰਦੀ ਸਿੱਖ ਫੈਡਰੇਸ਼ਨ ਯੂ. ਕੇ. ਦੀ 35ਵੀਂ ਸਾਲਾਨਾ ਕਨਵੈਨਸ਼ਨ ‘ਚ ਤਿੰਨ ਦਿਨ ਚੱਲੇ ਸਮਾਗਮਾਂ ‘ਚ ਹਜ਼ਾਰਾਂ ਸਿੱਖ ਸੰਗਤ ਨੇ ਹਿੱਸਾ ਲਿਆ। ਵਿਲਨਹਾਲ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਰੱਖੇ ਸਮਾਗਮ ਦੌਰਾਨ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਤੋਂ ਇਲਾਵਾ ਰਾਗੀ ਢਾਡੀ ਜੱਥਿਆਂ ਨੇ ਸੂਰਮੇ ਸਿੰਘਾਂ ਦੇ ਇਤਿਹਾਸ ਨੂੰ ਸੰਗਤ ਸਾਹਮਣੇ ਪੇਸ਼ ਕੀਤਾ। ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਨਰਿੰਦਰਜੀਤ ਸਿੰਘ ਥਾਂਦੀ, ਦਬਿੰਦਰਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਚਹੇੜੂ, ਹਰਦੀਸ਼ ਸਿੰਘ ਸਮੇਤ ਸਿੱਖ ਫੈਡਰੇਸ਼ਨ ਯੂ. ਕੇ. ਦੀਆਂ ਵੱਖ-ਵੱਖ ਸ਼ਹਿਰਾਂ ਦੀਆਂ ਬਰਾਂਚਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿੱਖਾਂ ਨੇ ਵਿਸ਼ਵ ਭਰ ‘ਚ ਸ਼ਾਂਤੀ ਲਈ ਸੰਸਾਰ ਜੰਗਾਂ ‘ਚ ਅਥਾਹ ਕੁਰਬਾਨੀਆਂ ਕੀਤੀਆਂ। ਭਾਰਤ ਦੀ ਆਜ਼ਾਦੀ ਲਈ ਆਪਾ ਵਾਰਿਆ ਪਰ ਅਫ਼ਸੋਸ ਕਿ ਅੱਜ ਕੁਦ ਦੀ ਆਜ਼ਾਦੀ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਮੌਕੇ ਯੂ. ਕੇ. ਦੀ 2021 ਦੀ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਲਈ ਸ਼ੰਘਰਸ਼ ਜਾਰੀ ਰੱਖਣਾ ਅਤੇ ਲੋੜ ਪੈਣ ‘ਤੇ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਦਾ ਐਲਾਨ ਕੀਤਾ, 1984 ਦੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ ‘ਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਲਈ ਜੱਦੋ-ਜਹਿਦ ਜਾਰੀ ਰੱਖਣਾ, ਪੰਜਾਬ ‘ਚ ਗਿ੍ਫ਼ਤਾਰ ਕੀਤੇ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਯੂ. ਕੇ. ਸਰਕਾਰ ‘ਤੇ ਦਬਾਅ ਪਾਉਣਾ ਅਤੇ ਮਸਲਾ ਯੂ. ਐਨ. ਤੋਂ ਮਦਦ ਲੈਣੀ ਦੇ ਐਲਾਨ ਤੋਂ ਇਲਾਵਾ ਸਿੱਖ ਨੈਟਵਰਕ ਰਾਹੀਂ ਅਗਲੀ ਪੀੜ੍ਹੀ ਨੂੰ ਕੌਮ ਦੀ ਅਗਵਾਈ ਲਈ ਤਿਆਰ ਕਰਨਾ, ਸਿੱਖਾਂ ਦਾ ਵੱਖਰਾ ਘਰ ਆਜ਼ਾਦੀ ਲਈ ਢਾਂਚਾ ਗਠਿਤ ਕਰਨਾ ਅਤੇ 101 ਸਲਾਹਕਾਰ ਕਮੇਟੀ, ਪ੍ਰਸ਼ਾਸ਼ਨ ਯੋਜਨਾਵਾਂ, ਜੁਡੀਸ਼ਰੀ ਅਤੇ ਕਾਰਜਕਾਰੀ 51 ਮੈਂਬਰੀ ਕਮੇਟੀ ਬਣਾਉਣੀ, ਯੂਨਾਈਟਡ ਨੇਸ਼ਨ ਅਤੇ ਸਰਕਾਰ ਨਾਲ ਗੱਲਬਾਤ ਕਰਨ ਲਈ 21 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ।

Be the first to comment

Leave a Reply