ਸਿੱਖ ‘ਤੇ ਹਮਲੇ ਦੇ ਦੋਸ਼ੀ ਪਸਿਲ ਮੁਖੀ ਦੇ ਬੇਟੇ ਨੇ ਕੋਰਟ ‘ਚ ਕੀਤੇ ਅਸ਼ਲੀਲ ਇਸ਼ਾਰੇ

ਨਿਊਯਾਰਕ,: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ 71 ਸਾਲਾ ਸਿੱਖ ‘ਤੇ ਹੋਏ ਹਮਲੇ ਵਿਚ ਮੁਲਜ਼ਮ, ਪੁਲਿਸ ਅਧਿਕਾਰੀ ਦਾ ਬੇਟਾ ਟਾਇਰੋਨ ਅਦਾਲਤ ਵਿਚ ਪੇਸ਼ੀ ਦੌਰਾਨ ਹੱਸਦਾ ਰਿਹਾ ਸੀ ਅਤੇ ਨਾਲ ਹੀ ਉਸ ਨੇ ਅਸ਼ਲੀਲ ਇਸ਼ਾਰੇ ਵੀ ਕੀਤੇ। ਸਾਹਿਬ ਸਿੰਘ ਨਟ ‘ਤੇ ਛੇ ਅਗਸਤ ਨੂੰ ਹਮਲਾ ਕੀਤਾ ਗਿਆ ਸੀ। ਟਾਇਰੋਨ ਨੇ ਜਦ ਅਦਾਲਤ ਵਿਚ ਐਂਟਰ ਕੀਤਾ ਤਾਂ ਉਸ ਨੇ ਅਪਣੀ ਵਿਚਕਾਰਲੀ ਉਂਗਲੀ ਕੈਮਰਾਮੈਨ ਨੂੰ ਦਿਖਾਈ। ਉਸ ਨੇ ਇਹ ਹਰਕਤ ਦੋ ਵਾਰ ਕੀਤੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਉਸ ਨੂੰ ਅਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਸੀ। ਇਸ ਦੌਰਾਨ ਉਹ ਹੱਸਦਾ ਰਿਹਾ। ਕੈਲੀਫੋਰਨੀਆ ਦੇ ਮਾਂਟੇਕਾ ਵਿਚ ਸਾਹਿਬ ਸਿੰਘ ਨਟ ‘ਤੇ ਛੇ ਅਗਸਤ ਨੂੰ ਹੋਏ ਹਮਲੇ ਵਿਚ ਪੁਲਿਸ ਨੇ ਬੁਧਵਾਰ ਨੂੰ ਟਾਇਰੋਨ (18) ਅਤੇ ਇਕ ਹੋਰ 16 ਸਾਲਾ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ। ਟਾਇਰੋਨ ਯੂਨੀਅਨ ਸਿਟੀ ਦੇ ਪੁਲਿਸ ਮੁਖੀ ਡੇਰਿਲ ਦਾ ਬੇਟਾ ਹੈ। ਬੇਟੇ ਦੀ ਗ੍ਰਿਫ਼ਤਾਰੀ ‘ਤੇ ਡੇਰਿਲ ਨੇ ਫੇਸਬੁੱਕ ‘ਤੇ ਲਿਖਿਆ, ਇਹ ਪਤਾ ਚਲਣ ‘ਤੇ ਗੁੱਸਾ ਆ ਰਿਹਾ ਹੈ ਕਿ ਇਸ ਅਪਰਾਧ ਦੇ ਸ਼ੱਕੀਆਂ ਵਿਚ ਮੇਰਾ ਬੇਟਾ ਵੀ ਹੈ। ਮੇਰੇ ਕੋਲ ਇਹ ਦੱਸਣ ਦੇ ਲਈ ਸ਼ਬਦ ਨਹੀਂ ਹੈ ਕਿ ਮੈਂ ਕਿੰਨੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ।

Be the first to comment

Leave a Reply