ਸਿੱਖ ਗੁਰੂ ਸਾਹਿਬਾਨਾਂ ਨੂੰ ਕਾਰਟੂਨਾਂ ਦੇ ਰੂਪ ਵਿੱਚ ਪੇਸ਼ ਕਰਨ ਵਾਲੀਆਂ ਫਿਲਮਾਂ ਬਣਾਉਣ ਵਾਲੀ ਸਿੱਖ ਵਿਰੋਧੀ ਲਾਬੀ ਆਪਣੀਆਂ ਹਰਕਤਾਂ ਤੋਂ ਬਾਜ਼ ਆਵੇ:ਗੁਰੂ ਨਾਨਕ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ

ਸਰੀ/ਡੈਲਟਾ ਕਨੇਡਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰ ਇਹ ਗੱਲ ਜੋਰ ਦੇ ਕਰਕੇ ਕਹਿਣਾ ਚਾਹੁੰਦੇ ਹਨ ਕਿ ਅਸੀ ਸਾਰੇ ਧਰਮਾਂ ਦਾ ਸਤਿਕਾਰ ਅਤੇ ਸਨਮਾਨ ਕਰਦੇ ਹਾਂ, ਜੇਕਰ ਸਾਡੇ ਧਰਮ ਦੀ ਕੋਈ ਤੌਹੀਨ ਕਰੇ, ਇਹ ਗੱਲ ਕੋਈ ਵੀ ਗੁਰੂ ਦਾ ਸਿੱਖ ਬਰਦਾਸ਼ਤ ਨਹੀ ਕਰ ਸਕਦਾ।
ਇਹ ਗੱਲ ਸਰਕਾਰਾਂ ਚੰਗੀ ਤਰਾਂ ਜਾਣਦੀਆਂ ਹਨ ਕਿ ਕੋਈ ਵੀ ਸਿੱਖ ਗੁਰੂ ਸਾਹਿਬਾਨਾ ਨੂੰ ਕਾਰਟੂਨਾ ਦੇ ਰੂਪ ਵਿਚ ਵੇਖਣਾ ਪਸੰਦ ਨਹੀ ਕਰਦਾ ਅਤੇ ਨਾ ਹੀ ਸਹਿਣ ਕਰ ਸਕਦਾ ਹੈ ਪਰ ਫਿਰ ਵੀ ਸਿੱਖ ਵਿਰੋਧੀ ਲਾਣਾ ਜਾਣ-ਬੁੱਝ ਕੇ ਸਰਕਾਰਾਂ ਦੀ ਸ਼ਹਿ ਉੱਤੇ ਵਾਰ-ਵਾਰ ਸਿੱਖਾਂ ਦੇ ਸਬਰ ਦਾ ਇਮੰਤਿਹਾਨ ਲੈ ਰਹੀਆਂ ਹਨ,ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾ ਰਹੀਆਂ ਹਨ, ਜ਼ਲੀਲ ਕਰ ਰਹੀਆਂ ਹਨ, ਤਾ ਕਿ ਜਾਗਦੀ ਜ਼ਮੀਰ ਵਾਲੇ ਸਿੱਖ ਨੌਜਵਾਨਾ ਦਾ ਸ਼ਿਕਾਰ ਅਸਾਨੀ ਨਾਲ ਖੇਡਿਆ ਜਾ ਸਕੇ, ਅਤੇ ਸਿੱਖ ਨੌਜਵਾਨਾ ਦੇ ਮਨਾ ਵਿੱਚ ਦਹਿਸ਼ਤ ਦਾ ਮਹੋਲ ਪੈਦਾ ਕੀਤਾ ਜਾ ਸਕੇ, ਤਾ ਕਿ ਕੱਲ ਨੂੰ ਫਿਰ ਜਦੋਂ ਗੁਰੂ ਸਾਹਿਬਾਨਾਂ ਨੂੰ ਨੀਵਾਂ ਦਿਖਾਉਣ ਵਾਲੀਆਂ ਫਿੱਲਮਾਂ ਬਣਨ, ਤੇ ਵੀ ਕੋਈ ਸਿੱਖ ਨੌਜਵਾਨ ਸਰਕਾਰਾਂ ਦੇ ਡਰ ਕਾਰਨ ਵਿਰੋਧ ਕਰਨ ਦੀ ਬਜਾਏ ਚੁੱਪ ਕਰਕੇ ਸਾਰਾ ਕੁੱਝ ਆਪਣੀਆਂ ਅੱਖਾਂ ਸਾਹਮਣੇ ਸਹਾਰ ਜਾਣ ਦਾ ਸੁਭਾਅ ਬਣਾ ਲੈਣ, ਪਰ ਇਹ ਸਰਕਾਰਾਂ ਦਾ ਆਪਣਾ ਵਹਿਮ ਅਤੇ ਭੁਲੇਖਾ ਹੈ, ਕਿਉਂਕਿ ਗੁਰੂ ਦਾ ਸਿੱਖ ਕਦੇ ਵੀ ਨਾ ਕਿਸੇ ਤੋ ਡਰਦਾ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ, ਅਤੇ ਨਾ ਹੀ ਕਿਸੇ ਵੀ ਹਾਲਤ ਅਤੇ ਹਲਾਤ ਵਿਚ ਆਪਣੇ ਗੁਰੂ ਸਾਹਿਬਾਨਾਂ ਦੀ ਬੇਅਦਬੀ ਸਹਾਰ ਸਕਦਾ ਹੈ, ਸਿੱਖ ਵਿਰੋਧੀ ਫਿਲਮਾਂ ਦਿਖਾਉਣ ਵਾਲੇ ਸਿਨੇਮਿਆਂ ਦੇ ਮਾਲਕ ਵੀ ਬਰਾਬਰ ਦੇ ਦੌਸ਼ੀ ਸਮਝੇ ਜਾਣਗੇ, ਜੇਕਰ ਪੰਥ ਵਿਰੋਧੀ ਲਾਬੀ ਨਾ ਸਮਝੀ ਫਿਰ ਸਿੱਖ ਕੌਮ ਨੂੰ ਇਕੱਠੇ ਹੋ ਕਿ ਇਹੋ ਜਿਹੇ ਲੋਕਾਂ ਖਿਲਾਫ ਸਖਤ ਕਦਮ ਚੁੱਕਣਾ ਚਾਹੀਦਾ ਹੈ ਤਾ ਕਿ ਆਏ ਦਿਨ ਐਸੀਆਂ ਹਰਕਤਾ ਕਰਨ ਵਾਲੇ ਬਾਜ਼ ਆ ਜਾਣ।

Be the first to comment

Leave a Reply