ਸਿਰ ‘ਚ ਪੱਥਰ ਮਾਰ ਕੇ ਦਲਿਤ ਵਿਦਿਆਰਥਣ ਦੀ ਹੱਤਿਆ

ਸਿਓਨੀ (ਮੱਧ ਪ੍ਰਦੇਸ਼), ਜਿਨਸੀ ਸ਼ੋਸ਼ਣ ਸਬੰਧੀ ਸ਼ਿਕਾਇਤ ਵਾਪਸ ਨਾ ਲਏ ਜਾਣ ਤੋਂ ਨਾਰਾਜ਼ ਇਕ ਵਿਅਕਤੀ ਨੇ 23 ਸਾਲਾ ਵਿਦਿਆਰਥਣ ਦੇ ਸਿਰ ‘ਚ ਪੱਥਰ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ।ਪੀੜਤ ਮਹਿਲਾ ਭੋਪਾਲ ਤੋਂ 350 ਕਿਲੋਮੀਟਰ ਦੂਰ ਸਥਾਨਕ ਨੇਤਾਜੀ ਸੁਭਾਸ਼ ਚੰਦਰ ਬੋਸ ਸਰਕਾਰੀ ਕਾਲਜ ਦੀ ਵਿਦਿਆਰਥਣ ਸੀ। ਜਾਣਕਾਰੀ ਅਨੁਸਾਰ ਪੀੜਤ ਵਿਦਿਆਰਥਣ ਕਾਲਜ ਜਾ ਰਹੀ ਸੀ ਕਿ ਅਨਿਲ ਮਿਸ਼ਰਾ ਨਾਂ ਦਾ ਸ਼ਖ਼ਸ ਮੋਟਰਸਾਈਕਲ ਤੋਂ ਉਤਰਿਆ ਤੇ ਵਿਦਿਆਰਥਣ ਨੂੰ ਵਾਲਾਂ ਤੋਂ ਘਸੀਟਦਾ ਹੋਇਆ ਸੜਕ ਕਿਨਾਰੇ ਲੈ ਗਿਆ। ਉਸ ਨੇ ਵਿਦਿਆਰਥਣ ਨੂੰ ਧੱਕਾ ਦਿੱਤਾ ਤੇ ਨੇੜੇ ਪਿਆ ਵੱਡਾ ਪੱਥਰ ਉਹਦੇ ਸਿਰ ਵਿੱਚ ਮਾਰ ਦਿੱਤਾ। ਨੇੜਲੇ ਲੋਕਾਂ ਨੇ ਮਿਸ਼ਰਾ ਨੂੰ ਕਾਬੂ ਕਰਨ ਮਗਰੋਂ ਵਿਦਿਆਰਥਣ ਨੂੰ ਹਸਪਤਾਲ ਪਹੁੰਚਾਇਆ, ਪਰ ਉਹ ਰਾਹ ਵਿੱਚ ਹੀ ਦਮ ਤੋੜ ਗਈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Be the first to comment

Leave a Reply