ਸਿਆਟਲ ਵਿਚ ਹਰਦੀਪ ਸਿੰਘ ਦੀ ਅਚਨਚੇਤ ਮੌਤ ਤੇ ਸ਼ਹਿਰ ਦੁੱਖ

ਸਿਆਟਲ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੀ ਜਾਣੀ-ਪਛਾਣੀ ਸ਼ਖਸੀਅਤ ਹਰਿੰਦਰ ਸਿੰਘ ‘ਕਾਲਾ ਬੈਂਸ’ ਦੇ ਭਾਣਜੇ ਹਰਦੀਪ ਸਿੰਘ (31) ਦੀ ਅਚਨਚੇਤ ਸਪੋਕੇਨ ਵਿਖੇ ਮੌਤ ਹੋ ਗਈ ਜਿਸ ਦਾ ਸਿਆਟਲ ਦੇ ਪੰਜਾਬੀ ਭਾਈਚਾਰੇ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਹਰਦੀਪ ਸਿੰਘ ਪਿੰਡ ਕੰਦੋਲਾ (ਜਲੰਧਰ) ਦਾ ਪੰਮਪਲ ਆਪਣੇ ਪਿੱਛੇ ਪਤਨੀ ਮਨਜੀਤ ਕੌਰ ਤੇ 3 ਮਹੀਨੇ ਦੀ ਲੜਕੀ ਛੱਡ ਗਏ ਹਨ।ਹਰਦੀਪ ਸਿੰਘ ਦਾ ਸਸਕਾਰ ਕੈਂਟ ਦੇ ਸ਼ਮਸ਼ਾਨ ਘਾਟ ਵਿਖੇ 25 ਅਗਸਤ ਨੂੰ ਦੁਪਹਿਰ 12:00 ਵਜੇ ਅਤੇ ਅੰਤਮ ਅਰਦਾਸ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਹੋਵੇਗੀ। ਗੁਰਦੀਪ ਸਿੰਘ ਸਿੱਧੂ, ਪ੍ਰਿਥੀਪਾਲ ਸਿੰਘ ਵਿੱਰਕ, ਸ਼ਰਨਜੀਤ ਸਿੰਘ, ਹਰਿੰਦਰ ਸਿੰਘ ਬੈਂਸ, ਸ਼ੀਤਲ ਕੰਦੋਲਾ, ਕਸ਼ਮੀਰ ਸਿੰਘ ਕੰਦੋਲਾ, ਪਿੰਟੂ ਬਾਠ, ਸ਼ਰਨਜੀਤ ਸਿੰਘ ਬਾਠ, ਰਾਜਬੀਰ ਸਿੰਘ ਸੰਧੂ ਸਮੇਤ ਪੰਜਾਬੀ ਭਾਈਚਾਰੇ ਦੀਆਂ ਅਹਿਮ ਸ਼ਖਸੀਅਤਾਂ ਨੇ ਪਹੁੰਚ ਹਰਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਤੇ ਮਾਤਾ ਸੁਰਿੰਦਰ ਕੌਰ ਨਾਲ ਦੁੱਖ ਜਾਹਰ ਕੀਤਾ।

Be the first to comment

Leave a Reply