ਸਾਰਾਗੜ੍ਹੀ ਦੀ ਜੰਗ ਸਿੱਖ ਫੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ

ਸਰੀ ਵਿੱਚ 12 ਸਤੰਬਰ 2018 ਨੂੰ ਸਾਰਾਗੜ੍ਹੀ ਦੀ ਜੰਗ ਦੀ ਸਲਾਨਾ 121ਵੀਂ ਬਰਸੀ ਮਨਾਈ ਗਈ
ਸਰੀ( ਕਰਨਲ ਦਰਸ਼ਨ ਸਿੰਘ ਸਿੱਧੂ):- ਕੈਨੇਡਾ ਦੇ ਬੀ. ਸੀ. ਸੂਬੇ ਵਿਚ ਵਸਦੇ ਭਾਰਤੀ ਮੂਲ ਦੇ ਸਾਬਕਾ ਫੌਜੀਆਂ ਦੀ ਸੰਸਥਾ ਇੰਡੀਅਨ ਐਕਸ ਸਰਵਿਸਮੈਨ ਸੁਸਾਇਟੀ ਨੇ 12 ਸਤੰਬਰ 2018 ਦੀ ਸ਼ਾਮ ਨੂੰ ਗਰੈਂਡ ਤਾਜ ਬੈਂਕੁਇਟ ਵਿਚ ਸਾਰਾਗੜ੍ਹੀ ਲੜਾਈ ਦੀ ਸਾਲਗਰਾਹ ਮਨਾਈ, ਜਿਸ ਵਿਚ ਭਾਰਤ ਦੇ ਸਲਾਹਕਾਰ ਕੌਂਸਲ ਜਨਰਲ ਸਰਦਾਰ ਜਸਬੀਰ ਸਿੰਘ ਹੋਰਾਂ ਨੇ ਵੀ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਮਿਸਟਰ ਦੇਵ ਹੇਅਰ, ਓਣ. ੰਲ਼ਅ, ਤੇ ਕੌਂਸਲਰ ਬਣਨ ਵਾਲੀ ਬਾਬਲੀਨ ਕੌਰ ਰਾਣਾ ਤੇ ਰੈਡੀਓ/ਟੀ.ਵੀ. ਆਰਟਿਸਟ ਹਰਪ੍ਰੀਤ ਸਿੰਘ ਹੋਰੀਂ ਵੀ ਆਏ ਹੋਏ ਸਨ।
ਸਭ ਤੋਂ ਪਹਿਲਾਂ ਇੰਡੀਅਨ ਐਕਸ ਸਰਵਿਸਮੈਨ ਸੁਸਾਇਟੀ ਦੇ ਪ੍ਰਧਾਨ ਕੈਪਟਨ ਮਹਿੰਦਰ ਸਿੰਘ ਜੈਸਵਾਲ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਉਹਨਾਂ ਨੂੰ ਜੀ ਆਇਆਂ ਆਖਿਆ। ਉਸ ਤੋਂ ਉਪਰੰਤ ਸਾਰਾਗੜ੍ਹੀ ਦਾ 121ਵਾਂ ਸ਼ਹੀਦੀ ਦਿਵਸ ਮਨਾਉਂਦੇ ਹੋਏ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਗੁਰਬਾਨੀ ਦੇ ਮਹਾਂਵਾਕ ਅਨੁਸਾਰ “ਦੇਹਿ ਸ਼ਿਵਾ ਬਰ ਮੋਹੇ ਏਹੈ, ਸ਼ੁਭ ਕਰਮਨ ਤੇ ਕਬਹੂੰ ਨਾਂ ਟਰੂੰ” ਦੇ ਸ਼ਬਦ ਪੜ੍ਹਨ ਮਗਰੋਂ ਕੈਨੇਡੀਅਨ ਨੈਸ਼ਨਲ ਐਂਥਮ ਦੀ ਧੁੰਨ ਵਜਾਈ ਗਈ। ਫੇਰ ਲੈਫਟੀਨੈਂਟ ਹਰਪਾਲ ਸਿੰਘ ਬਰਾੜ ਨੇ ਦੋਨਾਂ ਵਿਛੜੀਆਂ ਰੂੰਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਸਾਰਿਆਂ ਨੇ ਖੜੇ ਹੋ ਕੇ ਦੋ ਮਿੰਟ ਦਾ ਮੋਨ ਧਾਰਿਆ।
ਉਸ ਤੋਂ ਮਗਰੋਂ ਕਰਨਲ ਦਰਸ਼ਨ ਸਿੰਘ ਸਿੱਧੂ ਨੇ ਉਹਨਾਂ 22 ਸ਼ਹੀਦਾਂ ਦੀ ਦਲੇਰੀ, ਵਫਾਦਾਰੀ ਅਤੇ ਲਾਸਾਨੀ ਬਹਾਦਰੀ ਬਾਰੇ ਨਕਸ਼ੇ ਤੇ ਦੱਸਿਆ ਕਿ ਸਾਰਾਗੜ੍ਹੀ ਦੀ ਲੜਾਈ ਕਿਉਂ, ਕਦੋਂ, ਕਿਥੇ ਅਤੇ ਕਿਸਦੇ ਨਾਲ ਹੋਈ। ਦੱਸਿਆ ਜਾਂਦਾ ਹੈ ਕਿ ਕਾਫੀ ਦੇਰ ਤੋਂ ਪਰਸ਼ੀਅਥ ਤੋਂ ਅਫਰੀਦੀ ਅਤੇ ਅਤਰਕੁਜ਼ਾਈ ਪਠਾਨ, ਫਰੀਦੁਦੀਨ ਖੁੰਕਾਰ ਕਬਾਇਲੀ ਦੇ ਨਾਲ ਨਾਰਥ ਵੈਸਟ ਫਰੰਟੀਅਰ (ਹੁਣ ਦੇ ਪਾਕਿਸਤਾਨੀ) ਬਲੋਚਿਸਤਾਨ ਦੇ ਇਲਾਕੇ ਦੀਆਂ ਪਹਾੜੀਆਂ ਵਿਚ ਆ ਵੱਸੇ ਸਨ ਤੇ ਭਾਰਤ ਦੀਆਂ ਸਰਹੱਦਾਂ ਤੇ ਵਪਾਰ ਵੀ ਕਰਦੇ ਸਨ ਤੇ ਬਲੋਚਿਸਤਾਨ, ਪੇਸ਼ਾਵਰ ਤੇ ਕੋਹਾਟ ਵਿਚ ਚੋਰੀਆਂ, ਲੁੱਟਾਂ ਖੋਹਾਂ ਕਰਦੇ ਹੁੰਦੇ ਸਨ। ਆਯਾਸ਼ ਮੁਸਲਮਾਨਾਂ ਹੁਕਮਰਾਨਾ ਨੇ 300 ਸਾਲ ਰਾਜ ਕੀਤਾ ਪਰ ਇਸ ਏਰੀਏ ਵਿਚੋਂ ਇਹਨਾਂ ਕਬਾਇਲੀਆਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਸਿੱਖ ਰਾਜ ਬਣਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਕਬਾਈਲਿਆਂ ਨੂੰ ਇਥੋਂ ਕੱਢ ਦਿੱਤਾ ਤੇ ਉਹ ਅਫਗਾਨਿਸਤਾਨ ਬਾਰਡਰ ਦੇ ਪਾਰ ਜਾ ਕੇ ਬੈਠ ਗਏ। ਕਸ਼ਮੀਰ ਤੋਂ ਲੈ ਕੇ ਅਫਗਾਨਿਸਤਾਨ ਬਾਰਡਰ ਦੇ ਨਾਲ ਨਾਲ, ਮਹਾਰਾਜਾ ਰਣਜੀਤ ਸਿੰਘ ਨੇ ਕਾਫੀ ਕਿਲੇ ਬਣਾਏ ਤੇ ਆਪਣੀਆਂ ਫੌਜਾਂ ਉਥੇ ਰੱਖੀਆਂ। ਜਦੋਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਤਾਂ ਉਹੀ ਕਬਾਈਲੀ ਫੇਰ ਵਾਪਸ ਇਹਨਾਂ ਪਹਾੜੀਆਂ ਵਿਚ ਆ ਬੈਠੇ। ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਉਹਨਾਂ ਨੇ ਇਕ ਸਿੱਖ ਰੈਜਮਿੰਟ, ਜਿਸਦਾ ਨਾਮ 36 ਸਿੱਖ ਰੈਜਮਿੰਟ ਸੀ (ਜਿਹੜੀ ਅੱਜਕਲ 4 ਸਿੱਖ ਰੈਜਮਿੰਟ ਨਾਲ ਜਾਣੀ ਜਾਂਦੀ ਹੈ) ਜਿਸਦੇ ਕਮਾਂਡਿੰਗ ਅਫਸਰ ਕਰਨਲ ਹਾਰਟਨ ਸਨ। ਕਰਨਲ ਹਾਰਟਨ ਨੇ 36 ਸਿੱਖ ਰੈਜਮਿੰਟ ਨੂੰ ਪੂਰੀ ਤਰ੍ਹਾਂ ਟਰੇਂਡ ਕਰਕੇ ਨਾਰਥ ਵੈਸਟ ਫਰੰਟੀਅਰ ਪ੍ਰਾਵਿੰਸ, ਕੋਹਾਟ ਛਾਉਣੀ ਵਿਚ ਪਹੁੰਚ ਕੇ ਪਹਿਲਾਂ ਤਾਂ ਇਹਨਾਂ ਖੂੰਖਾਰ ਕਬਾਈਲੀਆਂ ਤੇ ਹਮਲਾ ਕਰਕੇ ਇਸ ਏਰੀਏ ਚੋਂ ਬਾਹਰ ਕੱਢਿਆ ਤੇ ਇਥੋਂ ਦੇ ਦੋ ਕਿਲਿਆਂ ਵਿਚ ਆਪਣੀ ਫੌਜ ਨੂੰ ਤਾਇਨਾਤ ਕੀਤਾ। ਦੋਨਾਂ ਕਿਲ੍ਹਿਆਂ ਦਾ ਨਾਂ ਸੀ ਕਿਲ੍ਹੇ ਗੁਲਿਸਤਾਨ ਤੇ ਕਿਲ੍ਹਾ ਲਾਕਹਾਰਟ। ਪਰ ਦੋਨਾਂ ਕਿਲ੍ਹਿਆਂ ਦਾ ਆਪਸੀ ਫਾਸਲਾ 5 ਮੀਲ ਦਾ ਸੀ ਤੇ ਉਹਨਾਂ ਕਿਲ੍ਹਿਆਂ ਵਿਚ ਸੰਪਰਕ ਕਰਨ ਲਈ ਸਮਾਨਾਂ ਰਿਜ ਉ੍ਨਤੇ ਇਕ ਕੰਪਨੀ ਨੂੰ ਡੀਪਲਾਏ ਕਰ ਦਿੱਤਾ। ਉਹਨਾਂ ਦੀਆਂ ਛੋਟੀਆਂ ਟੁੱਕੜੀਆਂ ਸਾਰਤੋਪ, ਸੰਗੜ, ਧਾਰ ਤੇ ਸਾਰਿਆਂ ਨਾਲੋਂ ਉ੍ਨਚੀ ਚੋਟੀ ਸਾਰਾਗੜ੍ਹੀ ਨੂੰ ਬਣਾਇਆ ਗਿਆ। ਇਹ ਚੋਟੀ 6,000 ਫੂੱਟ ਦੀ ਉਚਾਈ ਉ੍ਨਤੇ ਬਣਾਈ ਗਈ ਸੀ ਜਿਥੋਂ ੍ਹੲਲੋਿਗਰੳਪਹ ੲਤੁਪਿਮੲਨਟ ਨਾਲ ਇਹਨਾਂ ਦੋਨਾਂ ਕਿਲ੍ਹਿਆਂ ਨਾਲ ਸੰਪਰਕ ਕੀਤਾ ਜਾਂਦਾ ਸੀ। ਇਸ ਰੀਨੀੳਗਰਾਫ ਡੀਵਾਇਸ ਨੂੰ ਇਕ ਸਿਪਾਹੀ ਸਿਗਨਲਮੈਨ ਗੁਰਮੁੱਖ ਸਿੰਘ ਚਲਾ ਕੇ ਦੋਨਾ ਕਿਲ੍ਹਿਆਂ ਨੂੰ ਮੈਸੇਜਿਜ਼ ਭੇਜ ਦਿੰਦਾ ਸੀ। ਸਾਰਾਗੜ੍ਹੀ ਦੀ ਪੋਸਟ ਦਾ ਕਮਾਂਡਰ ਹਵਲਦਾਰ ਇਸ਼ਰ ਸਿੰਘ ਗਿੱਲ ਸੀ ਜਿਸਦੇ ਕੋਲ 20 ਬਹਾਦਰ ਸਿਪਾਹੀ ਸਨ ਜਿੰਨਾਂ ਕੋਲ 303 ਬੰਦੂਕਾਂ ਤੇ ਗਰੀਨੇਡ ਸਨ। ਸਾਰਾਗੜ੍ਹੀ ਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ ਸੀ। ਹਵਲਦਾਰ ਈਸ਼ਰ ਸਿੰਘ ਗਿੱਲ ਨੇ ਸਾਰੇ ਸਿਪਾਹੀਆਂ ਨੂੰ ਸਖਤ ਹੁਕਮ ਦਿੱਤੇ ਹੋਏ ਸਨ ਕਿ ਲ਼ੳਸਟ ਮੳਨ ਤੇ ਲ਼ੳਸਟ ਰਾਊਂਡ ਤੇ ਅਖੀਰਲੇ ਸਾਹ ਤੱਕ ਦੁਸ਼ਮਨ ਨਾਲ ਲੜਨਾ ਹੈ ਤੇ ਪੋਸਟ ਨਹੀਂ ਛੱਡਨੀ।
ਕਰਨਲ ਦਰਸ਼ਨ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਕਬਾਈਲੀਆਂ ਨੇ ਪਹਿਲਾਂ 3 ਸਤੰਬਰ 1897 ਨੂੰ ਤੇ ਫੇਰ ਵੱਡੇ ਲਸ਼ਕਰ ਨਾਲ 9 ਸਤੰਬਰ 1897 ਨੂੰ ਹਮਲੇ ਕੀਤੇ ਪਰ ਸਾਰੇ ਹਮਲੇ ਪਛਾੜ ਦਿੱਤੇ ਗਏ ਤੇ ਦੁਸ਼ਮਨ ਦਾ ਬਹੁਤ ਜਾਨੀ ਨੁਕਸਾਨ ਹੋਇਆ। ਫੇਰ 12 ਸਤੰਬਰ 1897 ਨੂੰ ਸਵੇਰੇ 9:00 ਵਜੇ 10,000 ਖੂੰਖਾਰ ਕਬਾਈਲਿਆਂ ਦਾ ਵੱਡਾ ਲਸ਼ਕਰ, ਗੁਲਬਦਨ ਦੀ ਕਮਾਂਡ ਹੇਠ ਸਾਰਾਗੜ੍ਹੀ ਦੀ ਚੋਟੀ ਅਤੇ ਦੂਸਰੀਆਂ ਪੋਸਟਾਂ ਅਤੇ ਦੋਨਾਂ ਕਿਲ੍ਹਿਆਂ ਨੂੰ ਘੇਰਣ ਲਈ ਆ ਰਿਹਾ ਸੀ।੍ਹੲਲੋਿਗਰੳਪਹ ਨਾਲ ਬਟਾਲੀਅਨ ਕਮਾਂਡਰ, ਕਰਨਲ ਹਾਰਟਨ ਨੂੰ ਦੱਸਿਆ ਗਿਆ ਕਿ ਦੁਸ਼ਮਨ 10,000 ਪਠਾਨਾਂ ਨੂੰ ਲੈ ਕੇ ਸਾਰਾਗੜ੍ਹੀ ਪੋਸਟ ਤੇ ਦੂਜੀਆਂ ਪੋਸਟਾਂ ਵਲੋਂ ਆ ਰਿਹਾ ਹੈ। ਬਟਾਲੀਅਨ ਕਮਾਂਡਰ ਨੇ ਸਾਰੀ ਰੈਜਮਿੰਟ ਨੂੰ ਸਤਰਕ ਕਰ ਦਿੱਤਾ। ਹਵਲਦਾਰ ਇਸ਼ਰ ਸਿੰਘ ਨੇ ਆਪਣੇ 20 ਜਵਾਨਾਂ ਦੇ ਨਾਲ, ਦੁਸ਼ਮਨ ਦਾ ਕਾਫੀ ਜਾਣੀ ਨੁਕਸਾਨ ਕੀਤਾ। ਉਹਨਾਂ ਦੇ ਕਮਾਂਡਰ ਗੁਲਬਦਨ ਨੇ ਹਵਲਦਾਰ ਇਸ਼ਰ ਸਿੰਘ ਗਿੱਲ ਨੂੰ ਕਾਫੀ ਲਾਲਚ ਦੇਣ ਵਾਸਤੇ ਉਕਸਾਇਆ ਪਰ ਕੋਈ ਗੱਲ ਨਾ ਬਣੀ। ਇਹ ਲੜਾਈ 3:30 ਵਜੇ ਤੱਕ ਚਲੀ ਤੇ ਜਦੋਂ ਦੁਸ਼ਮਨ ਦੀ ਕੋਈ ਵਾਹ ਨਾ ਚਲੀ, ਤਾਂ ਉਹਨਾਂ ਨੇ ਉਥੋਂ ਦੀਆਂ ਝਾੜੀਆਂ ਨੂੰ ਅੱਗ ਲਾ ਕੇ ਧੂੰਆਧਾਰ ਕਰਕੇ ਅਗਾਂਹ ਵਧੇ ਤੇ ਸਾਰਾਗੜ੍ਹੀ ਦੇ ਪਿਛਲੇ ਪਾਸੇ ਸੰਨ੍ਹ ਲਾ ਕੇ ਇਸ ਪੋਸਟ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਜਦੋਂ ਹਵਲਦਾਰ ਇਸ਼ਰ ਸਿੰਘ ਗਿੱਲ ਦੇ ਗੋਲੀ ਲਗੀ ਤੇ ਸ਼ਹੀਦ ਹੋ ਗਿਆ ਅਤੇ ਉਥੇ ਕੋਈ ਰੀਇਨਫੋਰਸਮਿੰਟ ਵੀ ਨਹੀਂ ਪਹੁੰਚੀ ਤਾਂ ਸਿਗਨਲਮੈਨ ਗੁਰਮੁੱਖ ਸਿੰਘ ਨੇ ਆਪਣੇ ਬਟਾਲੀਅਨ ਕਮਾਂਡਰ ਨੂੰ ਲ਼ੳਸਟ ਮੈਸੇਜ ਭੇਜਿਆ ਕਿ ਸਾਰੇ ਦੇ ਸਾਰੇ ਆਦਮੀ ਸ਼ਹੀਦ ਹੋ ਚੁੱਕੇ ਨੇ ਤੇ ਦੁਸ਼ਮਨ ਸਾਰਾਗੜ੍ਹੀ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੂੰ ਹੀਲੀਉ ਗਰਾਫ ਡੀਵਾਈਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਜਾਣ ਤਾਕਿ ਮੈਂ ਦੁਸ਼ਮਨ ਨਾਲ ਲੜਾਈ ਕਰ ਸਕਾਂ। ਆਗਿਆ ਮਿਲਣ ਉ੍ਨਤੇ, ਗੁਰਮੁੱਖ ਸਿੰਘ ਨੇ ੲਤੁਪਿਮੲਨਟ ਨੂੰ ਪੈਕ ਕੀਤਾ ਤੇ ਆਪਣੀ ਬੰਦੂਕ ਨਾਲ 20 ਕੁ ਪਠਾਨਾਂ ਨੂੰ ਮਾਰ ਕੇ ਆਪ ਵੀ ਸ਼ਹੀਦ ਹੋਇਆ। ਜਦੋਂ ਸਾਰਾਗੜ੍ਹੀ ਅਤੇ ਦੂਜੀਆਂ ਪੋਸਟਾਂ ਤੇ ਹਮਲਾ ਹੋਇਆ ਤਾਂ 4:00 ਵਜੇ, ਕੋਹਾਟ ਛਾਊਣੀ ਤੋਂ ਤੋਪਾਂ ਪਹੁੰਚ ਗਈਆਂ ਤੇ ਉਹਨਾਂ ਨੇ ਤੋਪਾਂ ਚਲਾ ਦਿੱਤੀਆਂ ਤੇ ਦੁਸ਼ਮਨ ਨੂੰ ਅਗੜ-ਪਿਛੜ ਭਜਣਾ ਪਿਆ ਤੇ ਉਹ ਵਾਪਸ ਅਫਗਾਨਿਸਤਾਨ ਵਲ ਭੱਜ ਗਏ। ਅਗਲੇ ਦਿਨ ਸਵੇਰੇ ਪਤਾ ਲੱਗਿਆ ਕਿ ਉਹਨਾਂ ਦੇ 180 ਬੰਦੇ ਮਾਰੇ ਗਏ ਤੇ 4800 ਜ਼ਖਮੀ ਹੋਏ ਪਏ ਸਨ। ਅਗਲੇ ਦਿਨ ਸਵੇਰੇ ਜਦੋਂ ਕਰਨਲ ਹਾਰਟਨ ਤੇ ਹੋਰ ਅਫਸਰਾਂ ਨੇ ਸਮਾਨਾਂ ਰਿਜ ਤੇ ਸਾਰਾਗੜ੍ਹੀ ਪੋਸਟ ਤੇ ਆ ਕੇ ਦੇਖਿਆ ਕਿ ਸਾਰੇ ਦੇ ਸਾਰੇ ਜਵਾਨ ਲੜਦੇ-ਲੜਦੇ ਸ਼ਹੀਦ ਹੋ ਗਏ ਪਰ ਪੋਸਟ ਨਹੀਂ ਛੱਡੀ। ਕਰਨਲ ਹਾਰਟਨ ਨੇ ਲੰਡਨ ਦੀ ਪਾਰਲੀਮੈਂਟ ਦੇ ਦੋਨਾਂ ਸਦਨਾਂ ਹਾਊਸ ਆਫ ਕਾਮਨਜ਼ ਨੂੰ ਦੱਸਿਆ ਕਿ 36 ਸਿੱਖ ਰੈਜੀਮੈਂਟ ਦੇ 22 ਸਿੱਖਾਂ ਦੀ ਇਕ ਟੋਲੀ ਨੇ ਦਲੇਰੀ ਤੇ ਬਹਾਦਰੀ ਨਾਲ 10,000 ਪਠਾਨਾਂ ਨੂੰ 6 ਘੰਟੇ ਤੱਕ ਰੋਕਿਆ ਤੇ ਲੜਦੇ-ਲੜਦੀਆਂ ਨੇ ਸਾਰਿਆਂ ਨੇ ਸ਼ਹੀਦੀ ਪਾਈ ਪਰ ਚੌਂਕੀ ਨਹੀਂ ਛੱਡੀ। ਦੋਨਾਂ ਸਦਨਾ ਨੇ ਖੜੇ ਹੋ ਕੇ ਤਾੜੀਆਂ ਨਾਲ ਸੁਆਗਤ ਕੀਤਾ ਤੇ ਬਰਤਾਨੀਆਂ ਦਾ ਝੰਡਾ ਯੂਨੀਆ ਜੈਕ ਨੀਵਾ ਕੀਤਾ ਗਿਆ। ਫੌਜੀਆਂ ਦੀ ਲਾਸਾਨੀ ਸ਼ਹੀਦੀ ਜਦੋਂ ਲੰਡਨ ਦੀ ਮਹਾਰਾਣੀ, ਕੁਈਨ ਵਿਕਟੋਰੀਆ ਨੂੰ 22 ਸਿੱਖਾਂ ਦੀ ਬਹਾਦਰੀ ਦੀ ਖਬਰ ਸੁਣਾਈ ਗਈ ਤਾਂ ਉਸਦੇ ਬਾਰੇ ਸੁਣਕੇ, ਫਖਰ ਨਾਲ ਸਿਰ ਉ੍ਨਚਾ ਹੋ ਗਿਆ ਤੇ ਇਕਦਮ ਉਹਨਾਂ 22 ਸ਼ਹੀਦਾਂ ਨੂੰ ੀਨਦੳਿਨ ੌਰਦੲਰ ੋਡ ੰੲਰਟਿਸ ਤੇ ਸਿੱਖ ਰੈਜਮਿੰਟ ਨੂੰ ਕਾਫੀ ਬੈਟਲ ਆਨਰਜ਼ ਵੀ ਪ੍ਰਦਾਨ ਕੀਤੇ। ਇੰਡੀਅਨ ਅਰਡਰ ਆਫ ਮੈਰਿਟਸ, ਅੱਜਕਲ ਦੇ ਪਰਮਵੀਰ ਚੱਕਰ ਦੇ ਬਰਾਬਰ ਦਾ ਗਿਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਤੇ ਬਾਅਦ ਵਿਚ ਕਦੀ ਵੀ ਇੰਨੀ ਵੱਡੀ ਗਿਣਤੀ ਵਿਚ ਕਿਸੇ ਇਕ ਟੁੱਕੜੀ ਨੂੰ ਇਕੋ ਸਮੇਂ ਮਰਨ-ਉਪਰੰਤ ਬਹਾਦਰੀ ਪੁਰਸਕਾਰਾਂ ਨਾਲ ਨਵਾਜ਼ਿਆ ਗਿਆ। ਮਹਾਰਾਣੀ ਨੇ ਆਖਿਆ ਕਿ ਇਹ ਕੋਈ ਵਧਾ-ਚੜਾ ਕੇ ਕਰਨ ਵਾਲੀ ਗੱਲ ਨਹੀਂ ਕਿ ਜਿਸ ਕੋਲ ਇਹੋ ਜਿਹੇ ਬਹਾਦਰ ਸਰਵ-ਉ੍ਨਤਮ ਸਿੱਖ ਹੋਣਗੇ ਉਹ ਜੰਗ ਵਿਚ ਕਦੇ ਹਾਰ ਦਾ ਮੂੰਹ ਨਹੀਂ ਵੇਖਣਗੇ।
ੂਂਓਸ਼ਛੌ ਨੇ ਵਿਸ਼ਵ ਭਰ ਚੋਂ 6 ਜੰਗਾਂ ਦੀ ਚੋਣ ਕੀਤੀ ਸੀ ਜਿਨ੍ਹਾਂ ਸਭ ਤੋਂ ਵੱਧ ਸਾਮੂਹਿਕ ਸੂਰਬੀਰਤਾ, ਦ੍ਰਿੜਤਾ, ਦਲੇਰੀ, ਵਫਾਦਾਰੀ ਤੇ ਬਹਾਦਰੀ ਵਿਖਾਈ ਗਈ ਹੋਵੇ। ਸਾਰਾਗੜ੍ਹੀ ਦੀ ਲੜਾਈ ਦੀ ਤੁਲਨਾ ਥਰਮੋਪਲੀ ਦੀ ਲੜਾਈ ਨਾਲ ਕੀਤੀ ਗਈ ਹੈ ਜਿਹੜੀ 480 ਬੀ.ਸੀ ਵਿਚ ਕੁਝ ਗਰੀਸ ਫੌਜੀਆਂ ਨੇ ਬਹੁਤ ਵੱਡੀ ਫੌਜ ਨੂੰ ਅੱਗੇ ਨਹੀਂ ਵੱਧਨ ਦਿੱਤਾ।
ਸੰਸਾਰ ਦੀਆਂ ਟੌਪ ਪੰਜ ਲੜਾਈਆਂ ਵਿਚੋਂ ਸਾਰਾਗੜ੍ਹੀ ਦੀ ਲੜਾਈ ਦੀ ਗਿਣਤੀ ਕੀਤੀ ਜਾਂਦੀ ਹੈ। ਫਰਾਂਸ ਦੇ ਸਕੂਲਾਂ ਵਿਚ ਸਾਰਾਗੜ੍ਹੀ ਦੀ ਲੜਾਈ ਪੜਾਈ ਜਾਂਦੀ। ਸਾਡੇ ਪੰਜਾਬ ਦੇ ਸਕੂਲਾਂ ਵਿਚ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੁਕਮ ਦਿੱਤੇ ਹਨ ਕਿ ਦਸਵੀਂ ਜਮਾਤ ਤੱਕ ਇਹਨਾਂ ਸਿੱਖਾਂ ਦੀ ਬਹਾਦਰੀ ਬਾਰੇ ਜ਼ਰੂਰ ਪੜਾਇਆ ਜਾਵੇ।ਮੈਮੋਰੀਅਲ ਸਾਰਾਗੜ੍ਹੀ ਦੀ ਲੜਾਈ ਮਗਰੋਂ ਤਿੰਨ ਮੈਮੋਰੀਅਲ ਤਿਆਰ ਕੀਤੇ ਗਏ ਸਨ।
ਤਿੰਨ ਗੁਰਦਆਰੇ ਬਣਾਏ ਗਏ ਸਨ। ਪਹਿਲਾ ਮੈਮੋਰੀਅਲ ਸਾਰਾਗੜ੍ਹੀ ਪੋਸਟ ਉਪਰ ਹੀ ਬਣਾਇਆ ਗਿਆ ਸੀ ਤੇ ਦੂਜਾ ਮੈਮੋਰੀਅਲ ਅੰਮ੍ਰਿਤਸਰ ਅਤੇ ਤੀਜਾ ਮੈਮੋਰੀਅਲ ਫਿਰੋਜਪੁਰ ਵਿਚ ਬਣਾਇਆ ਗਿਆ ਸੀ। ।ਇਹ ਗੁਰਦੁਆਰਾ ਫਿਰੋਜ਼ਪੁਰ ਵਿਚ ਫਰੀਦਕੋਟ ਦੇ ਰਾਜਾ ਬਲਬੀਰ ਸਿੰਘ ਨੇ ਬਣਵਾਇਆ ਸੀ ਕਿਉਂਕਿ ਉਸ ਸਮੇਂ ਸਾਰੇ ਦੇ ਸਾਰੇ 22 ਸੈਨਿਕ ਫਰੀਦਕੋਟ ਰਿਆਸਤ ਦੇ ਸਨ।ਹਰ ਸਾਲ ਸਿੱਖ ਰੈਜਮਿੰਟਾਂ ਸਾਰਾਗੜ੍ਹੀ ਦਾ ਦਿਨ ਮਨਾਉਂਦੀਆਂ ਹਨ

ਅਖੀਰ ਵਿਚ ਕਰਨਲ ਦਰਸ਼ਨ ਸਿੰਘ ਸਿੱਧੂ ਨੇ ਆਏ ਹੋਏ ਕੌਂਸਲ ਜਨਰਲ ਨੂੰ ਬੇਨਤੀ ਕੀਤੀ ਕਿ ਇਹਨਾਂ ਸ਼ਹੀਦਾਂ ਬਾਰੇ ਆਪਣੇ ਖਿਆਲ ਪ੍ਰਦਾਨ ਕਰਨ। ਕੌਂਸਲਰ ਜਨਰਲ ਨੇ ਇਹਨਾਂ 22 ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਬਹੁਤ ਹੀ ਅੱਛੇ ਤਰੀਕੇ ਨਾਲ ਬਿਆਨ ਕੀਤਾ। ਫੇਰ ਦੇਵ ਸਿੰਘ ਹੈਅਰ, ਓਣ ੰਲ਼ਅ, ਫੇਰ ਹਰਪ੍ਰੀਤ ਸਿੰਘ ਨੇ ਵੀ ਇਹਨਾਂ ਬਹਾਦਰ ਸ਼ਹੀਦਾਂ ਦੇ ਸੋਹਲੇ ਦੱਸੇ। ਉਸ ਤੋਂ ਉਪਰੰਤ ਕੌਂਸਲਰ ਵਾਸਤੇ ਖੜੀ ਹੋਈ ਐਡਵੋਕੇਟ ਬਾਬਲੀਨ ਕੌਰ ਰਾਣਾ ਨੇ ਵੀ ਇਹਨਾਂ 22 ਸ਼ਹੀਦਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ।
ਠੀਕ ਸਮੇਂ ਸਿਰ ਲੈਫਟੀਨੈਂਟ ਹਰਪਾਲ ਸਿੰਘ ਬਰਾੜ ਨੇ ਬੜੇ ਸੋਹਣੇ ਢੰਗ ਨਾਲ ਸੰਚਾਲਨ ਕੀਤਾ ਤੇ ਇਕ ਘੰਟਾ ਰੰਗਾ-ਰੰਗ ਪ੍ਰੋਗਰਾਮ ਸ਼ੁਰੂ ਕੀਤਾ। ਬਹੁਤ ਅੱਛੀਆਂ ਕਵਿਤਾਵਾਂ ਪੜੀਆਂ ਗਈਆਂ ਤੇ ਫਿਲਮੀ ਗਾਣੇ ਗਾਏ ਗਏ। ਅਖੀਰ ਵਿਚ ਸਾਡੇ ੀਨਦੳਿਨ ਓਣਸੲਰਵਚਿੲਮੲਨ ਸ਼ੋਚਇਟੇ ਦੇ ਪ੍ਰਧਾਨ, ਕੈਪਟਨ ਮੁਹਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਠੀਕ ਵਕਤ ਸਿਰ ਸ਼ਾਮ ਦੇ ਖਾਣੇ ਵਾਸਤੇ ਪ੍ਰੇਰਤ ਕੀਤਾ।

Be the first to comment

Leave a Reply