ਸਾਬਕਾ ਐਮ.ਪੀ. ਸ: ਹਰਭਜਨ ਸਿੰਘ ਲਾਖਾ ਜੀ ਦੀ ਚੌਥੀ ਬਰਸੀ 16 ਨੂੰ-ਤਿਆਰੀਆਂ ਮੁਕੰਮਲ

ਵੱਖ ਵੱਖ ਸ਼ਖਸ਼ੀਅਤਾਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ

ਵੈਨਕੂਵਰ, (ਹਰਨੇਕ ਸਿੰਘ ਵਿਰਦੀ)-ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਵਲੋਂ ਬਹੁਜਨ ਸਮਾਜ ਲਈ ਚਲਾਈ ਗਈ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਅੰਦੋਲਨ ਦੀ ਲਹਿਰ ਦੇ ਸੱਚੇ ਸਿਪਾਹੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲਣ ਵਾਲੇ ਬਹੁਜਨ ਸਮਾਜ ਦੇ ਬਾਬਾ ਬੋਹੜ ਅਤੇ ਬਹੁਜਨ ਸਮਾਜ ਪਾਰਟੀ ਦੇ ਪਹਿਲੇ ਮੈਂਬਰ ਪਾਰਲੀਮੈਂਟ ਬਣੇ ਸਤਿਕਾਰਯੋਗ ਸ: ਹਰਭਜਨ ਸਿੰਘ ਲਾਖਾ ਜੀ ਦੀ ਚੌਥੀ ਬਰਸੀ ਮਿਤੀ 16 ਜੂਨ ਦਿਨ ਸ਼ਨੀਵਾਰ ਨੂੰ ਸਥਾਨਕ ਰਿਵਰਸਾਈਡ ਗਰੈਂਡ ਬਾਲਰੂਮ ਵਿਖੇ ਮਨਾਈ ਜਾ ਰਹੀ ਹੈ, ਜਿਸਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ। ਇਸ ਸਬੰਧੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਐਸਰੋ ਦੇ ਡਾਇਰੈਕਟਰ ਤੇ ਪਾਵਰ ਕੂਲ ਕੰਪਨੀ ਕੈਨੇਡਾ ਦੇ ਮਾਲਕ ਸ੍ਰੀ ਪਰਮਜੀਤ ਲਾਖਾ ਨੇ ਦੱਸਿਆ ਕਿ ਇਸ ਬਰਸੀ ਸਮਾਗਮ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਸਵ: ਕਾਂਸ਼ੀ ਰਾਮ ਜੀ ਦੀ ਛੋਟੀ ਭੈਣ ਬੀਬੀ ਬੀਬੀ ਸਵਰਨ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦੋਂਕਿ ਉਨਾਂ ਨਾਲ ਮਿਸ਼ਨਰੀ ਗੀਤਕਾਰ ਵਿਜੈ ਗੁਣਾਚੌਰ, ਪੱਤਰਕਾਰ ਹਰਨੇਕ ਸਿੰਘ ਵਿਰਦੀ ਵੀ ਇਸ ਬਰਸੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਨਾਂ ਦੱਸਿਆ ਕਿ ਇਸ ਮੌਕੇ ਡਾ. ਹਰਚੰਦ ਸਿੰਘ ਯੂ.ਐਸ.ਏ., ਸ੍ਰੀ ਦਿਲਬਾਗ ਸਿੰਘ ਯੂ.ਐਸ.ਏ., ਇੰਦਰਜੀਤ ਸਿੰਘ ਬੱਲੋਵਾਲੀਆ, ਰੂਪ ਲਾਲ ਗੱਡੂ ਆਦਿ ਬੁਲਾਰੇ ਸਵ: ਹਰਭਜਨ ਲਾਖਾ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਣਗੇ। ਇਸ ਮੌਕੇ ਮੀਟਿੰਗ ਵਿੱਚ ਹਰਜੀਤ ਸੋਹਪਾਲ, ਅਮਰਜੀਤ ਲੀਹਲ, ਸੋਢੀ ਦਦਰਾਲ, ਪ੍ਰਮੋਟਰ ਬਲਵੀਰ ਬੈਂਸ ਕੈਨੇਡਾ, ਰੂਪ ਚੰਦਰ, ਰਛਪਾਲ ਲਾਖਾ, ਕੁਲਵੰਤ ਮੰਮਣ, ਗੁਰਮੇਲ ਰੌਲੀਆ, ਰਤਨਪਾਲ, ਰਛਪਾਲ ਭਾਰਦਵਾਜ, ਸੁਰਿੰਦਰ ਗਾਟ, ਸਤਨਾਮ ਸਰੋਆ, ਹਰਦੇਵ ਸਰੋਆ, ਮੱਖਣ ਚੰਬਾ, ਪਰਮਜੀਤ ਸਰੋਆ ਆਦਿ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
ਸਬੰਧਿਤ ਫੋਟੋ:
ਸਵ: ਹਰਭਜਨ ਲਾਖਾ ਸਾਬਕਾ ਐਮ.ਪੀ ਦੀ ਸਲਾਨਾ ਬਰਸੀ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਪਰਮਜੀਤ ਲਾਖਾ ਤੇ ਹੋਰ ਸ਼ਖਸ਼ੀਅਤਾਂ।

Be the first to comment

Leave a Reply