ਸਰੀ ਸ਼ਹਿਰ ਵ੍ਨਿਚ ਵਾਰਡ ਸਿਸਟਮ ਵਾਸਤੇ ਰਾਏਸ਼ੁਮਾਰੀ ਦੀ ਮੰਗ

ਸਰੀ(ਜਸਵਿੰਦਰ ਸਿੰਘ ਬਦੇਸ਼ਾ):ਸਰੀ ਸ਼ਹਿਰ ਵ੍ਨਿਚ ਰਹਿਣ ਵਾਲੇ ਵਸਨੀਕਾਂ ਵ੍ਨਿਚੋਂ ਬਹੁਤ ਸਾਰੇ ਇਸ ਗ੍ਨਲ ਨਾਲ ਸਹਿਮਤ ਹਨ ਕਿ ਸਰੀ ਸ਼ਹਿਰ ਵ੍ਨਿਚ ਵਾਰਡ ਸਿਸਟਮ ਹੋਣਾ ਚਾਹੀਦਾ ਹੈ।ਸਰੀ ਸ਼ਹਿਰ ਦੇ ਵਸਨੀਕਾਂ ਵ੍ਨਲੋਂ ਪਿਛਲੇ ਕਈ ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਿਟੀ ਕੌਂਸਲਾਂ ਵਾਸਤੇ ਹੋਣ ਵਾਲੀਆਂ ਚੋਣਾਂ ਨਾਲ ਵਾਰਡ ਸਿਸਟਮ ਅਪਣਾਉਣ ਬਾਰੇ ਰਾਏਸ਼ੁਮਾਰੀ ਕਰਵਾਈ ਜਾਵੇ ਪ੍ਰੰਤੂ ਸਰੀ ਸ਼ਹਿਰ ਦੀ ਸਿਟੀ ਕੌਂਸਲ ਇਸ ਮੁਦੇ ਬਾਰੇ ਘੇਸਲ ਮਾਰੀ ਬੈਠੀ ਹੈ
ਸਰੀ ਸ਼ਹਿਰ ਦੇ ਵਸਨੀਕਾਂ ƒ ਸਿਟੀ ਕੌਂਸਲ ਦੀ ਚੋਣ ਵਾਸਤੇ ਵਾਰਡ ਸਿਸਟਮ ਦੀ ਜ਼ਰੂਰਤ ਉਪੱਰ ਵੋਟਾਂ (ਰੈਫਰੈਨਡਮ) ਕਰਵਾਉਣ ਦੀ ਮੰਗ ਕਰਨ ਦੇ ਮਸਲੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਜਿਸƒ ਕਿ ਪਿਛੱਲੇ ਕਾਫੀ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ।ਕਈ ਬਹੁਤ ਹੀ ਵਧੀਆ ਕੌਂਸਲਰ ਸਿਟੀ ਦੇ ਮੇਅਰ ਦੀ ਇਲੈਕਸ਼ਨ ਲੜਨ ਤੋਂ ਇਸ ਕਰਕੇ ਝਿਜਕਦੇ ਹਨ, ਕਿ ਅਗਰ ਉਹ ਹਾਰ ਗਏ ਤਾਂ ਕੌਂਸਲਰ ਵੀ ਨਹੀਂ ਬਣ ਸਕਣਗੇ ਪ੍ਰੰਤੂ ਵਾਰਡ ਸਿਸਟਮ ਵਿਚੱ ਹਰ ਉਮੀਦਵਾਰ ਦੋਵੇਂ ਪੁਜ਼ੀਸਨਾਂ ਵਾਸਤੇ ਇੱਕੋ ਸਮੇਂ ਇਲੈਕਸ਼ਨ ਲੜ ਸਕਦਾ ਹੈ।ਵਾਰਡ ਸਿਸਟਮ ਆਜ਼ਾਦ ਉਮੀਦਵਾਰਾਂ ƒ ਜਿੱਤਣ ਵਾਸਤੇ ਨਿਰਪੱਖ ਅਤੇ ਬਰਾਬਰ ਮੌਕਾ ਦਿੰਦਾ ਹੈ।ਮੌਜੂਦਾ ਸਿਸਟਮ ਵਿਚੱ ਘੱਟ ਗਿਣਤੀ ਨਾਲ ਸੰਬਧਿਤ ਉਮੀਦਵਾਰਾਂ ਵਾਸਤੇ ਜਿਤੱਣਾ ਆਸਾਨ ਨਹੀਂ ਹੈ।ਕੁੱਝ ਕਾਰਣ ਕਿ ਵਾਰਡ ਸਿਸਟਮ ਕਿਉਂ ਫਾਇਦੇਮੰਦ ਅਤੇ ਜ਼ਰੂਰੀ ਹੈ ?
1: ਤੁਹਾਡੀ ਵੋਟ ਦੀ ਵਾਰਡ ਪ੍ਰਣਾਲੀ ਸਿਸਟਮ ਵਿੱਚ ਜ਼ਿਆਦਾ ਅਹਿਮੀਅਤ ਹੈ।
2: ਵਾਰਡ ਸਿਸਟਮ ਨਾਲ ਸਿਟੀ ਕੌਂਸਲ ਵਿੱਚ ਬਹੁਮੁੱਖੀ ਵਿਚਾਰਾਂ ਦੀ ਪ੍ਰੋੜਤਾ ਹੁੰਦੀ ਹੈ।
3: ਵਾਰਡ ਸਿਸਟਮ ਨਾਲ ਇਲੈਕਸ਼ਨ ਡਿਬੇਟ ਐਟ ਲਾਰਜ਼ ਸਿਸਟਮ ਨਾਲੋਂ ਵਧੀਆ ਹੋ ਸਕਦੇ ਹਨ।
4: ਫੈਡਰਲ ਅਤੇ ਪ੍ਰਾਂਤਕ ਇਲੈਨਸ਼ਨਾਂ ਵਾਰਡ ਸਿਸਟਮ ਉਪੱਰ ਆਧਾਰਿਤ ਹਨ।
5: ਤਕਰੀਬਨ ਪੰਜ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਸਰੀ ਵਿੱਚ ਵਾਰਡ ਸਿਸਟਮ ਹੋਣਾ ਇੱਕ ਸਮੇਂ ਦੀ ਲੋੜ ਹੈ,
ਤਾਂ ਕਿ ਲੋਕਲ ਸਿਆਸਤਦਾਨ ਸ਼ਹਿਰ ਦੇ ਵੱਖੋ ਵੱਖਰੇ ਹਿੱਸਿਆਂ ਦੀਆਂ ਮੁਸ਼ਕਲਾਂ ਵੱਲ ਵੱਧ ਧਿਆਨ ਦੇਣ
6: ਵਾਰਡ ਸਿਸਟਮ ਵਿੱਚ ਉਮੀਦਵਾਰਾਂ ਵਾਸਤੇ ਇਲੈਕਸ਼ਨ ਪ੍ਰਚਾਰ ਘੱਟ ਖਰਚੀਲਾ ਹੈ।
7: ਵਾਰਡ ਸਿਸਟਮ ਵਿੱਚ ਉਮੀਦਵਾਰ ਖੁੱਦ ਘਰੋ ਘਰ ਜਾ ਕੇ ਵੋਟਰਾਂ ƒ ਮਿਲ ਸਕਦੇ ਹਨ ਅਤੇ ਉਨਾਂ
ਨਾਲ ਗੱਲਬਾਤ ਕਰ ਸਕਦੇ ਹਨ।
8:ਵਾਰਡ ਸਿਸਟਮ ਵਿੱਚ ਉਮੀਦਵਾਰਾਂ ਦੇ ਸ਼ਹਿਰ ਦੇ ਇੱਕੋ ਏਰੀਏ ਨਾਲ ਸੰਬਧਿਤ ਹੋਣ ਦੀ ਸੰਭਾਵਨਾ
ਖਤਮ ਹੋ ਜ਼ਾਦੀ ਹ।ੈ
9: ਮੌਜ਼ੂਦਾ ਐਟ ਲਾਰਜ਼ ਸਿਸਟਮ ਅਮੀਰ ਉਮੀਦਵਾਰਾਂ ƒ ਗੈਰ ਜ਼ਰੂਰੀ ਫਾਇਦਾ ਦਿੰਦਾ ਹੈ।
10:ਵਾਰਡ ਸਿਸਟਮ ਵਿੱਚ ਬੈਲਟ ਪੇਪਰ ਛੋਟਾ ਹੋਵੇਗਾ ਅਤੇ ਉਮੀਦਵਾਰ ਚੁਣਨ ਵਿੱਚ ਆਸਾਨੀ ਹੋਵੇਗੀ।
11:ਵਾਰਡ ਸਿਸਟਮ ਵਿੱਚ ਸ਼ਹਿਰ ਦੇ ਸਾਰੇ ਹਿੱਸਿਆਂ ƒ ਬਰਾਬਰ ਪ੍ਰਤੀਨਿਧਤਾ ਮਿਲਦੀ ਹੈ।
12: ਵਾਰਡ ਸਿਸਟਮ ਉਮੀਦਵਾਰਾਂ ਅਤੇ ਵੋਟਰਾਂ ਵਿੱਚ ਆਪਸੀ ਜ਼ਾਣਕਾਰੀ ਵਿੱਚ ਵਾਧਾ ਕਰਦਾ ਹੈ।
13: ਵਾਰਡ ਸਿਸਟਮ ਵਿੱਚ ਵੱਖਰੀ ਸੋਚ ਵਾਲੇ ਗਰੁੱਪਾਂ ਦੀ ਦਖਲ ਅੰਦਾਜ਼ੀ ਘੱਟ ਜ਼ਾਂਦੀ ਹੈ।
14:ਵਾਰਡ ਸਿਸਟਮ ਵਿੱਚ ਸਿਟੀ ਕੌਂਸਲ ƒ ਸ਼ਹਿਰ ਦੇ ਵੱਖੋ ਵੱਖਰੇ ਹਿੱਸਿਆਂ ਨਾਲ ਸੰਬਧਿਤ
ਮੁਸ਼ਕਲਾਂ ਦੀ ਜ਼ਿਆਦਾ ਜ਼ਾਣਕਾਰੀ ਹੋਵੇਗੀ।

Be the first to comment

Leave a Reply