ਸਰੀ ਦਾ ਨਗਰ ਕੀਰਤਨ 20 ਅਪ੍ਰੈਲ ਨੂੰ

 

ਗੁਰਦਵਾਰਾ ਦਸਮੇਸ਼ ਦਰਬਾਰ ਦੇ ਪ੍ਰਬੰਧਕਾਂ ਨੇ ਕੀਤੀ ਸੰਗਤਾਂ ਨੂੰ ਕੀਤੀ ਹੁਮ ਹੁੰਮਾਂ ਕੇ ਪਹੰਚਣ ਦੀ ਅਪੀਲ:

ਸਰੀ:- ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਨੇ ਭਰਵੀ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਤੇ ਸਰੀ ਵਿੱਚ 20 ਅਪ੍ਰੈਲ ਨੂੰ ਹੋ ਰਹੀ ਪਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਸ.ਗਿਆਨ ਸਿੰਘ ਗਿੱਲ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਵਿੱਚ ਬੱਚਿਆਂ ਵਾਸਤੇ ਰਾਈਡਾਂ ਤੇ ਚੰਡੋਲ ਲੱਗ ਗਏ ਹਨ।ਉਨਾ ਨੇ ਸੰਗਤਾ ਨੂੰ ਸਾਫ ਸਫਾਈ ਰੱਖਣ ਦੀ ਅਪੀਲ ਕੀਤੀ।ਖਾਸ ਕਰਕੇ ਨਗਰ ਕੀਰਤਨ ਦੌਰਾਨ ਗੁਬਾਰੇ ਨਾ ਛੱਡਣ ਦੀ ਅਪੀਲ ਕੀਤੀ।
ਮੁੱਖ ਸੇਵਾਦਾਰ ਮਨਿੰਦਰ ਸਿੰਘ ਬੋਇਲ ਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਆਗੂਆਂ ਨੂੰ ਵਿਸੇਸ ਤੌਰ ਤੇ ਸੱਦਾ ਨਹੀਂ ਦਿੰਦੇ।ਪਰ ਜੋ ਆ ਜਾਦੇ ਹਨ ਉਨਾ ਨੂੰ ਮੁੱਖ ਸਟੇਜ਼ ਤੋਂ ਜੀ ਆਇਆਂ ਕਿਹਾ ਜਾਂਦਾ ਹੈ।ਉਨਾ ਕਿਹਾ ਕਿ ਇਸ ਵਾਰ ਲਿਬਰਲ ਪਾਰਟੀ ਦੇ ਆਗੂਆਂ ਦਾ ਸਵਾਗਤ ਨਹੀਂ ਕੀਤਾ ਜਾਵੇਗਾ ਕਿਉਂਕਿ ਕੈਨੇਡਾ ਦੀ ਲਿਬਰਲ ਦੀ ਸਰਕਾਰ ਨੇ ਸਿੱਖਾਂ ਦਾ ਨਾਮ ਅਤਿਵਾਦੀ ਲਿਸਟ ਵਿੱਚ ਪਾਇਆ ਹੈ।ਉਨਾ ਅਫਸੋਸ ਜਾਹਰ ਕੀਤਾ ਕਿ ਲਿਬਰਲ ਸਰਕਾਰ ਨੇ ਭਾਰਤ ਸਰਕਾਰ ਦੇ ਦਬਾਅ ਥੱਲੇ ਆ ਕੇ ਇਹ ਕੀਤਾ ਹੈ।

Be the first to comment

Leave a Reply