ਸਰੀ ‘ਚ ਗੈਂਗ ਹਿੰਸਾ ਵਿਰੁੱਧ ਪੰਜਾਬੀ ਭਾਈਚਾਰੇ ਦਾ ਪ੍ਰਦਰਸ਼ਨ, ਕਿਹਾ- ਹੁਣ ਤਾਂ ਜਾਗੇ ਸਰਕਾਰ

ਸਰੀ— ਕੈਨੇਡਾ ਦੇ ਸ਼ਹਿਰ ਸਰੀ ‘ਚ ਬੁੱਧਵਾਰ ਦੀ ਸ਼ਾਮ ਨੂੰ ਗੈਂਗ ਹਿੰਸਾ ਵਿਰੁੱਧ ਲੋਕਾਂ ਨੇ ਰੈਲੀ ਕੱਢੀ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਲੋਕਾਂ ਨੇ ਪੁਲਸ ਅਤੇ ਸਰਕਾਰ ਨੂੰ ਅਜਿਹੀਆਂ ਵਾਰਦਾਤਾਂ ਰੋਕਣ ਲਈ ‘ਜਾਗਣ’ ਦੀ ਅਪੀਲ ਕੀਤੀ। ਇਸ ਰੈਲੀ ਨੂੰ ਨਾਂ ਦਿੱਤਾ ਗਿਆ ‘ਵੇਕ ਅੱਪ ਸਰੀ’, ਜਿਸ ‘ਚ ਮਾਪਿਆਂ, ਪੰਜਾਬੀ ਭਾਈਚਾਰਾ ਅਤੇ ਸਰਕਾਰੀ ਅਧਿਕਾਰੀ ਇਕੱਠੇ ਹੋਏ। ਸਰੀ ਦੇ ਸਿਟੀ ਹਾਲ ‘ਚ ਤਕਰੀਬਨ ਇਕ ਹਜ਼ਾਰ ਲੋਕ ਇਕੱਠੇ ਹੋਏ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਗੈਂਗ ਹਿੰਸਾ ਰੋਕਣ ਦੀ ਅਪੀਲ ਕੀਤੀ। ਇਹ ਰੈਲੀ ਸਰੀ ਵਿਚ ਬੀਤੀ 4 ਜੂਨ ਨੂੰ ਇਕੋ ਨਾਂ ਦੇ ਦੋ ਪੰਜਾਬੀ ਮੁੰਡਿਆਂ ਜਸਕਰਨ ਸਿੰਘ ਝੁੱਟੀ ਅਤੇ ਜਸਕਰਨ ਸਿੰਘ ਭੰਗਲ ਦੇ ਕਤਲ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਕੱਢੀ। ਕਤਲ ਕੀਤੇ ਗਏ ਦੋਹਾਂ ਮੁੰਡਿਆਂ ਦੇ ਮਾਪੇ ਵੀ ਇਸ ਰੈਲੀ ‘ਚ ਸ਼ਾਮਲ ਹੋਏ, ਜੋ ਕਿ ਗੁੱਸੇ ਅਤੇ ਦੁਖੀ ਸਨ।
PunjabKesari
ਦੱਸਣਯੋਗ ਹੈ ਕਿ ਬੀਤੀ 4 ਜੂਨ 2018 ਦੀ ਸ਼ਾਮ ਨੂੰ 16 ਸਾਲਾ ਜਸਕਰਨ ਸਿੰਘ ਝੁੱਟੀ ਅਤੇ 17 ਸਾਲਾ ਜਸਕਰਨ ਸਿੰਘ ਭੰਗਲ ਨਾਂ ਦੇ ਦੋ ਪੰਜਾਬੀ ਮੁੰਡਿਆਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਸਰੀ ਪੁਲਸ ਨੂੰ 192 ਸਟਰੀਟ ਅਤੇ 40 ਐਵੇਨਿਊ ‘ਚ ਮਿਲੀਆਂ ਸਨ। ਜਾਂਚ ਕਰ ਰਹੀ ਟੀਮ ਦਾ ਮੰਨਣਾ ਹੈ ਕਿ ਦੋਹਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਗਈਆਂ ਸਨ।

PunjabKesari

ਓਧਰ ਰੈਲੀ ਦੇ ਪ੍ਰਬੰਧਕ ਦਾ ਕਹਿਣਾ ਹੈ ਕਿ ਭਾਈਚਾਰਾ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਕਿਉਂ ਹੋ ਰਿਹਾ ਹੈ ਅਤੇ ਇਸ ਦੇ ਪਿੱਛੇ ਕੌਣ ਹੈ? ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਖਰਕਾਰ ਕਦੋਂ ਤੱਕ ਅਸੀਂ ਅਜਿਹਾ ਸਹਿਣ ਕਰਦੇ ਰਹਾਂਗੇ, ਗੈਂਗ ਹਿੰਸਾ ਨੂੰ ਰੋਕਣਾ ਹੀ ਹੋਵੇਗਾ। ਇੱਥੇ ਦੱਸ ਦੇਈਏ ਕਿ ਸਰੀ ‘ਚ ਵੱਡੀ ਗਿਣਤੀ ‘ਚ ਪੰਜਾਬੀ ਵੱਸਦੇ ਹਨ। ਆਏ ਦਿਨ ਇੱਥੇ ਗੈਂਗ ਹਿੰਸਾ ਦੀਆਂ ਵਾਰਦਾਤਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ।

Be the first to comment

Leave a Reply