ਸਕੂਲ ‘ਚ ਬੱਚੇ ਲੈਣ ਆਏ ਆਟੋ ‘ਤੇ ਡਿੱਗਿਆ ਦਰੱਖਤ, ਚਾਲਕ ਦੀ ਮੌਤ

ਚੰਡੀਗੜ੍ਹ,(ਸੁਸ਼ੀਲ) : ਸੈਕਟਰ-37 ਸਥਿਤ ਸਰਕਾਰੀ ਸਕੂਲ ਦੇ ਸਾਹਮਣੇ ਬੱਚਿਆਂ ਦਾ ਇੰਤਜ਼ਾਰ ਕਰ ਰਹੇ ਆਟੋ ਚਾਲਕ ‘ਤੇ ਸਫੈਦੇ ਦਾ ਦਰੱਖਤ ਡਿੱਗ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਦਰੱਖਤ ਕੱਟ ਕੇ ਆਟੋ ਚਾਲਕ ਨੂੰ ਬਾਹਰ ਕੱਢਿਆ ਤੇ ਪੁਲਸ ਨੇ ਉਸ ਨੂੰ ਗੰਭੀਰ ਹਾਲਤ ‘ਚ ਤੁਰੰਤ ਜੀ. ਐੱਮ. ਐੱਸ. ਐੱਚ.-16 ‘ਚ ਭਰਤੀ ਕਰਵਾਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਮਲੋਆ ਨਿਵਾਸੀ 55 ਸਾਲ ਦੇ ਨਰੇਸ਼ ਵਜੋਂ ਹੋਈ। ਸੈਕਟਰ-39 ਥਾਣਾ ਪੁਲਸ ਨੇ ਨਰੇਸ਼ ਦੀ ਲਾਸ਼ ਨੂੰ ਮੁਰਦਾਘਰ ‘ਚ ਰੱਖਵਾ ਦਿੱਤਾ। ਮਲੋਆ ਨਿਵਾਸੀ ਆਟੋ ਚਲਾਕ ਨਰੇਸ਼ ਸੈਕਟਰ-37 ਸਥਿਤ ਸਰਕਾਰੀ ਸਕੂਲ ਕੋਲ ਆਟੋ ‘ਚ ਬੱਚਿਆਂ ਨੂੰ ਲੈਣ ਆਇਆ ਸੀ। ਉਹ ਸਕੂਲ ‘ਚ ਛੁੱਟੀ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ। ਉਦੋਂ ਅਚਾਨਕ ਸਕੂਲ ਦੀ ਬਾਊਂਡਰੀ ਨਾਲ ਲੱਗਾ ਇਕ ਸਫੈਦੇ ਦਾ ਦਰੱਖਤ ਆਟੋ ‘ਤੇ ਆ ਡਿੱਗਿਆ। ਆਸ-ਪਾਸ ਮੌਜੂਦ ਲੋਕਾਂ ਨੇ ਸੂਚਨਾ ਫਾਇਰ ਡਿਪਾਰਟਮੈਂਟ ਅਤੇ ਪੁਲਸ ਕੰਟਰੋਲ ਰੂਮ ਨੂੰ ਦਿੱਤੀ।

Be the first to comment

Leave a Reply