ਸ਼ੂਟ ਦੌਰਾਨ ਮਹਿਲਾ ਰਿਪੋਰਟਰ ਦੇ ਉਪਰ ਚਡ਼ਿਆ ਸੱਪ, ਕੀਤਾ ਹਮਲਾ

ਇਸ ਵੀਡੀਓ ਦੌਰਾਨ ਉਹ ਦੱਸ ਰਹੀ ਹੈ ਕਿ ਸੱਪ ਕਿਵੇਂ ਸਾਰਿਆਂ ਦੇ ਨਾਲ ਸਹਿਜ ਨਹੀਂ ਹੁੰਦੇ, ਕਈ ਵਾਰ ਅਜਿਹਾ ਹੁੰਦਾ ਹੈ ਜਦ ਸੱਪ ਇਨਸਾਨਾਂ ਦੇ ਮੁਕਾਬਲੇ ਜ਼ਿਆਦਾ ਡਰੇ ਹੋਏ ਹੁੰਦੇ ਹਨ। ਸਾਰਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਰਹਿ ਗਏ। ਲੋਕਾਂ ਨੇ ਉਨ੍ਹਾਂ ਦੀ ਇਸ ਵੀਡੀਓ ‘ਤੇ ਕਈ ਕੁਮੈਂਟ ਵੀ ਕੀਤੇ। ਸਾਰਾ ਨੇ ਆਖਿਆ ਕਿ ਮੈਂ ਉਥੇ ਇਕੱਲੀ ਨਹੀਂ ਸੀ, ਮੇਰਾ ਕੈਮਰਾਮੈਨ ਅਤੇ ਸੱਪ ਨੂੰ ਸੰਭਾਲਣ ਵਾਲਾ ਵਿਅਕਤੀ ਉਥੇ ਖਡ਼੍ਹੇ ਸਨ। ਉਹ ਵਿਅਕਤੀ ਉਸ ਨੂੰ ਵਾਰ-ਵਾਰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਜਾ ਕੇ ਮੈਂ ਆਪਣਾ ਸ਼ੂਟ ਪੂਰਾ ਕਰ ਪਾਈ। ਸਾਰਾ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਮੇਰਾ ਸ਼ੂਟ ਪੂਰਾ ਹੋਇਆ, ਸਭ ਤੋਂ ਪਹਿਲਾਂ ਮੈਂ ਉਸ ਸੱਪ ਨੂੰ ਆਪਣੇ ਮੋਢੇ ਤੋਂ ਹੇਠਾਂ ਲਾਇਆ।

Be the first to comment

Leave a Reply