ਸ਼ੁਮਿੰਦਰ ਸਿੰਘ ਦੀ ਮੌਤ ਕਾਰਨ ਭਾਈਚਾਰੇ ‘ਚ ਸੋਗ ਦੀ ਲਹਿਰ

ਸਰੀ (ਏ— ਸਰੀ ‘ਚ ਰਹਿੰਦੇ ਸਿੱਖ ਅਧਿਆਪਕ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਸਰੀ ‘ਚ ਚੰਗੀ ਪਛਾਣ ਰੱਖਣ ਵਾਲੇ ਸੁਮਿੰਦਰ ਸਿੰਘ ਦੇ ਵਿਛੋੜੇ ਦੀ ਖਬਰ ਸੁਣਦਿਆਂ ਹੀ ਉਨ੍ਹਾਂ ਦੇ ਸਾਥੀਆਂ ਅਤੇ ਵਿਦਿਆਰਥੀਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਹਰ ਕੋਈ ਉਨ੍ਹਾਂ ਦੀ ਦਰਿਆ-ਦਿਲੀ ਅਤੇ ਚੰਗਿਆਈ ਨੂੰ ਯਾਦ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸੜਕ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ। ਉਹ ਸਰੀ ਦੇ ਇਕ ਹਾਈ ਸਕੂਲ ‘ਚ ਗਣਿਤ ਦੇ ਅਧਿਆਪਕ ਸਨ। ਹਾਈਵੇਅ ‘ਤੇ ਜਾਂਦੇ ਸਮੇਂ ਉਨ੍ਹਾਂ ਦੀ ਗੱਡੀ ‘ਚ ਇਕ ਟਰੈਕਟਰ-ਟ੍ਰੇਲਰ ਵੱਜਾ ਜਿਸ ਕਾਰਨ ਸੁਮਿੰਦਰ ਸਿੰਘ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ 3 ਬੱਚੇ ਅਤੇ ਪਤਨੀ ਛੱਡ ਗਏ ਹਨ।
ਸਕੂਲ ਅਧਿਆਪਕਾਂ ਨੇ ਦੱਸਿਆ ਕਿ ਉਹ ਸਕੂਲ ‘ਚ ਗਣਿਤ ਵਿਭਾਗ ਦੇ ਮੁਖੀ, ਤਬਲਾ ਸਿਖਾਉਣ ਵਾਲੇ ਅਤੇ ਕ੍ਰਿਕਟ ਕੋਚ ਰਹੇ ਅਤੇ ਬੱਚਿਆਂ ਨਾਲ ਉਨ੍ਹਾਂ ਦਾ ਬਹੁਤ ਪਿਆਰ ਸੀ। ਜਿਵੇਂ ਹੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲੀ, ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਛਾ ਗਈ। ਹਰ ਕੋਈ ਉਨ੍ਹਾਂ ਦੀਆਂ ਚੰਗਿਆਈਆਂ ਨੂੰ ਯਾਦ ਕਰ ਰਿਹਾ ਹੈ। ਸੁਮਿੰਦਰ ਦੇ ਦੋਸਤਾਂ ਨੇ ਕਿਹਾ ਕਿ ਉਹ ਕਦੇ ਉਨ੍ਹਾਂ ਨੂੰ ਭੁੱਲ ਨਹੀਂ ਸਕਦੇ। ਭਾਈਚਾਰੇ ਵਲੋਂ ਉਨ੍ਹਾਂ ਦੀ ਯਾਦ ‘ਚ 13 ਅਕਤੂਬਰ ਨੂੰ ਸ਼ਾਮ 4 ਵਜੇ ਸੋਗ ਸਭਾ ਰੱਖੀ ਗਈ ਹੈ।

Be the first to comment

Leave a Reply