ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਹੋਇਆ ਕੋਰੋਨਾ

ਰੂਪਨਗਰ, ਰੂਪਨਗਰ ਜੇਲ੍ਹ ਬੰਦ ਸ਼ਿਵ ਸੈਨਿਕ ਸੁਧੀਰ ਸੂਰੀ (56) ਪੁੱਤਰ ਹਰਬੰਸ ਲਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਐਨ. ਆਰ. ਆਈ. ਸਿੱਖਾਂ ਬਾਰੇ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ਾਂ ਹੇਠ ਸੂਰੀ ਨੂੰ ਰੂਪਨਗਰ ਜੇਲ੍ਹ ਬੰਦ ਕੀਤਾ ਹੋਇਆ ਹੈ, ਜਿਸ ਨੂੰ ਪੁਲਿਸ ਇੰਦੌਰ ਤੋਂ ਕਾਬੂ ਕਰਕੇ ਲਿਆਈ ਸੀ। ਕੋਰੋਨਾ ਵਾਇਰਸ ਦੀ ਪੁਸ਼ਟੀ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਨੇ ਕੀਤੀ ਹੈ। ਰੂਪਨਗਰ ਜੇਲ੍ਹ ਸੂਰੀ ਨੂੰ ਵੱਖਰੀ ਬੈਰਕ ਰੱਖਿਆ ਗਿਆ ਹੈ ਅਤੇ ਜੇਲ੍ਹਚੋਂ ਇੱਕ ਖਾੜਕੂ, 5 ਗੈਂਗਸਟਰਾਂ ਸਮੇਤ 21 ਸ਼ੱਕੀ ਅਪਰਾਧੀ ਪਿਛੋਕੜ ਵਾਲੇ ਹਵਾਲਾਤੀਆਂ ਨੂੰ ਵੀ ਰੂਪਨਗਰ ਜੇਲ੍ਹਚੋਂ ਤਬਦੀਲ ਕਰਕੇ ਪਟਿਆਲਾ ਅਤੇ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

Be the first to comment

Leave a Reply