ਸ਼ਿਕਾਗੋ ਵਿਖੇ ਆਰ.ਐਸ.ਐਸ ਮੁਖੀ ਅਤੇ ਭਾਰਤ ਦੇ ਉੱਪ ਰਾਸ਼ਟਰਪਤੀ ਖਿਲਾਫ ਤਿੰਨੇ ਦਿਨ ਮੁਜਾਹਰੇ।

ਦਲਿਤਾਂ, ਈਸਾਈਆਂ ਅਤੇ ਮੁਸਲਮਾਨਾਂ ਨੇ ਵੀ ਸਿੱਖਾਂ ਨਾਲ ਰੋਸ ਵਿਖਾਵੇ ਵਿੱਚ ਕੀਤੀ ਸ਼ਮੂਲੀਅਤ ।

ਸ਼ਿਕਾਗੋ: ਅਮਰੀਕਾ( ਹੁਸਨ ਲੜੋਆ ਬੰਗਾ)ਅਮਰੀਕਾ ਦੀ ਧਰਤੀ ਤੇ ਪਹੁੰਚੇ ਆਰ.ਐਸ.ਐਸ.ਮੁਖੀ ਮੋਹਨ ਭਾਗਵਤ ਅਤੇ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਤਿੰਨ ਦਿਨਾ ‘ਵਿਸ਼ਵ ਹਿੰਦੂ ਕਾਂਗਰਸ’ ਦੌਰਾਨ ਤਿੰਨੇ ਦਿਨ ਸਖਤ ਵਿਰੋਧ ਹੋਇਆ ਲ ਜ਼ਿਕਰਯੋਗ ਹੈ ਕਿ ਸੁਆਮੀ ਵਿਵੇਕਾਨੰਦ ਵੱਲੋਂ 1893 ਵਿੱਚ ‘ਪਾਰਲੀਮੈਂਟ ਆਫ ਵਰਲਡ ਰਿਲਿਜਨਜ਼’ ਵਿੱਚ ਦਿੱਤੀ ਗਈ ਤਕਰੀਰ ਦੀ 125ਵੀਂ ਯਾਦਗਾਰ ਮਨਾਉਣ ਦੀ ਆੜ ਵਿੱਚ ਆਰ.ਐਸ.ਐਸ ਵੱਲੋਂ ਸਥਾਨਕ ਵੈਸਟਿਨ ਹੋਟਲ ਵਿੱਚ 3 ਦਿਨਾ ‘ਵਿਸ਼ਵ ਹਿੰਦੂ ਕਾਂਗਰਸ’ ਕਰਵਾਈ ਗਈ ਜਿਸ ਵਿੱਚ ਭਾਰਤ ਦੇ ਉ੍ਨਪ ਰਾਸ਼ਟਰਪਤੀ ਅਤੇ ਆਰ.ਐਸ.ਐਸ ਮੁਖੀ ਸਮੇਤ ਹੋਰ ਹਿੰਦੁਤਵਾ ਵਿਚਾਰਧਾਰਾ ਨਾਲ ਸਬੰਧਤ ਆਗੂਆਂ ਨੇ ਸ਼ਮੂਲੀਅਤ ਕੀਤੀ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਵਿੱਚ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਕਮੇਟੀਆਂ ਨੇ ਆਰ.ਐਸ.ਐਸ ਦੇ ਹਿੰਦੂਤਵੀ ਏਜੰਡੇ ਖਿਲਾਫ ਵੈਸਟਿਨ ਹੋਟਲ ਬਾਹਰ ਤਿੰਨੇਂ ਦਿਨ ਜ਼ੋਰਦਾਰ ਰੋਸ ਵਿਖਾਵਾ ਕੀਤਾ ਲ ਇਸ ਵਿਰੋਧ ਪ੍ਰਦਰਸ਼ਨ ਵਿੱਚ ਦਲਿਤਾਂ, ਮੁਸਲਮਾਨਾਂ, ਈਸਾਈਆਂ ਅਤੇ ਹੋਰ ਘੱਟਗਿਣਤੀਆਂ ਸਮੇਤ ਇੰਡੀਆਨਾ, ਓਹਾਇਓ, ਇਲੀਨੋਇਸ, ਵਰਜੀਨੀਆ, ਕੈਲੀਫੋਰਨੀਆ, ਨਿਊ ਜਰਸੀ, ਨਿਊ ਯਾਰਕ ਤੋਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਿੱਖ ਜਥੇਬੰਦੀਆਂ ਇਸ ਗੱਲ ਤੇ ਖਾਸਾ ਨਰਾਜ਼ ਸਨ ਕਿ ਆਰ.ਐਸ.ਐਸ ਵੱਲੋਂ ਐਲਾਨੀਆ ਤੌਰ ਤੇ ਸਮੂਹ ਘੱਟਗਿਣਤੀਆਂ ਨੂੰ ਹਿੰਦੂ ਬਣਾਉਣ ਦੇ ਏਜੰਡੇ ਤੇ ਕੰਮ ਕੀਤਾ ਜਾ ਰਿਹਾ ਹੈ। ਹਿੰਦੂਤਵੀ ਆਗੂਆਂ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਨੂੰ ਭਾਰਤ ਦੇ ਨਾਇਕ ਵਜੋਂ ਪੇਸ਼ ਕਰਨ, ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਨਵੀਆਂ ਕਿਤਾਬਾਂ ਛਾਪਣ ਅਤੇ ਸਿੱਖ ਸਿਧਾਂਤਾਂ ਤੇ ਸਿੱਧੇ ਅਸਿੱਧੇ ਢੰਗ ਨਾਲ ਹਮਲੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸੈਂਕੜਿਆਂ ਦੀ ਤਾਦਾਦ ਵਿੱਚ ਇਕੱਠੇ ਹੋਏ ਵਿਖਾਵਾਕਾਰੀਆਂ ਨੇ ਇੱਕ ਆਵਾਜ਼ ਵਿੱਚ, ‘ਮੋਹਨ ਭਾਗਵਤ ਗੋ ਬੈਕ’, ‘ਘੱਟਗਿਣਤੀ ਵਿਰੋਧੀ ਹੈ ਆਰ.ਐਸ.ਐਸ’, ‘ਹੂ ਇਜ਼ ਦ ਕਿਲਰ – ਆਰ.ਐਸ.ਐਸ’, ‘ਸਿੱਖ ਕੀ ਚਾਹੁੰਦੇ – ਆਜ਼ਾਦੀ’, ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਵੀ ਮਾਰੇ ਗਏ। ਵਿਖਾਵਾਕਾਰੀਆਂ ਨੂੰ ਸੰਬੋਧਨ ਕਰਦਿਆਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ.ਹਿੰਮਤ ਸਿੰਘ ਨੇ ਕਿਹਾ ਕਿ ਮੋਹਨ ਭਾਗਵਤ ਵੱਲੋਂ ਸ਼ਰੇਆਮ ਕਿਹਾ ਗਿਆ ਹੈ ਕਿ ਉਹ 2023 ਤੱਕ ਭਾਰਤ ਵਿੱਚ ਸਭ ਨੂੰ ਹਿੰਦੂ ਬਣਾ ਦੇਣਗੇ ਅਤੇ ਮੋਦੀ ਸਰਕਾਰ ਵੱਲੋਂ ਇਸੇ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ। ਇਸਾਈ ਆਗੂ ਪੀਟਰ ਨੇ ਕਿਹਾ ਕਿ ਜਿਵੇਂ ਅਮਰੀਕਾ ਵਿੱਚ ਕੇ.ਕੇ.ਕੇ ਫਿਰਕੂ ਨਫਰਤ ਫੈਲਾ ਰਹੀ ਹੈ ਓਵੇਂ ਹੀ ਆਰ.ਐਸ.ਐਸ ਭਾਰਤ ਵਿੱਚ ਨਫਰਤ ਫੈਲਾ ਰਹੀ ਹੈ, ਇਹਨਾਂ ਇਨਸਾਨੀਅਤ ਵਿਰੋਧੀ ਲੋਕਾਂ ਦਾ ਅਸੀਂ ਅਮਰੀਕਾ ਵਿੱਚ ਐਵੇਂ ਹੀ ਵਿਰੋਧ ਕਰਕੇ ਸੁਆਗਤ ਕਰਾਂਗੇ। ਮੁਸਲਮਾਨ ਆਗੂਆਂ ਨੇ ਕਿਹਾ ਕਿ ਉਹ ਕਸ਼ਮੀਰ ਦੇ ਨਾਲ ਨਾਲ ਸਿੱਖਾਂ ਦੀ ਆਜ਼ਾਦੀ ਦੀ ਪੂਰਨ ਹਮਾਇਤ ਕਰਦੇ ਹਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸ.ਨਰਿੰਦਰ ਸਿੰਘ ਨੇ ਕਿਹਾ ਕਿ ਹਿਟਲਰ ਦੀ ਤਰਜ ਤੇ ਚੱਲ ਰਹੀ ਮੋਦੀ ਹੁਕੂਮਤ ਜਿਸਨੂੰ ਜਨਮ ਦੇਣ ਵਾਲੀ ਆਰ.ਐਸ.ਐਸ ਹੈ, ਇਸਦਾ ਹਰ ਕਦਮ ਤੇ ਸਿਖਾਂ ਵੱਲੋਂ ਵਰੋਧ ਕੀਤਾ ਜਾਵੇਗਾ ਅਤੇ ਹਿੰਦੂਤਵੀਆਂ ਦਾ ਘੱਟਗਿਣਤੀ ਵਿਰੋਧੀ ਚਿਹਰਾ ਦੁਨੀਆ ਸਾਹਮਣੇ ਲਿਆਂਦਾ ਜਾਵੇਗਾ।ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਡਾ.ਬਖਸ਼ਿਸ਼ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਤੱਕ ਸਿੱਖ ਕੌਮ ਆਜ਼ਾਦ ਨਹੀਂ ਹੁੰਦੀ ਓਦੋਂ ਤੱਕ ਸਿੱਖ ਅਤੇ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਉਹਨਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਿੱਖਸ ਫ਼ਾਰ ਜਸਟਿਸ ਵੱਲੋਂ ਵਿੱਢੇ ਆਜ਼ਾਦੀ ਸੰਘਰਸ਼ ‘2020 ਰਿਫਰੈਂਡਮ’ ਦਾ ਖੁੱਲੀਆਂ ਬਾਹਵਾਂ ਨਾਲ ਸਾਥ ਦਿੱਤਾ ਜਾਵੇ। ਸੰਬੋਧਨ ਕਰਨ ਵਾਲਿਆਂ ਵਿੱਚ ਆਰਗੇਨਾਈਜੇਸ਼ਨਜ਼ ਫ਼ਾਰ ਮਾਈਨੋਰਿਟੀਜ਼ ਆਫ ਇੰਡੀਆ, ਅਲਾਇੰਸ ਫ਼ਾਰ ਜਸਟਿਸ ਐਂਡ ਅਕਾਊਂਟੀਬਿਲਿਟੀ, ਸ਼ਿਕਾਗੋ ਦੇਸੀ ਯੂਥ ਰਾਈਜ਼ਿੰਗ, ਸ਼ਿਕਾਗੋ ਸਾਊਥ ਏਸ਼ੀਅਨਜ਼ ਫ਼ਾਰ ਜਸਟਿਸ, ਇੰਡਿਯਨ ਅਮਰੀਕਨ ਮੁਸਲਿਮ ਕੌਂਸਿਲ, ਸਿੱਖ ਇੰਫੋਰਮਤੀਓਂ ਸੈਂਟਰ (ਸਟੌਕਟਨ) ਸਿੱਖ ਯੂਥ ਆਫ ਅਮਰੀਕਾ, ਗੁਰਦਵਾਰਾ ਸਿੱਖ ਸੋਸਾਇਟੀ (ਪੈਲਿਨਟਾਈਨ), ਗੁਰਦਵਾਰਾ ਸਿੱਖ ਸੋਸਾਇਟੀ ਆਫ ਇੰਡੀਆਨਾ, ਗੁਰਦਵਾਰਾ ਗਰੀਨਵੁੱਡ ਇੰਡੀਆਨਾ,ਅਕਾਲੀ ਦਲ ਅੰਮ੍ਰਿਤਸਰ, ਸਿਖਸ ਫ਼ਾਰ ਜਸਟਿਸ ਦੇ ਨੁਮਾਇੰਦਿਆਂ ਦੇ ਨਾਮ ਵੀ ਸ਼ਾਮਿਲ ਹਨ।

Be the first to comment

Leave a Reply