ਸ਼ਿਕਾਗੋ ਵਰਲਡ ਹਿੰਦੂ ਕਾਂਗਰਸ : ਭਾਗਵਤ ਵਲੋਂ ਹਿੰਦੂਆਂ ਨੂੰ ਇਕਜੁਟ ਹੋਣ ਦੀ ਅਪੀਲ, ਜੰਗਲੀ ਕੁੱਤੇ ਕਰ ਸਕਦੇ ਨੇ ਇਕੱਲੇ ਸ਼ੇਰ ਦਾ ਸ਼ਿਕਾਰ

ਸ਼ਿਕਾਗੋ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਹਿੰਦੂਆਂ ਨੂੰ ਇਕ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਸ਼ੇਰ ਇਕੱਲਾ ਹੁੰਦਾ ਹੈ ਤਾਂ ਜੰਗਲੀ ਕੁੱਤੇ ਵੀ ਉਸ ‘ਤੇ ਹਮਲਾ ਕਰਕੇ ਅਪਣਾ ਸ਼ਿਕਾਰ ਬਣਾ ਸਕਦੇ ਹਨ। ਉਨ੍ਹਾਂ ਨੇ ਸਮਾਜ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋਣ ਅਤੇ ਮਨੁੱਖਤਾ ਦੀ ਬਿਹਤਰੀ ਲਈ ਕੰਮ ਕਰਨ। ਦੂਜੀ ਵਿਸ਼ਵ ਕਾਂਗਰਸ ਵਿਚ ਇੱਥੇ ਸ਼ਾਮਲ 2500 ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਹਿੰਦੂਆਂ ਵਿਚ ਅਪਣਾ ਦਬਦਬਾ ਕਾਇਮ ਕਰਨ ਦੀ ਕੋਈ ਇੱਛਾ ਨਹੀਂ ਹੈ।ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਉਦੋਂ ਹੀ ਤਰੱਕੀ ਕਰੇਗਾ ਜਦੋਂ ਉਹ ਸਮਾਜ ਦੇ ਰੂਪ ਵਿਚ ਕੰਮ ਕਰੇਗਾ। ਮੋਹਨ ਭਾਗਵਤ ਨੇ ਕਿਹਾ ਕਿ ਸਾਡੇ ਕੰਮ ਦੇ ਸ਼ੁਰੂਆਤੀ ਦਿਨਾਂ ਵਿਚ ਜਦੋਂ ਸਾਡੇ ਵਰਕਰ ਹਿੰਦੂਆਂ ਨੂੰ ਇਕਜੁਟ ਕਰਨ ਨੂੰ ਲੈ ਕੇ ਉਨ੍ਹਾਂ ਨਾਲ ਗੱਲ ਕਰਦੇ ਸਨ ਤਾਂ ਉਹ ਕਹਿੰਦੇ ਸਨ ਕਿ ਸ਼ੇਰ ਕਦੇ ਝੁੰਡ ਵਿਚ ਨਹੀਂ ਚਲਦਾ ਪਰ ਜੰਗਲ ਦਾ ਰਾਜਾ ਸ਼ੇਰ ਜਾਂ ਰਾਇਲ ਬੰਗਾਲ ਟਾਈਗਰ ਵੀ ਇਕੱਲਾ ਰਹੇ ਤਾਂ ਜੰਗਲੀ ਕੁੱਤੇ ਉਸ ‘ਤੇ ਹਮਲਾ ਕਰਕੇ ਅਪਣਾ ਸ਼ਿਕਾਰ ਬਣਾ ਸਕਦੇ ਹਨ। ਹਿੰਦੂ ਸਮਾਜ ਵਿਚ ਸਭ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਲੋਕਾਂ ਦੇ ਹੋਣ ਦਾ ਜ਼ਿਕਰ ਕਰਦੇ ਹੋਏ ਆਰਐਸਐਸ ਮੁਖੀ ਨੇ ਕਿਹਾ ਕਿ ਹਿੰਦੂਆਂ ਦਾ ਇਕੱਠੇ ਆਉਣਾ ਅਪਣੇ ਆਪ ਵਿਚ ਇਕ ਮੁਸ਼ਕਲ ਚੀਜ਼ ਹੈ।ਉਨ੍ਹਾਂ ਕਿਹਾ ਕਿ ਹਿੰਦੂ ਧਰਮ ਵਿਚ ਕੀੜੇ ਨੂੰ ਵੀ ਨਹੀਂ ਮਾਰਿਆ ਜਾਂਦਾ ਹੈ, ਬਲਕਿ ਉਸ ‘ਤੇ ਕੰਟਰੋਲ ਕੀਤਾ ਜਾਂਦਾ ਹੈ। ਭਾਗਵਤ ਨੇ ਕਿਹਾ ਕਿ ਹਿੰਦੂ ਕਿਸੇ ਦਾ ਵਿਰੋਧ ਕਰਨ ਦੇ ਲਈ ਨਹੀਂ ਜਿਉਂਦੇ। ਅਸੀਂ ਕੀੜੇ ਮਕੌੜਿਆਂ ਨੂੰ ਵੀ ਜਿਉਣ ਦਿੰਦੇ ਹਾਂ। ਅਜਿਹੇ ਲੋਕ ਹਨ ਜੋ ਸਾਡਾ ਵਿਰੋਧ ਕਰ ਸਕਦੇ ਹਨ। ਤੁਹਾਨੂੰ ਉਨ੍ਹਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਉਨ੍ਹਾਂ ਨਾਲ ਨਿਪਟਣਾ ਹੋਵੇਗਾ। ਭਾਗਵਤ ਨੇ ਕਿਹਾ ਕਿ ਹਿੰਦੂ ਸਾਲਾਂ ਤੋਂ ਸ਼ੋਸਣ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਉਹ ਹਿੰਦੂ ਧਰਮ ਅਤੇ ਅਧਿਆਤਮਕ ਦੇ ਬੁਨਿਆਦੀ ਸਿਧਾਂਤਾਂ ‘ਤੇ ਅਮਲ ਕਰਨਾ ਭੁੱਲ ਗਏ ਹਨ।
ਸੰਮੇਲਨ ਵਿਚ ਹਿੱਸਾ ਲੈ ਰਹੇ ਲੋਕਾਂ ਨੂੰ ਭਾਗਵਤ ਨੇ ਅਪੀਲ ਕੀਤੀ ਕਿ ਉਹ ਸਮੂਹਕ ਰੂਪ ਨਾਲ ਕੰਮ ਕਰਨ ਦੇ ਵਿਚਾਰ ਨੂੰ ਅਮਲ ਵਿਚ ਲਿਆਉਣ ਦੇ ਤੌਰ ਤਰੀਕੇ ਵਿਕਸਤ ਕਰਨ। ਭਾਗਵਤ ਨੇ ਕਿਹਾ ਕਿ ਸਾਨੂੰ ਇਕ ਹੋਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਨੂੰ ਕਿਸੇ ਇਕ ਹੀ ਸੰਗਠਨ ਵਿਚ ਰਜਿਸਟਰਡ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਹੀ ਪਲ ਹੈ। ਅਸੀਂ ਅਪਣਾ ਵੰਸ਼ ਰੋਕ ਦਿਤਾ ਹੈ। ਅਸੀਂ ਇਸ ਨੂੰ ਉਤਸ਼ਾਹਿਤ ਕਰਨ ਦੇ ਢੰਗ ‘ਤੇ ਮੰਥਨ ਕਰ ਰਹੇ ਹਾਂ। ਅਸੀਂ ਕੋਈ ਗ਼ੁਲਾਮ ਜਾਂ ਦਬੇ ਕੁਚਲੇ ਦੇਸ਼ ਨਹੀਂ ਹਾਂ। ਭਾਰਤ ਦੇ ਲੋਕਾਂ ਨੂੰ ਸਾਡੀ ਪ੍ਰਾਚੀਨ ਬੁੱਧੀਮਤਾ ਦੀ ਸਖ਼ਤ ਲੋੜ ਹੈ।
ਭਾਗਵਤ ਨੇ ਕਿਹਾ ਕਿ ਆਦਰਸ਼ਵਾਦ ਦੀ ਭਾਵਨਾ ਚੰਗੀ ਹੈ ਪਰ ਉਹ ਆਧੁਨਿਕਤਾ ਵਿਰੋਧੀ ਨਹੀਂ ਹਨ ਅਤੇ ਭਵਿੱਖ ਹਿਤੈਸ਼ੀ ਹਨ। ਇਸ ਸਬੰਧੀ ਵਿਚ ਉਨ੍ਹਾਂ ਨੇ ਹਿੰਦੂ ਮਹਾਕਾਵਿ ‘ਮਹਾਭਾਰਤ’ ਵਿਚ ਯੁੱਧ ਅਤੇ ਰਾਜਨੀਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਰਾਜਨੀਤੀ ਕਿਸੇ ਧਿਆਨ ਸੈਸ਼ਨ ਦੀ ਤਰ੍ਹਾਂ ਨਹੀਂ ਹੋ ਸਕਦੀ ਅਤੇ ਇਸ ਨੂੰ ਰਾਜਨੀਤੀ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਨੂੰ ਇਕ ਟੀਮ ਦੇ ਤੌਰ ‘ਤੇ ਲਿਆਉਣ ਦਾ ਮਹੱਤਵਪੂਰਨ ਮੁੱਲ ਅਪਣੇ ਹੰਕਾਰ ਨੂੰ ਕੰਟਰੋਲ ਕਰਨਾ ਅਤੇ ਸਰਵਸੰਮਤੀ ਨੂੰ ਸਵੀਕਾਰ ਕਰਨਾ ਸਿੱਖਣਾ ਹੈ।
ਸ਼ਿਕਾਗੋ ਵਿਚ 1893 ਵਿਚ ਵਿਸ਼ਵ ਧਰਮ ਸੰਸਦ ਵਿਚ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਭਾਸ਼ਣ ਦੀ 125ਵੀਂ ਵਰ੍ਹੇਗੰਢ ਦੀ ਯਾਦ ਵਿਚ ਦੂਜੀ ਵਿਸ਼ਵ ਹਿੰਦੂ ਕਾਂਗਰਸ ਦਾ ਆਯੋਜਨ ਕੀਤਾ ਗਿਆ ਹੈ। ਇਹ ਸੰਮੇਲਨ ਹਿੰਦੂ ਸਿਧਾਂਤ ਸਮੂਹਿਕ ਰੂਪ ਨਾਲ ਚਿੰਤਨ ਕਰੋ, ਵੀਰਤਾਪੂਰਵਕ ਪ੍ਰਾਪਤ ਕਰੋ, ‘ਤੇ ਅਧਾਰਤ ਹੈ। ਭਾਗਵਤ ਨੇ ਆਖਿਆ ਕਿ ਸਾਰੀ ਦੁਨੀਆ ਨੂੰ ਇਕ ਟੀਮ ਦੇ ਤੌਰ ‘ਤੇ ਬਦਲਣ ਦੀ ਕੁੰਜੀ ਹਊਮੈ ਅਤੇ ਸਰਵਸੰਮਤੀ ਨੂੰ ਸਵੀਕਾਰ ਕਰਨਾ ਸਿੱਖਣਾ ਹੈ। ਉਦਾਹਰਨ ਦੇ ਲਈ ਭਗਵਾਨ ਕ੍ਰਿਸ਼ਨ ਅਤੇ ਯੁਧਿਸ਼ਟਰ ਨੇ ਕਦੇ ਇਕ ਦੂਜੇ ਦਾ ਖੰਡਨ ਨਹੀਂ ਕੀਤਾ।
ਆਰਐਸਐਸ ਮੁਖੀ ਨੇ ਕਿਹਾ ਕਿ ਇਕੱਠੇ ਕੰਮ ਕਰਨ ਦੇ ਲਈ ਸਾਨੂੰ ਸਰਵਸੰਮਤੀ ਸਵੀਕਾਰ ਕਰਨੀ ਹੋਵੇਗੀ। ਅਸੀਂ ਇਕੱਠੇ ਕੰਮ ਕਰਨ ਦੀ ਸਥਿਤੀ ਵਿਚ ਹਾਂ। ਉਨ੍ਹਾਂ ਨੇ ਸੰਮੇਲਨ ਵਿਚ ਸ਼ਾਮਲ ਲੋਕਾਂ ਨੂੰ ਕਿਹਾ ਕਿ ਉਹ ਸਮੂਹਕ ਰੂਪ ਨਾਲ ਕੰਮ ਕਰਨ ਦੇ ਵਿਚਾਰ ਨੂੰ ਲਾਗੂ ਕਰਨ ਦੇ ਤਰੀਕੇ ਨੂੰ ਲਾਗੂ ਕਰਨ ਦੀ ਕਾਰਜ ਪ੍ਰਣਾਲੀ ਵਿਕਸਤ ਕਰਨ ਅਤੇ ਚਰਚਾ ਕਰਨ। ਵਿਸ਼ਵ ਹਿੰਦੂ ਕਾਂਗਰਸ ਦੇ ਪ੍ਰਧਾਨ ਐਸ ਪੀ ਕੋਠਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਸੰਮੇਲਨ ਵਿਚ ਸ਼ਾਮਲ ਕਈ ਹੋਰ ਲੋਕਾਂ ਨੂੰ ਵੱਖ-ਵੱਖ ਸੰਗਠਨਾਂ ਅਤੇ ਵਿਅਕਤੀਆਂ ਵਲੋਂ ਅਜਿਹੀਆਂ ਬੇਨਤੀਆਂ ਅਤੇ ਅਰਜ਼ੀਆਂ ਮਿਲੀਆਂ, ਜਿਨ੍ਹਾਂ ਵਿਚ ਉਨ੍ਹਾਂ ਨੂੰ ਸੰਮੇਲਨ ਤੋਂ ਅਲੱਗ ਹੋਣ ਦੀ ਬੇਨਤੀ ਕੀਤੀ ਗਈ ਕਿਉਂਕਿ ਡਬਲਯੂਐਚਸੀ ਜਾਂ ਇਸ ਦੇ ਕੁੱਝ ਸੰਗਠਨ, ਸਮਾਜਿਕ ਅਤੇ ਧਾਰਮਿਕ ਰੂਪ ਨਾਲ ਵੰਡੇ ਹਨ। ਕੋਠਾਰੀ ਨੈ ਕਿਹਾ ਕਿ ਮੈਂ ਅਜਿਹੀ ਮਾਨਤਾ ਨੂੰ ਸਿਰੇ ਤੋਂ ਖ਼ਾਰਜ ਕਰਦਾ ਹਾਂ।
ਸੰਮੇਲਨ ਵਿਚ ਅਦਾਕਾਰ ਅਨੁਪਮ ਖੇਰ ਨੇ ਕਿਹਾ ਕਿ ਹਿੰਦੂਤਵ ਜੀਵਨ ਦਾ ਇਕ ਤਰੀਕਾ ਹੈ ਅਤੇ ਕੋਈ ਹਿੰਦੂ ਉਨ੍ਹਾਂ ਵਰਗੇ ਤੌਰ ਤਰੀਕਿਆਂ ਨੂੰ ਅਪਣਾ ਕੇ ਬਣਦਾ ਹੈ। ਉਨ੍ਹਾਂ ਕਿਹਾ ਕਿ ਸਹਿਣਸ਼ੀਲਤਾ ਵਿਵੇਕਾਨੰਦ ਦਾ ਮੂਲ ਤੱਤ ਸੀ। ਅਪਣੇ ਹੀ ਦੇਸ਼ ਵਿਚ ਸ਼ਰਨਾਰਥੀ ਵਾਂਗ ਰਹਿਣ ਦੇ ਬਾਵਜੂਦ ਕਸ਼ਮੀਰੀ ਪੰਡਤਾਂ ਨੇ ਇਸ ਤਰ੍ਹਾਂ 28 ਸਾਲਾਂ ਤੋਂ ਸਹਿਣਸ਼ੀਲਤਾ ਦਿਖਾਈ ਹੈ, ਜਿਵੇਂ ਕੋਈ ਹੋਰ ਨਹੀਂ ਦਿਖਾਉਂਦਾ।

Be the first to comment

Leave a Reply