ਵੱਡੀ ਖਬਰ! ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ

PunjabKesari

ਰਿਪੋਰਟਾਂ ਮੁਤਾਬਕ, ਅਧਿਕਾਰੀਆਂ ਨੇ ਇਕ ਬ੍ਰੀਫਿੰਗ ਵਿਚ ਕਿਹਾ ਕਿ ਉਨ੍ਹਾਂ ਨੂੰ 16 ਅਪ੍ਰੈਲ ਤੱਕ 500 ਤੋਂ 700 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਓਟਾਵਾ ਵਿਚ ਪਹਿਲੀ ਵਾਰ ਫੈਡਰਲ ਪਬਲਿਕ ਹੈਲਥ ਅਧਿਕਾਰੀਆਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ।

PunjabKesari

ਸਖਤ ਕੰਟਰੋਲ ਦੇ ਬਾਵਜੂਦ 22,000 ਦੀ ਹੋ ਸਕਦੀ ਹੈ ਮੌਤ 
ਫੈਡਰਲ ਪਬਲਿਕ ਹੈਲਥ ਮੁਤਾਬਕ ਜੇਕਰ 2.5 ਫੀਸਦੀ ਆਬਾਦੀ ਵਾਇਰਸ ਨਾਲ ਸੰਕ੍ਰਮਿਤ ਹੁੰਦੀ ਹੈ, ਤਾਂ ਇਸ ਦਾ ਅਰਥ ਹੋਵੇਗਾ ਕਿ 9,34,000 ਕੈਨੇਡੀਅਨ ਬੀਮਾਰ ਹੋਣਗੇ। 73,000 ਲੋਕ ਹਸਪਤਾਲ ਵਿਚ ਭਰਤੀ ਹੋਣਗੇ, ਜਿਨ੍ਹਾਂ ਵਿਚੋਂ 23,000 ਲੋਕਾਂ ਨੂੰ ਆਈ. ਸੀ. ਯੂ. ਵਿਚ ਰੱਖਣਾ ਪਵੇਗਾ ਅਤੇ 11,000 ਤਕ ਲੋਕ ਮਰ ਸਕਦੇ ਹਨ।

ਜੇਕਰ 5 ਫੀਸਦੀ ਆਬਾਦੀ ਵਾਇਰਸ ਨਾਲ ਸੰਕ੍ਰਮਿਤ ਹੁੰਦੀ ਹੈ ਤਾਂ ਇਸ ਦਾ ਅਰਥ ਹੋਵੇਗਾ ਕਿ 18,79,000 ਲੋਕ ਕੋਰੋਨਾ ਦੀ ਲਪੇਟ ਵਿਚ ਹੋਣਗੇ, ਜਦੋਂ ਕਿ 1,46,000 ਲੋਕ ਹਸਪਤਾਲ ਵਿਚ ਭਰਤੀ ਹੋਣਗੇ, ਜਿਨ੍ਹਾਂ ਵਿਚੋਂ 46,000 ਲੋਕਾਂ ਨੂੰ ਆਈ. ਸੀ. ਯੂ. ਵਿਚ ਰੱਖਣਾ ਪਵੇਗਾ ਅਤੇ 22,000 ਲੋਕਾਂ ਦੀ ਮੌਤ ਹੋ ਸਕਦੀ ਹੈ।

PunjabKesari

ਕੋਈ ਕੰਟਰੋਲ ਕੀਤੇ ਬਿਨਾਂ 80 ਫੀਸਦੀ ਹੋਣਗੇ ਵਾਇਰਸ ਦਾ ਸ਼ਿਕਾਰ
ਫੈਡਰਲ ਪਬਲਿਕ ਹੈਲਥ ਅਧਿਕਾਰੀਆਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਕੰਟਰੋਲ ਨਾ ਰੱਖਿਆ ਗਿਆ ਤਾਂ ਲਗਭਗ 80 ਫੀਸਦੀ ਕੈਨੇਡੀਅਨ ਇਸ ਦੀ ਲਪੇਟ ਵਿਚ ਆ ਸਕਦੇ ਹਨ ਤੇ ਇਸ ਕਾਰਨ ਮੌਤਾਂ ਦੀ ਗਿਣਤੀ 3 ਲੱਖ ਤੱਕ ਪੁੱਜ ਸਕਦੀ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹੁਣ ਤੱਕ 461 ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਂਟਾਰੀਓ ਤੇ ਕਿਊਬਿਕ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਹੁਣ ਤੱਕ ਕੈਨੇਡਾ ਵਿਚ ਕੁੱਲ ਮਿਲਾ ਕੇ 19,774 ਮਾਮਲੇ ਰਿਪੋਰਟ ਹੋ ਚੁੱਕੇ ਹਨ।

Be the first to comment

Leave a Reply