ਵੋਖੇ Oscar 2020 ਜੇਤੂਆਂ ਦੀ ਪੂਰੀ ਸੂਚੀ : ਕਿਸ ਨੂੰ ਮਿਲਿਆ ਬੈਸਟ ਐਕਟਰ ਐਵਾਰਡ ?

92ਵੇਂ ਅਕਾਦਮੀ ਐਵਾਰਡ ਮਤਲਬ ਆਸਕਰ ਐਵਾਰਡ ਦਾ ਆਯੋਜਨ ਐਤਵਾਰ ਰਾਤ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿਖੇ ਹੋਇਆ।ਦੱਖਣ ਕੋਰੀਆ ਦੀ ਫਿਲਮ ਨੇ ਬੈਸਟ ਫਿਲਮ ਦਾ ਆਸਕਰ ਐਵਰਾਡ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ‘ਪੈਰਾਜ਼ਾਈਟ’ (Parasite) ਆਸਕਰ ਜਿੱਤਣ ਵਾਲੀ ਪਹਿਲੀ ਗੈਰ-ਅੰਗਰੇਜ਼ੀ ਫਿਲਮ ਬਣ ਗਈ ਹੈ। ਬੈਸਟ ਐਕਟਰ ਦਾ ਐਵਾਰਡ ‘ਜੋਕਰ’ ਫਿਲਮ ਲਈ ਵਾਲਕਿਨ ਫੀਨਿਕਸ ਨੂੰ ਮਿਲਿਆ। ਫਿਲਮ ‘ਜੂਡੀ’ ਲਈ ਬੈਸਟ ਐਕਟ੍ਰੈਸ ਦਾ ਐਵਾਰਡ ਰਿਨੀ ਜੈਲਵੇਗਰ ਨੂੰ ਦਿੱਤਾ ਗਿਆ।
‘ਪੈਰਾਜ਼ਾਈਟ’ ਨੇ ਜਿੱਤੇ ਇਹ 4 ਐਵਾਰਡ :

ਫਿਲਮ ‘ਪੈਰਾਜ਼ਾਈਟ’ ਨੇ 4 ਆਸਕਰ ਐਵਾਰਡ ਆਪਣੇ ਨਾਂ ਕੀਤੇ ਹਨ। ਫਿਲਮ ਨੂੰ ਬੈਸਟ ਓਰੀਜਨਲ ਸਕ੍ਰੀਨ ਪਲੇਅ, ਬੈਸਟ ਫਿਲਮ, ਬੈਸਟ ਡਾਇਰੈਕਟਰ ਅਤੇ ਬੈਸਟ ਇੰਟਰਨੈਸ਼ਨਲ ਫੀਚਰ ਕੈਟਾਗਰੀ ‘ਚ ਆਸਕਰ ਮਿਲਿਆ ਹੈ। ਬੈਸਟ ਓਰੀਜਨਲ ਸਕ੍ਰੀਨ ਪਲੇਅ ਦਾ ਐਵਾਰਡ ਨਿਰਦੇਸ਼ਕ ਬੋਂਗ ਜੂਨ ਹੋ ਨੂੰ ਮਿਲਿਆ। ‘ਪੈਰਾਸਾਈਟ’ਦੀ ਸਕ੍ਰੀਨ ਪਲੇਅ ਅਤੇ ਕਹਾਣੀ ਦਾ ਕ੍ਰੈਡਿਟ ਵੀ ਬੋਂਗ ਜੂਨ ਹੋ ਨੂੰ ਹੀ ਜਾਂਦਾ ਹੈ।

Embedded video

ਬੈਸਟ ਐਕਟਰ – ਵਾਲਕਿਨ ਫੀਨਿਕਸ : ਫਿਲਮ ‘ਜੋਕਰ’

ਬੈਸਟ ਡਾਇਰੈਕਟਰ – ਬੋਂਗ ਜੂਨ : ਫਿਲਮ ‘ਪੈਰਾਜ਼ਾਈਟ’

ਬੈਸਟ ਮਿਊਜ਼ਿਕ (ਓਰੀਜ਼ਿਨਲ ਗੀਤ)  I’m Gonna) Love Me Again’ : ਰਾਕੇਟਮੈਨ

ਬੈਸਟ ਮਿਊਜ਼ਿਕ – ਹਿਲਦੁਰ ਗੁਨਾਦਤੀਰ : ਫਿਲਮ ‘ਜੋਕਰ’

ਬੈਸਟ ਇੰਟਰਨੈਸ਼ਨਲ ਫੀਚਰ ਫਿਲਮ – ਪੈਰਾਜ਼ਾਈਟ (ਦੱਖਣ ਕੋਰੀਆ)

ਬੈਸਟ ਮੇਕਅਪ ਅਤੇ ਹੇਅਰ ਸਟਾਈਲਿੰਗ – ਕਾਜੁ ਹਿਰੋ, ਐਨੀ ਮੋਰਗਨ ਅਤੇ ਵਿਵੀਅਨ ਬੇਕਰ : ਫਿਲਮ ਬੰਬੇਸ਼ੈੱਲ

ਬੈਸਟ ਵਿਜ਼ੂਅਲ ਇਫੈਕਟ – ਫਿਲਮ ‘1917’

ਬੈਸਟ ਫਿਲਮ ਐਡੀਟਿੰਗ – ਮਾਈਕਲ ਮੈਕਸਕਰ ਅਤੇ ਐਂਡ੍ਰਿਊ ਬਾਕਲੈਂਡ : ਫਿਲਮ ‘ਫੋਰਡ ਵੀ ਫਰਾਰੀ’

ਬੈਸਟ ਸਿਨੇਮੈਟੋਗ੍ਰਾਫੀ – ਰੋਜਰ ਡੀਕਿਨਸ : ਫਿਲਮ ‘1917’

ਬੈਸਟ ਸਾਉਂਡ ਮਿਕਸਿੰਗ – ਮਾਰਕ ਟੇਲਰ ਅਤੇ ਸਟੂਅਰਟ ਵਿਲਸਨ : ਫਿਲਮ 1917

ਬੈਸਟ ਸਾਊਂਡ ਐਡੀਟਿੰਗ – ਡੋਨਾਲਡ ਸਿਲਵੇਸਟਰ : ਫਿਲਮ ‘ਫੋਰਡ ਵੀ ਫਰਾਰੀ’

ਬੈਸਟ ਸਪੋਰਟਿੰਗ ਅਦਾਕਾਰਾ – ਲੌਰਾ ਡੇਰਨ : ਫਿਲਮ ‘ਮੈਰਿਜ ਸਟੋਰੀ’

ਬੈਸਟ ਡਾਕੂਮੈਂਟਰੀ ਸਬਜੈਕਟ – ਫਿਲਮ ‘ਲਰਨਿੰਗ ਟੂ ਸਕੇਟਬੋਰਡ ਇਨ ਏ ਵਾਰਜ਼ੋਨ’

ਬੈਸਟ ਡਾਕੂਮੈਂਟਰੀ ਫੀਚਰ – ਫਿਲਮ ‘ਅਮਰੀਕਨ ਫੈਕਟਰੀ’

ਬੈਸਟ ਕੋਸਟਿਊਮ ਡਿਜ਼ਾਈਨ – ਜੈਕਲੀਨ ਦੁਰਾਨ : ਫਿਲਮ ‘ਲਿਟਲ ਵੂਮੈਨ;’

ਬੈਸਟ ਪ੍ਰੋਡਕਸ਼ਨ ਡਿਜ਼ਾਈਨ – ‘ਵਨਸ ਅਪੋਨ ਏ ਟਾਈਮ ਇਨ ਹਾਲੀਵੁੱਡ’

ਬੈਸਟ ਲਾਈਵ ਐਕਸ਼ਨ ਸ਼ਾਰਟ ਫਿਲਮ – ‘ਦੀ ਨੇਬਰਜ਼ ਵਿੰਡੋ’

ਬੈਸਟ ਸਕ੍ਰੀਨਪਲੇ ਐਵਾਰਡ – ਫਿਲਮ ‘ਜੋਜੋ ਰੈਬਿਟ’

ਬੈਸਟ ਓਰੀਜ਼ੀਨਲ ਸਕ੍ਰੀਨ ਪਲੇਅ – ਫਿਲਮ ‘ਪੈਰਾਸਾਈਟ’

ਬੈਸਟ ਐਨੀਮੇਟਿਡ ਸ਼ਾਰਟ ਫਿਲਮ – ਫਿਲਮ ‘ਹੇਅਰ ਸਟੋਰੀ’

ਬੈਸਟ ਐਨੀਮੇਟਿਡ ਫੀਚਰ ਫਿਲਮ – ਫਿਲਮ ‘ਟੋਏ ਸਟੋਰੀ 4’
ਬੈਸਟ ਸਪੋਰਟਿੰਗ ਅਦਾਕਾਰ – ਬ੍ਰੈਡ ਪਿਟ : ਫਿਲਮ ‘ਵਨਸ ਅਪੋਨ ਏ ਟਾਈਮ ਇਨ ਹਾਲੀਵੁੱਡ’

Be the first to comment

Leave a Reply