ਵੈਨਕੂਵਰ ਵਿਚਾਰ ਮੰਚ ਵਲੋਂ ਹਰਜੀਤ ਸਿੰਘ ਦੀ ਇਮਰੋਜ਼ ਬਾਰੇ ਡਾਕੂਮੈਂਟਰੀ ਦਿਖਾਈ ਗਈ

ਵੈਨਕੂਵਰ: ੳੱੁਘੇ ਫਿਲਮਸਾਜ਼ ਹਰਜੀਤ ਸਿੰਘ ਵਲੋਂ ਚਿਤਰਕਾਰ ਇਮਰੋਜ਼ ਤੇ ਅਮ੍ਰਿਤਾ ਬਾਰੇ ਬਣਾਈ ਡਾਕੂਮੈਂਟਰੀ ਪੰਜਾਬ ਭਵਨ ਵਿਖੇ ਪਿਛਲੇ ਦਿਨੀ ਪ੍ਰਦਰਸ਼ਤ ਕੀਤੀ ਗਈ।ਵੈਨਕੂਵਰ ਵਿਚਾਰ ਮੰਚ ਵਲੋਂ ਸਥਾਨਕ ਕਵੀਆਂ, ਬੁਧੀਜੀਵੀਆਂ ਦੇ ਭਰਵੇਂ ਇਕੱਠ ਵਿਚ ਆਯੋਜਿਤ ਸਮਾਗਮ ਵਿਚ ਇਹ ਡਾਕੂਮੈਂਟਰੀ ਪੰਜਾਬ ਭਵਨ ਵਿਚ ਦਿਖਾਈ।ਅਰੰਭ ਵਿਚ ਕਵਿੰਦਰ ਚਾਂਦ ਵਲੋ ਸਾਰੇ ਸਰੋਤਿਆਂ ਨੂੰ ਜੀ ਆਇਆਂ ਕਹਿਣ ਬਾਦ ਮੋਹਨ ਗਿੱਲ ਨੂੰ ਸਟੇਜ ਕਾਰਵਾਈ ਅਰੰਭ ਕਰਨ ਲਈ ਸੱਦਾ ਦਿਤਾ।ਸਟੇਜ ਸੰਚਾਲਨ ਦੀ ਜ਼ਿਮੇਵਾਰੀ ਸੰਭਾਲਦਿਆਂ ਸ਼ਾਇਰ ਮੋਹਨ ਗਿਲ ਵਲੋਂ ਚਿਤਰਕਾਰ ਜਰਨੈਲ ਸਿੰਘ ਨੂੰ ਹਰਜੀਤ ਸਿੰਘ ਬਾਰੇ ਤੇ ਵਿਚਾਰ ਮੰਚ ਬਾਰੇ ਜਾਣਕਾਰੀ ਦੇਣ ਲਈ ਬੁਲਾਇਆ।ਜਰਨੈਲ ਸਿੰਘ ਆਰਟਿਸਟ ਨੇ ਵੈਨਕੂਵਰ ਵਿਚਾਰ ਮੰਚ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਪਹਿਲਾਂ ਜਰਨੈਲ ਆਰਟ ਗੈਲਰੀ ਵਿਚ ਇੰਡੀਆਂ ਤੋਂ ਆਏ ਲਿਖਾਰੀਆਂ , ਪਤਰਕਾਰਾਂ ਤੇ ਸਮਾਜ ਸੇਵੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ। ਉਹਨਾਂ ਦਸਿਆ ਕਿ ਇਸ ਵਿਚ ਵਿਸ਼ੇਸ਼ ਗਲ ਇਹ ਸੀ ਕਿ ਇਥੇ ਹਰ ਵਿਚਾਰਧਾਰਾ ਨਾਲ ਸਬੰਧਿਤ ਲੋਕਾਂ ਨੂੰ ਖੁੱਲਾ ਸਦਾ ਹੁੰਦਾ ਸੀ ।ਉਹਨਾਂ ਕਿਹਾ ਕਿ ਵਿਚਾਰ ਮੰਚ ਗੁਰੂ ਸਾਹਿਬ ਵਲੋਂ ਦਿਤੀ ਗੋਸ਼ਟੀ ਦੀ ਪਰੰਪਰਾ ਵਾਸਤੇ ਪ੍ਰਤੀਬੱਧ ਹੈ।ਉਹਨਾਂ ਹਰਜੀਤ ਸਿੰਘ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਦਿਲਚਸਪ ਗਲ ਵੀ ਸਾਂਝੀ ਕੀਤੀ ਗਈ ਕਿ ਮੇਰੀ ਦੂਰਦਰਸ਼ਨ ਤੇ ਪਹਿਲੀ ਇੰਟਰਵਿਊ ਹਰਜੀਤ ਸਿੰਘ ਨੇ ਹੀ ਕੀਤੀ ਪਰ ਕਿਸੇ ਤਕਨੀਕੀ ਕਾਰਨ ਉਹ ਕਦੇ ਵੀ ਬਰਾਡਕਾਸਟ ਨਹੀਂ ਹੋ ਸਕੀ।ਫਿਰ ਬਖਸ਼ਿੰਦਰ ਹੋਰਾਂ ਹਰਜੀਤ ਦੀ ਫਿਲਮਸਾਜ਼ੀ, ਫਿਲਮਾਂ ਤੇ ਦੂਰਦਰਸ਼ਨ ਤੇ ਪੰਜਾਬੀ ਸੀਰੀਅਲਾਂ ਤੇ ਨਾਟਕਾਂ ਬਾਰੇ ਦਸਿਆ।ਉਸਤੋਂ ਬਾਦ ‘ ਇਮਰੋਜ਼- ਯਾਦਾਂ ਦਾ ਸਫਰ ‘ ਡਾਕੂਮੈਂਟਰੀ ਦਿਖਾਈ ਗਈ। 45 ਮਿਨਟ ਦੀ ਫਿਲਮ ਵਿਚ ਚਿਤਰਕਾਰ ਇਮਰੋਜ਼ ਦੇ ਜੀਵਨ ਦੀ ਸਾਰੀ ਯਾਤਰਾ ਤੇ ਅਮ੍ਰਿਤਾ ਨਾਲ ਜ਼ਿੰਦਗੀ ਦੇ ਪਲਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਤੇ ਕਾਵਿਕ ਬਿਰਤਾਂਤ ਰਾਹੀ ਪੇਸ਼ ਕੀਤਾ। ਇਸ ਤੋਂ ਚਿਤਰਕਾਰ ਦੀ ਸਾਧਨਾ, ਸਾਦਗੀ ਤੇ ਕਲਾ ਦੇ ਵਖ ਵਖ ਪਹਿਲੂ ਬਹੁਤ ਵਧੀਆ ਤਰੀਕੇ ਨਾਲ ਦਰਸਾਏ ਗਏ। ਇੰਜ ਲਗਦਾ ਸੀ ਕਿ ਫਿਲਮ ਰਾਹੀਂ ਕਵਿਤਾ ਦੀ ਪੇਸ਼ਕਾਰੀ ਹੋ ਰਹੀ ਹੈ।ਅਖੀਰ ਵਿਚ ਡਾ. ਤੇਜਿੰਦਰ ਹਰਜੀਤ ਨੇ ਇਮਰੋਜ਼ ਨਾਲ ਨਿਜੀ ਯਾਦਾਂ ਸਾਂਝੀਆਂ ਕੀਤੀਆਂ ਤੇ ਦਸਿਆ ਕਿ ਉਹ ਇਕ ਦਰਵੇਸ਼ ਚਿਤਰਕਾਰ ਹਨ ਤੇ ਉਹਨਾਂ ਦਾ ਜੀਵਨ ਸੰਤਾਂ ਵਾਲਾ ਹੀ ਹੈ।ਅੰਤ ਵਿਚ ਫਿਲਮ ਡਾਇਰੈਕਟਰ ਹਰਜੀਤ ਸਿੰਘ ਨੇ ਵੀ ਸੰਖੇਪ ਵਿਚ ਅਪਣੇ ਵਿਚਾਰ ਪ੍ਰਗਟਾਏ। ਸੁਖੀ ਬਾਠ ਹੋਰਾਂ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਸੱੁਖੀ ਬਾਠ, ਪੰਜਾਬ ਭਵਨ ਵਲੋਂ ਹਰਜੀਤ ਸਿੰਘ ਅਤੇ ਡਾ. ਤੇਜਿੰਦਰ ਹਰਜੀਤ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਬਹੁਤ ਹੀ ਪ੍ਰਭਾਵਸ਼ਾਲੀ ਇਸ ਸਮਾਗਮ ਵਿਚ ਵਡੀ ਗਿਣਤੀ ਵਿਚ ਲਿਖਾਰੀ ਤੇ ਬੁਧੀਜੀਵੀ ਸਖਸੀਅਤਾਂ ਨੇ ਸ਼ਮੂਲੀਅਤ ਕੀਤੀ।

Be the first to comment

Leave a Reply