ਵਿਸਾਖੀ ਮਨਾਉਣ 1700 ਭਾਰਤੀ ਸਿੱਖ ਪਹੁੰਚੇ ਪਾਕਿ

ਲਾਹੌਰ— ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਗੁਰੂਦੁਆਰਾ ਪੰਜਾ ਸਾਹਿਬ ‘ਚ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਕਰੀਬ 1700 ਸਿੱਖ ਸ਼ਰਧਾਲੁ ਭਾਰਤ ਤੋਂ ਇਥੇ ਆਏ ਹਨ। ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਤਾਰਾ ਸਿੰਘ, ਇਵੈਕੁਈ ਟ੍ਰਸਟ ਪ੍ਰਾਪਰਟੀ ਬੋਰਡ ਦੇ ਸਕੱਤਰ ਤਾਰਿਕ ਖਾਨ ਤੇ ਹੋਰਾਂ ਨੇ ਸਿੱਖਾਂ ਦੇ ਵਿਸ਼ੇਸ਼ ਟਰੇਨ ਰਾਹੀਂ ਵਾਘਾ ਰੇਲਵੇ ਸਟੇਸ਼ਨ ਪਹੁੰਚਣ ‘ਤੇ ਸਵਾਗਤ ਕੀਤਾ।
ਪਾਕਿਸਤਾਨ ‘ਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਦੇਖ ਭਾਲ ਕਰਨ ਵਾਲੀ ਈ.ਟੀ.ਬੀ.ਪੀ. ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ, ”ਕਰੀਬ 1700 ਸਿੱਖ ਸ਼ਰਧਾਲੁ ਭਾਰਤ ਤੋਂ ਰਾਵਲਪਿੰਡੀ ਸਥਿਤ ਗੁਰੂਦੁਆਰਾ ਪੰਜਾ ਸਾਹਿਬ ‘ਚ ਵਿਸਾਖੀ ਮੌਕੇ ਲੱਗਣ ਵਾਲੇ ਮੇਲੇ ‘ਚ ਸ਼ਿਰਕਤ ਕਰਨ ਆਏ ਹਨ।” ਉਨ੍ਹਾਂ ਦੱਸਿਆ ਕਿ ਮੁੱਖ ਸਮਾਗਮ 14 ਅਪ੍ਰੈਲ ਨੂੰ ਆਯੋਜਿਤ ਕੀਤਾ ਜਾਵੇਗਾ ਜਿਸ ‘ਚ ਵੱਡੀ ਗਿਣਤੀ ‘ਚ ਸਥਾਨਕ ਸਿੱਖ ਤੇ ਹਿੰਦੂ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਸ਼ਰਧਾਲੁ 21 ਅਪ੍ਰੈਲ ਨੂੰ ਵਾਪਸ ਭਾਰਤ ਲਈ ਰਵਾਨਾ ਹੋਣਗੇ। ਭਾਰਤ ਤੋਂ ਇਥੇ ਆਉਣ ਵਾਲੇ ਸਿੱਖ ਨੇਤਾ ਸਰਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਯਾਤਰੀਆਂ ਨੂੰ ਹਮੇਸ਼ਾ ਪਾਕਿਸਤਾਨ ਦੇ ਲੋਕਾਂ ਤੋਂ ਪਿਆਰ ਮਿਲਿਆ ਹੈ।

Be the first to comment

Leave a Reply