ਵਿਸ਼ਵ ਯੁੱਧ ਵੱਲ ਵੱਧ ਰਹੀ ਦੁਨੀਆ!

28 ਜੂਨ 1914 ਪਹਿਲੇ ਵਿਸ਼ਵ ਯੁੱਧ ਦਾ ਬੁਨਿਆਦੀ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ”ਡਿਊਕ ਆਫ ਆਰਕ” ਦੀ ਹੱਤਿਆ ਹੋ ਗਈ ਸੀ ਜਿਸ ਲਈ ਫਰਾਂਸ ਨੇ ਸਰਬੀਆ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਸੀ ਕਿ ਉਹ ਹੱਤਿਆਰੇ ਨੂੰ ਫਰਾਂਸ ਦੇ ਹਵਾਲੇ ਕਰ ਦੇਵੇ। ਸਰਬੀਆ ਨੇ ਹੱਤਿਆਰੇ ਨੂੰ ਫਰਾਂਸ ਦੇ ਹਵਾਲੇ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ 28 ਜੁਲਾਈ 1914 ਨੂੰ ਸਰਬੀਆ ‘ਤੇ ਹਮਲਾ ਕਰ ਦਿੱਤਾ ਗਿਆ। ਇੱਥੋਂ ਹੀ ਪਹਿਲੇ ਵਿਸ਼ਵ ਯੁੱਧ ਦਾ ਆਰੰਭ ਹੋਇਆ ਸੀ। ਸੰਸਾਰ ਦੋ ਗੁੱਟਾਂ ਵਿਚ ਵੰਡਿਆ ਗਿਆ। ਇਸ ਯੁੱਧ ਵਿਚ ਇਕ ਕਰੋੜ ਤੋਂ ਵੱਧ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ। ਇਹ ਯੁੱਧ ਸੰਨ 1919 ਵਿਚ ਖ਼ਤਮ ਹੋਇਆ ਅਤੇ ਕਈ ਪ੍ਰਸ਼ਨ ਮਨੁੱਖਤਾ ਲਈ ਛੱਡ ਗਿਆ। ਸੰਨ 1919 ਵਿਚ ਇਕ ਸਮਝੌਤੇ ਅਧੀਨ ਸਾਰੇ ਦੇਸ਼ਾਂ ਨੂੰ ਅਮਨ ਅਤੇ ਸ਼ਾਂਤੀ ਲਈ ਕੁਝ ਯਤਨ ਕਰਨ ਦੀ ਗੱਲ ਕਹੀ ਗਈ।

ਦਸ ਜੂਨ 1920 ਨੂੰ ਲੀਗ ਆਫ ਨੇਸ਼ਨਜ਼ ਬਣੀ ਜਿਸ ਵਿਚ ਜੰਗ ਰੋਕਣ ਲਈ ਕਈ ਉਪਾਅ ਸੁਝਾਏ ਗਏ ਪਰ ਸੰਨ 1938 ਦੇ ਆਉਂਦੇ-ਆਉਂਦੇ ਸਾਰੇ ਇਰਾਦੇ ਧਰੇ ਦੇ ਧਰੇ ਰਹਿ ਗਏ ਅਤੇ ਦੂਜੇ ਸੰਸਾਰ ਯੁੱਧ ਵੱਲ ਦੁਨੀਆ ਦੇ ਕਦਮ ਵੱਧ ਗਏ। ਇਕ ਸਤੰਬਰ 1939 ਨੂੰ ਜਰਮਨੀ ਨੇ ਪੋਲੈਂਡ ‘ਤੇ ਹਮਲਾ ਕਰ ਦਿੱਤਾ ਅਤੇ ਕੁਝ ਦਿਨਾਂ ਪਿੱਛੋਂ ਬਰਤਾਨੀਆ, ਫਰਾਂਸ ਵੀ ਜੰਗ ਵਿਚ ਸ਼ਾਮਲ ਹੋ ਗਏ। ਬਾਈ ਜੂਨ ਨੂੰ ਜਰਮਨੀ ਅਤੇ ਯੂਐੱਸਐੱਸਆਰ ਦਰਮਿਆਨ ਭਿਆਨਕ ਯੁੱਧ ਹੋਇਆ ਜਿਸ ਨੂੰ ਪਿੱਛੇ ਜਿਹੇ ਰੂਸ ਨੇ ਵਿਜੈ ਦਿਵਸ ਵਜੋਂ ਮਨਾਇਆ। ਇਸ ਵਿਚ ਭਾਰਤ ਦੇ 75 ਜਵਾਨ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਲ ਹੋਏ ਸਨ। ਇਸ ਜੰਗ ਵਿਚ ਜਾਪਾਨ ਨੇ ਅਮਰੀਕਾ ਦੇ ਪਰਲ ਹਾਰਬਰ ‘ਤੇ ਹਮਲਾ ਕੀਤਾ ਅਤੇ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰਾ ਹੀਰੋਸ਼ੀਮਾ ਅਤੇ ਨਾਗਾਸਾਕੀ ‘ਤੇ ਐਟਮ ਬੰਬ ਸੁੱਟੇ। ਇਸ ‘ਤੇ ਸੰਨ 1945 ਵਿਚ ਜਾਪਾਨ ਦੇ ਹਥਿਆਰ ਸੁੱਟ ਦੇਣ ਨਾਲ ਇਹ ਯੁੱਧ ਖ਼ਤਮ ਹੋ ਗਿਆ। ਇਸ ਯੁੱਧ ਦਾ ਭਿਆਨਕ ਪੱਖ ਇਹ ਹੈ ਕਿ ਇਸ ਸੰਸਾਰ ਜੰਗ ਵਿਚ ਸੱਤ ਕਰੋੜ ਤੋਂ ਵੱਧ ਲੋਕ ਮਾਰੇ ਗਏ। ਇਸ ਮਗਰੋਂ ਸੰਯੁਕਤ ਰਾਸ਼ਟਰ ਸੰਘ (ਯੂਐੱਨਓ) ਦੀ ਸਥਾਪਨਾ ਹੋਈ ਤਾਂ ਜੋ ਵਿਸ਼ਵ ਯੁੱਧ ਤੋਂ ਬਚਿਆ ਜਾ ਸਕੇ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਅਜਿਹਾ ਹੋ ਸਕਿਆ?

ਜੰਗ ਸਦਾ ਇਕ ਛੋਟੀ ਜਿਹੀ ਚੰਗਿਆੜੀ ਤੋਂ ਸ਼ੁਰੂ ਹੋ ਕੇ ਭਿਆਨਕ ਲਪਟਾਂ ਵਿਚ ਬਦਲ ਜਾਂਦੀ ਹੈ। ਅੱਜ ਸੰਸਾਰ ਦੇ ਕਈ ਦੇਸ਼ਾਂ ‘ਚ ਚੰਗਿਆੜੀਆਂ ਸੁਲਗ ਰਹੀਆਂ ਹਨ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿੰਨੀਆਂ ਵੀ ਲਹੂ ਭਿੱਜੀਆਂ ਵੱਡੀਆਂ ਘਟਨਾਵਾਂ ਹੋਈਆਂ, ਉਹ ਜੂਨ-ਜੁਲਾਈ ਦੇ ਮਹੀਨੇ ਵਿਚ ਹੀ ਕਿਉਂ ਹੋਈਆਂ? ਭਾਰਤ ਖ਼ੁਦ ਅੰਦਰੂਨੀ ਸੁਰੱਖਿਆ ਪ੍ਰਤੀ ਚਿੰਤਤ ਹੈ। ਗਲਵਾਨ ਘਾਟੀ ਵਿਚ ਚੀਨ ਲਗਾਤਾਰ ਦਖ਼ਲਅੰਦਾਜ਼ੀ ਕਰ ਰਿਹਾ ਹੈ। ਉਸ ਵੱਲੋਂ ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਸਰਹੱਦ ‘ਤੇ ਵੀ ਹਮਲਾਵਰ ਰੁਖ਼ ਅਪਣਾਇਆ ਜਾ ਰਿਹਾ ਹੈ ਤਾਂ ਜੋ ਉਸ ਦੀ ਵਿਸਥਾਰਵਾਦੀ ਸੋਚ ਨੂੰ ਬੂਰ ਪਵੇ ਤੇ ਇਨ੍ਹਾਂ ਖੇਤਰਾਂ ‘ਤੇ ਉਸ ਦਾ ਕਬਜ਼ਾ ਹੋ ਜਾਵੇ। ਗਲਵਾਨ ਵਾਦੀ ਵਿਚ ਹੋਈ ਝੜਪ ਵਿਚ ਤਾਂ ਭਾਰਤ ਦੇ ਵੀਹ ਫ਼ੌਜੀ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿਚ ਕਰਨਲ ਰੈਂਕ ਦਾ ਇਕ ਅਧਿਕਾਰੀ ਵੀ ਸੀ।

ਅਮਰੀਕਾ, ਈਰਾਨ ਨਾਲ ਉਲਝਿਆ ਹੋਇਆ ਹੈ ਅਤੇ ਕੋਰੋਨਾ ਕਾਰਨ ਚੀਨ ਵੀ ਅਮਰੀਕਾ ਦੀ ਨਫ਼ਰਤ ਦਾ ਕੇਂਦਰ ਬਣਿਆ ਹੋਇਆ ਹੈ। ਤਿੰਨ ਜੁਲਾਈ 2020 ਨੂੰ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਅੱਜ ਸੰਸਾਰ ਦੇ ਸਾਰੇ ਛੋਟੇ-ਵੱਡੇ ਦੇਸ਼ਾਂ ਅੰਦਰ ਪਰੇਸ਼ਾਨੀ ਦੇਖੀ ਜਾ ਸਕਦੀ ਹੈ। ਇੰਜ ਜਾਪਦਾ ਹੈ ਜਿਵੇਂ ਦੁਨੀਆ ਬਾਰੂਦ ਦੇ ਢੇਰ ‘ਤੇ ਬੈਠੀ ਹੋਵੇ। ਚਾਰ ਦਰਜਨ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ। ਮਨੁੱਖਤਾ ਦੀ ਤਬਾਹੀ ਲਈ ਸਿਰਫ਼ ਇਕ ਬਟਨ ਦੱਬਣ ਦੀ ਲੋੜ ਹੈ।

ਪਾਕਿਸਤਾਨ ਦੇ ਸਿਆਸਤਦਾਨਾਂ ਵਿਚ ਇਹ ਚਰਚਾ ਆਮ ਸੁਣਨ ਨੂੰ ਮਿਲਦੀ ਹੈ ਕਿ ਪਰਮਾਣੂ ਹਥਿਆਰਾਂ ਦਾ ਬਟਨ ਕਿਧਰੇ ਅੱਤਵਾਦੀ ਸੰਗਠਨਾਂ ਦੇ ਹੱਥ ਨਾ ਲੱਗ ਜਾਵੇ।

ਜਦੋਂ ਈਰਾਨ ਵਿਚ ਤਖ਼ਤਾ ਪਲਟ ਹੋਇਆ ਅਤੇ ਸ਼ਹਿਨਸ਼ਾਹੀ ਨੂੰ ਖ਼ਤਮ ਕੀਤਾ ਗਿਆ ਸੀ ਉਦੋਂ ਵੀ ਇਕ ਵਾਰ ਜੇਹਾਦੀਆਂ ਨੇ ਸੜਕਾਂ ਅਤੇ ਚੌਰਾਹਿਆਂ ‘ਤੇ ਸ਼ਹਿਨਸ਼ਾਹੀ ਨਾਲ ਸਬੰਧਤ ਲੋਕਾਂ ਨੂੰ ਜਨ ਸਾਧਾਰਨ ਦੇ ਸਾਹਮਣੇ ਟੀਵੀ ਕੈਮਰਿਆਂ ਦੀ ਮੌਜੂਦਗੀ ਵਿਚ ਗੋਲ਼ੀਆਂ ਨਾਲ ਭੁੰਨ ਸੁੱਟਿਆ ਸੀ। ਕੁਝ ਅਜਿਹਾ ਹੀ ਅਫ਼ਗਾਨਿਸਤਾਨ ਵਿਚ ਹੋਇਆ ਜਦੋਂ ਨਜੀਬਉੱਲਾ ਨੂੰ ਲੈਂਪ ਪੋਸਟ ‘ਤੇ ਲਟਕਾ ਕੇ ਫਾਂਸੀ ਦਿੱਤੀ ਗਈ ਸੀ। ਲੀਬੀਆ ਦੇ ਕਰਨਲ ਗੱਦਾਫੀ ਨੂੰ ਗਟਰ ‘ਚੋਂ ਕੱਢ ਕੇ ਦਰਜਨਾਂ ਗੋਲ਼ੀਆਂ ਉਸ ਦੀ ਖੋਪੜੀ ਵਿਚ ਉਤਾਰ ਦਿੱਤੀਆਂ ਗਈਆਂ ਸਨ। ਸੱਦਾਮ ਹੁਸੈਨ ਦੀ ਫਾਂਸੀ ਨਾਲ ਉਸ ਦਾ ਵੀ ਇਹੀ ਹਸ਼ਰ ਹੋਇਆ। ਤਦ ਤੋਂ ਇਰਾਕ ਅੱਤਵਾਦ ਦੀ ਲਪੇਟ ਵਿਚ ਹੈ। ਇਸ ਅਨੁਮਾਨ ਅਨੁਸਾਰ ਹੁਣ ਤਕ ਲੱਖਾਂ ਲੋਕ ਮੌਤ ਦੀ ਨੀਂਦ ਸੁਲਾ ਦਿੱਤੇ ਗਏ ਹਨ।

ਸਾਨੂੰ ਲੱਗਦਾ ਹੈ ਜਿਵੇਂ ਯੂਰਪੀ ਦੇਸ਼ਾਂ ਨੇ ਇਹ ਧਾਰ ਰੱਖਿਆ ਹੋਵੇ ਕਿ ਜੇ ਸੰਸਾਰ ਜੰਗ ਹੋਵੇ ਤਾਂ ਉਹ ਦੱਖਣੀ ਏਸ਼ੀਆ ਜਾਂ ਏਸ਼ੀਆ ਦੇ ਦੂਸਰੇ ਦੇਸ਼ਾਂ ਵਿਚ ਹੀ ਹੋਵੇ ਕਿਉਂਕਿ ਯੂਰਪ ਦੋ ਵਿਸ਼ਵ ਯੁੱਧਾਂ ਵਿਚ ਬਹੁਤ ਨੁਕਸਾਨ ਝੱਲ ਚੁੱਕਾ ਹੈ। ਪਹਿਲੀ ਸੰਸਾਰ ਜੰਗ ਦੌਰਾਨ ਰੂਸ ਦੇ ਪੰਜਾਹ ਲੱਖ ਲੋਕ ਮੌਤ ਦੇ ਮੂੰਹ ‘ਚ ਚਲੇ ਗਏ ਸਨ। ਅਫ਼ਗਾਨਿਸਤਾਨ ‘ਚ ਤਾਲਿਬਾਨ ਅਤੇ ਅਲਕਾਇਦਾ ਨੂੰ ਰੋਕਣ ਲਈ ਰੂਸ ਨੇ ਨਜੀਬਉੱਲਾ ਸਰਕਾਰ ਦੀ ਸਹਾਇਤਾ ਲਈ ਜਿਹੜੇ ਸੈਨਿਕ ਭੇਜੇ ਸਨ, ਉਨ੍ਹਾਂ ‘ਚੋਂ ਵੀ ਜ਼ਿਆਦਾਤਰ ਮੌਤ ਦੇ ਮੂੰਹ ਵਿਚ ਚਲੇ ਗਏ ਸਨ। ਇਸ ਲਈ ਰੂਸ ਵੀ ਅਮਰੀਕਾ ਵਾਂਗ ਹੀ ਹੁਣ ਕਿਸੇ ਵਿਸ਼ਵ ਯੁੱਧ ਵਿਚ ਉਲਝਣਾ ਨਹੀਂ ਚਾਹੁੰਦਾ। ਦੁਨੀਆ ਜਾਣਦੀ ਹੈ ਕਿ ਅਮਰੀਕਾ ਜਿਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਹਥਿਆਰ ਅਤੇ ਹੋਰ ਮਦਦ ਦਿੰਦਾ ਰਿਹਾ, ਉਹੀ ਸੰਗਠਨ ਹੁਣ ਉਸ ਦੇ ਜੀਅ ਦਾ ਜੰਜਾਲ ਬਣ ਚੁੱਕੇ ਹਨ। ਪਾਕਿਸਤਾਨੀ ਫ਼ੌਜ ਨੇ ਸੰਨ 1971 ਤੋਂ ਬਾਅਦ ਭਾਰਤ ਅਤੇ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ‘ਤੇ ਗੋਲ਼ਾਬਾਰੀ ਕਰ ਕੇ ਆਪਣਾ ਜੰਗ ਦਾ ਚਸਕਾ ਪੂਰਾ ਕਰਨ ਦੀ ਨੀਤੀ ਬਣਾ ਲਈ ਹੈ। ਸ਼ਾਇਦ ਇਸੇ ਲਈ ਉਹ ਚੀਨ ਦੇ ਹੱਥਾਂ ਵਿਚ ਖੇਡ ਰਿਹਾ ਹੈ ਅਤੇ ਦੋ ਡਵੀਜ਼ਨ ਫ਼ੌਜ ਗਿਲਗਿਤ ਆਦਿ ਪੀਓਕੇ ਖੇਤਰ ਵਿਚ ਖੜ੍ਹੀ ਕਰ ਦਿੱਤੀ ਹੈ। ਪਾਕਿਸਤਾਨ ਦੀ ਹੋਂਦ ਹੀ ਭਾਰਤ ਵਿਰੁੱਧ ਨਫ਼ਰਤ ‘ਤੇ ਟਿਕੀ ਹੋਈ ਹੈ।

ਜਦੋਂ ਜੰਗ ਹੋਵੇਗੀ ਤਾਂ ਕੌਣ ਕਿਸਦਾ ਸਾਥ ਦੇਵੇਗਾ, ਅੱਜ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਪਹਿਲੀ ਸੰਸਾਰ ਜੰਗ ਵਿਚ ਫਰਾਂਸ, ਰੂਸ ਅਤੇ ਬਰਤਾਨੀਆ ਇਕੱਠੇ ਸਨ। ਲੋਕ ਇਸ ਨੂੰ ਬੇਮੇਲ ਗੱਠਜੋੜ ਆਖਦੇ ਸਨ। ਜੰਗ ਵਿਚ ਸਾਰੇ ਦੇਸ਼ ਆਪੋ-ਆਪਣੇ ਹਿੱਤਾਂ ਦਾ ਧਿਆਨ ਰੱਖ ਕੇ ਹੀ ਹਿੱਸਾ ਲੈਂਦੇ ਹਨ। ਪਹਿਲੇ ਵਿਸ਼ਵ ਯੁੱਧ ‘ਚ ਅਮਰੀਕਾ ਨੇ ਸੰਨ 1917 ਵਿਚ ਜਾ ਕੇ ਹਿੱਸਾ ਲਿਆ ਸੀ।

ਅੱਜ ਇਕ ਵਾਰ ਫਿਰ ਜੰਗ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਹਿਟਲਰ ਨੇ ਇਕ ਵਾਰ ਕਿਹਾ ਸੀ ਕਿ ਤੀਜਾ ਸੰਸਾਰ-ਯੁੱਧ ਤੇਲ-ਸਰੋਤਾਂ ਨੂੰ ਕਬਜ਼ੇ ਵਿਚ ਕਰਨ ਲਈ ਅਤੇ ਚੌਥਾ ਯੁੱਧ ਪਾਣੀ ਖ਼ਾਤਰ ਲੜਿਆ ਜਾਵੇਗਾ। ਕੀ ਹਿਟਲਰ ਦੀ ਗੱਲ ਸੱਚ ਹੋਣ ਵਾਲੀ ਹੈ? ਅਸੀਂ ਅਜਿਹਾ ਨਹੀਂ ਮੰਨਦੇ ਕਿਉਂਕਿ ਚੀਨ ਵਰਗਾ ਦੇਸ਼ ਜਿਸ ਦੀ ਨੀਤੀ ਵਿਸਥਾਰਵਾਦ ‘ਤੇ ਆਧਾਰਿਤ ਹੈ, ਉਹ ਦੂਜੇ ਦੇਸ਼ਾਂ ਦੀ ਜ਼ਮੀਨ ਨਿਗਲ ਜਾਣਾ ਚਾਹੁੰਦਾ ਹੈ। ਚੀਨ ਦੇ ਵਿਰੁੱਧ ਅੱਜ ਕਈ ਦੇਸ਼ ਖੜ੍ਹੇ ਹਨ ਜਿਹੜੇ ਉਸ ਦੇ ਗੁਆਂਢ ਵਿਚ ਹਨ। ਇਨ੍ਹਾਂ ਵਿਚ ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਤਾਇਵਾਨ, ਸ੍ਰੀਲੰਕਾ, ਭੂਟਾਨ, ਥਾਈਲੈਂਡ, ਸਿੰਗਾਪੁਰ, ਜਾਪਾਨ, ਦੱਖਣੀ ਕੋਰੀਆ ਅਤੇ ਮੰਗੋਲੀਆ ਆਦਿ ਸ਼ਾਮਲ ਹਨ। ਇਨ੍ਹਾਂ ‘ਚੋਂ ਜਿਹੜੇ ਦੇਸ਼ ਚੀਨ ਤੋਂ ਕਰਜ਼ਾ ਲੈ ਚੁੱਕੇ ਹਨ, ਉਨ੍ਹਾਂ ਦੀ ਇੱਜ਼ਤ-ਆਬਰੂ ਅਤੇ ਭੂਮੀ ਨੂੰ ਚੀਨ ਉਵੇਂ ਹੀ ਹੜੱਪ ਲਵੇਗਾ ਜਿਵੇਂ ਕੋਈ ਸ਼ਾਹੂਕਾਰ ਧਨ ਦੇ ਬਦਲੇ ਕਿਸਾਨਾਂ ਦੀ ਜ਼ਮੀਨ-ਜਾਇਦਾਦ ਹੜੱਪ ਲੈਂਦਾ ਹੈ। ਤੀਜਾ ਵਿਸ਼ਵ ਯੁੱਧ ਸੱਚਮੁੱਚ ਤੇਲ ਲਈ ਹੋਣ ਵਾਲਾ ਹੈ।

ਇਰਾਕ, ਲੀਬੀਆ, ਈਰਾਨ ਅਤੇ ਸੀਰੀਆ ਆਦਿ ਤੇਲ ਉਤਪਾਦਕ ਦੇਸ਼ਾਂ ਵਿਚ ਅਮਰੀਕਾ ਅਤੇ ਰੂਸ ਠੰਢੀ ਜੰਗ ਦੀ ਆੜ ਹੇਠ ਇਕ-ਦੂਜੇ ਨੂੰ ਨੀਵਾਂ ਵਿਖਾਉਂਦੇ ਰਹੇ। ਅੱਜਕੱਲ੍ਹ ਚੀਨ ਦੀ ਹਠ-ਧਰਮੀ ਅਤੇ ਭਾਰਤ ਆਹਮੋ-ਸਾਹਮਣੇ ਖੜ੍ਹੇ ਹਨ। ਇਸ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਲੇਹ-ਲੱਦਾਖ ਦਾ ਦੌਰਾ ਵੀ ਕਰ ਚੁੱਕੇ ਹਨ। ਮੋਦੀ ਇਹ ਗੱਲ ਵੀ ਅਕਸਰ ਕਹਿੰਦੇ ਹਨ ਕਿ ਮੈਂ ਦੇਸ਼ ਦਾ ਸਿਰ ਝੁਕਣ ਨਹੀਂ ਦੇਵਾਂਗਾ। ਸਾਹਿਰ ਲੁਧਿਆਣਵੀ ਨੇ ਕਿਹਾ ਹੈ।

”ਐ ਸ਼ਰੀਫ-ਇਨਸਾਨੋਂ, ਜੰਗ ਟਲਤੀ ਰਹੇ ਤੋ ਬਿਹਤਰ ਹੈ”£

ਜੰਗ ਖ਼ੁਦ ਇਕ ਮਸਲਾ ਹੈ ਅਤੇ ਉਹ ਮਸਲਿਆਂ ਦਾ ਕੀ ਹੱਲ ਕਰੇਗੀ? ਕਾਸ਼, ਚੀਨ ਭਾਰਤ ਦੀ ਕੰਟਰੋਲ ਰੇਖਾ ‘ਤੇ ਹੀ ਭਾਰਤ ਨਾਲ ਗੱਲਬਾਤ ਕਰੇ। ਨਹੀਂ ਤਾਂ ਸੰਸਾਰ ਯੁੱਧ ਹੋਇਆ ਤਾਂ ਇਸ ਵਾਰ ਭਾਰਤ ਦੇ ਨਾਲ-ਨਾਲ ਅਨੇਕਾਂ ਦੇਸ਼ ਚੀਨ ਨੂੰ ਸਬਕ ਸਿਖਾਉਣ ਲਈ ਮੈਦਾਨ ਵਿਚ ਉਤਰਨਗੇ।-ਦੀਪਕ ਜਲੰਧਰੀ

 

Be the first to comment

Leave a Reply