ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ‘ਚ ਵੀ ਨੁੱਕਰੇ ਲੱਗਾ ਅਕਾਲੀ ਦਲ

ਜਲੰਧਰ (ਗੁਰਮਿੰਦਰ ਸਿੰਘ): ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਡੈਮੇਜ ਕੰਟਰੋਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣ ਤੋਂ ਬਾਅਦ ਹੀ ਅਕਾਲੀ ਦਲ ਬਾਦਲ ਨੂੰ ਲੋਕ ਸਭਾ ਚੋਣਾਂ ‘ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਲਮ ਇਹ ਹੈ ਕਿ ਮਾਲਵੇ ਦੀਆਂ ਸੱਤ ਸੀਟਾਂ ‘ਚ ਅਕਾਲੀ ਦਲ ਸਿਰਫ ਦੋ ਸੀਟਾਂ ‘ਤੇ ਸੁੰਘੜ ਕੇ ਰਹਿ ਗਿਆ ਹੈ। ਇਹ ਸੀਟਾਂ ਵੀ ਬਾਦਲ ਪਰਿਵਾਰ ਦੇ ਹਿੱਸੇ ਆਈਆਂ ਹਨ। ਇਨ੍ਹਾਂ ‘ਚੋਂ ਬਠਿੰਡਾ ਸੀਟ ‘ਤੇ ਹਰਸਿਮਰਤ ਕੌਰ ਬਾਦਲ ਮਸਾਂ ਹੀ ਜਿੱਤ ਹਾਸਲ ਕਰ ਸਕੀ ਹੈ। ਅਕਾਲੀ ਦਲ ਵਲੋਂ ਮਾਲਵੇ ਦੀਆਂ 7 ਸੀਟਾਂ ਬਠਿੰਡਾ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਪਟਿਆਲਾ, ਸੰਗਰੂਰ ਤੇ ਲੁਧਿਆਣਾ ‘ਤੇ ਆਪਣੇ ਉਮੀਦਵਾਰ ਉਤਾਰੇ ਗਏ ਸਨ ਜਦਕਿ ਬਠਿੰਡਾ ਅਤੇ ਫਿਰੋਜ਼ਪੁਰ ਨੂੰ ਛੱਡ ਕੇ ਬਾਕੀ ਪੰਜ ਸੀਟਾਂ ‘ਤੇ ਅਕਾਲੀ ਦਲ ਨੂੰ ਹਾਰ ਦਾ ਸਵਾਦ ਚੱਖਣਾ ਪਿਆ ਹੈ। 2014 ਵਿਚ ਵੀ ਅਕਾਲੀ ਦਲ ਨੂੰ ਪੂਰੇ ਮਾਲਵੇ ਵਿਚ 7 ਸੀਟਾਂ ‘ਚੋਂ ਸਿਰਫ ਦੋ ਸੀਟਾਂ ਹੀ ਬਠਿੰਡਾ-ਫਿਰੋਜ਼ਪੁਰ ਨਸੀਬ ਹੋਈਆਂ ਸਨ। ਇਸ ਵਾਰ ਵੀ ਅਕਾਲੀ ਦਲ ਦੇ ਹਿੱਸੇ ਇਹੋ ਦੋ ਸੀਟਾਂ ਆਈਆਂ ਹਨ।

Be the first to comment

Leave a Reply