ਵਿਗਿਆਨ ਬਨਾਮ ਅੰਧ-ਵਿਸ਼ਵਾਸ਼-

*ਇਕਵਾਕ ਸਿੰਘ ਪੱਟੀ 23 ਜੂਨ ਨੂੰ ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿੱਚ ਦਾਖਲ ਹੋਈ ‘ਵਾਈਲਡ ਬੋਰਸ ਨਾਮੀਂ ਜੂਨੀਅਰ ਫੁਟਬਾਲ ਖਿਡਾਰੀਆਂ ਦੀ
ਟੀਮ ਵਿੱਚ ਸ਼ਾਮਲ ਗਿਆਰਾਂ ਤੋਂ ਸੋਲਾਂ ਸਾਲ ਦੀ ਉਮਰ ਦੇ ਫੁਟਬਾਲ ਦੇ ਬਾਰਾਂ ਖਿਡਾਰੀ ਆਪਣੇ 25 ਸਾਲਾ ਕੋਚ ਏਕਾਪੋਲ ਚਾਂਤਾਂਵੋਂਗ ਸਮੇਤ ਗੁਫਾ ਦੇ ਅੰਦਰ ਹੀ ਫਸ ਗਏ ਸਨ।
ਇਸ ਘਟਨਾ ਨੇ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਕੇਂਦਰਿਤ ਕੀਤਾ। ਉਪਰੋਕਤ ਖਿਡਾਰੀ ਪ੍ਰੈਕਟਿਸ ਕਰਨ ਤੋਂ ਬਾਅਦ ਪਹਾੜਾਂ ਵੱਲ ਨਿਕਲ ਗਏ ਅਤੇ ਤੇਜ਼ ਬਾਰਸ਼ ਕਾਰਨ ਅੰਦਰ ਹੀ ਫਸ ਗਏ। ਥਾਈਲੈਂਡ ਦੇ ਨੇਵੀ ਸੀਲ ਦੀਆਂ ਬਚਾਅ ਟੀਮਾਂ ਵੱਲੋਂ ਉਹਨਾਂ ਨੂੰ ਬਾਹਰ ਕੱਢਣ ਲਈ ਗੁਫਾ ਦੇ ਦੁਆਲੇ ਸੋ ਤੋਂ ਵੱਧ ਸੁਰੰਗਾਂ ਪੱੁਟੀਆਂ ਗਈਆਂ ਪਰ ਆਖੀਰ ਗੁਫਾ ਦੇ ਆਮ ਰਸਤੇ ਤੋਂ ਹੀ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਿਆ। ਅੰਦਰ ਘੱਟ ਆਕਸੀਜਨ ਕਾਰਨ ਪਹਿਲਾਂ ਪਾਈਪ ਲਾਈਨ ਰਾਹੀਂ ਗੁਫਾ ਅੰਦਰ ਆਕਸੀਜਨ ਅਤੇ ਤਾਜ਼ਾ ਹਵਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਬਚਾਅ ਕਾਰਜ ਟੀਮ ਦੇ ਕਮਾਂਡੋ ਸਮਨ ਕੁਨਨ ਦੀ ਮੌਤ ਹੋ ਗਈ। ਆਖਿਰ ਭਾਰੀ ਜਦੋ ਜਹਿਦ ਤੋਂ ਬਾਅਦ ਸਾਰਿਆਂ ਨੂੰ ਬਚਾ
ਲਿਆ ਗਿਆ। ਦੋ ਹਫ਼ਤਿਆਂ ਤੋਂ ਵੱਧ ਦਾ ਸਮਾਂ ਗੁਫਾ ਅੰਦਰ ਬਿਤਾਉਣ ਵਾਲੇ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਬੱਚਿਆਂ ਨੂੰ, ਉਹਨਾਂ ਦੇ ਬਚਾਉ ਕਾਰਜ ਦੌਰਾਨ ਸ਼ਹੀਦ ਹੋਣ ਵਾਲੇ ਕਮਾਂਡੋ ਸਮਨ ਕੁਨਨ ਦੀ ਕਹਾਣੀ ਸੁਣਾਈ ਤਾਂ ਸੱਭ ਬੱਚਿਆਂ ਨੇ ਸ਼ਹੀਦ ਕਮਾਂਡੋ ਦੀ ਤਸਵੀਰ ਹੱਥਾਂ ਵਿੱਚ ਲੈ ਕੇ ਪ੍ਰਣ ਕੀਤਾ ਕਿ ‘ਕਮਾਂਡੋ! ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਸਭ ਚੰਗੇ ਇਨਸਾਨ ਬਣਾਂਗੇ, ਚੰਗਾ ਜੀਵਨ ਜੀਵਾਂਗੇ ਅਤੇ ਦੇਸ਼ ਦੀ ਭਲਾਈ ਲਈ ਜੀਵਾਂਗੇ।’ ਇੱਕ ਪਾਸੇ ਤਾਂ ਵਿਗਿਆਨ ਦੀ ਮੱਦਦ ਨਾਲ 13 ਜਾਨਾਂ ਬਚਾ ਲਈਆਂ ਗਈਆਂ ਅਤੇ ਦੂਜੇ ਪਾਸੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਪਰਵਾਰ ਦੇ 11 ਜੀਆਂ ਦੀ ਅੰਧਵਿਸ਼ਵਾਸ਼ ਦੇ ਚੱਲਦਿਆਂ ਆਤਮ ਹੱਤਿਆ ਕਰ ਲੈਣ ਕਾਰਣ ਮੌਤ ਹੋ ਗਈ। ਇਸ ਬਾਰੇ ਸੋਸ਼ਲ ਮੀਡੀਆ ਤੇ ਵੀ ਖੂਬ ਗੱਲ-ਬਾਤ ਅਤੇ ਬਹਿਸ ਹੁੰਦੀ ਰਹੀ। ਕਿ ਇਸ ਦੌਰਾਨ ਖਬਰ ਆ ਗਈ ਕਿ, ‘ਉਪਰੋਕਤ ਖਿਡਾਰੀਆਂ ਅਤੇ ਉਹਨਾਂ ਦਾ ਕੋਚ ਦਾ ਸ਼ੁੱਧੀਕਰਨ ਕਰਨ ਲਈ, ਉਹਨਾਂ ਨੂੰ 9 ਦਿਨ ਮੰਦਰ ਵਿੱਚ ਰਹਿਣਾ  ਪਵੇਗਾ ਕਿਉਂਕਿ ਉਹ 9 ਦਿਨ ਗੁਫਾ ਵਿੱਚ ਰਹਿ ਕੇ ਆਏ ਹਨ। ਇਸ ਦੌਰਾਨ ਇਹ ਮੰਦਰ ਵਿੱਚ ਰੋਜ਼ਾਨਾ ਸਫਾਈ ਕਰਨਗੇ, ਮੁੰਡਨ ਕਰਵਾਉਣਗੇ ਅਤੇ ਸਿੱਖਿਆ ਗ੍ਰਹਿਣ ਕਰਨਗੇ, ਇਹਨਾਂ ਵਿੱਚ ਇੱਕ ਖਿਡਾਰੀ ਨੂੰ ਇਹ ਸਭ ਕਰਨ ਤੋਂ ਰਿਆਇਤ ਹੋਵੇਗੀ ਕਿਉਂਕਿ ਉਹ ਕਿਸੇ ਹੋਰ ਧਰਮ ਨਾਲ ਸਬੰਧਿਤ ਹੈ।
ਇਹਨਾਂ ਖ਼ਬਰਾਂ ਨਾਲ ਹੈਰਾਨੀ ਜ਼ਰੂਰ ਹੋਈ ਕਿ ਵਿਗਿਆਨ ਦੇ ਯੁੱਗ ਵਿੱਚ  ਵੀ ਅੰਧ-ਵਿਸ਼ਵਾਸ਼ ਪਹਿਲਾਂ ਦੀ ਤਰ੍ਹਾਂ ਹੀ ਮਨੁੱਖੀ ਸੋਚ ਤੇ ਭਾਰੂ ਹੈ, ਫਿਰ ਉਹ ਦੇਸ਼ ਹੋਵੇ ਜਾਂ ਵਿਦੇਸ਼। ਜਦਕਿ
ਵਿਗਿਆਨ ਅਤੇ ਧਰਮ ਦੋਨੋਂ ਹੀ ਕਰਮਕਾਂਡਾਂ ਅਤੇ ਅੰਧਵਿਸ਼ਾਵਾਸ਼ਾਂ ਨੂੰ ਰੱਦ ਕਰਦੇ ਹਨ, ਪਰ ਫਿਰ ਵੀ ਧਰਮ ਦੇ ਨਾਂ ਤੇ ਹੀ ਸੱਭ ਤੋਂ ਜਿਆਦਾ ਅੰਧਵਿਸ਼ਵਾਸ਼ ਕੀਤੇ ਜਾਂਦੇ ਸਨ ਅਤੇ
ਕੀਤੇ ਜਾ ਰਹੇ ਹਨ।

Be the first to comment

Leave a Reply