ਵਾਰਾਣਸੀ ‘ਚ ਉਸਾਰੀ ਅਧੀਨ ਪੁਲ ਡਿੱਗਿਆ, 18 ਲੋਕਾਂ ਦੀ ਮੌਤ

ਵਾਰਾਣਸੀ— ਵਾਰਾਣਸੀ ਦੇ ਕੈਂਟ ਏਰੀਏ ‘ਚ ਉਸਾਰੀ ਅਧੀਨ ਪੁਲ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ। ਇਥੇ ਬਣੇ ਇਕ ਪੁਲ ਦੇ ਫਲਾਈਓਵਰ ਦਾ ਇਕ ਹਿੱਸਾ ਅੱਜ ਸ਼ਾਮ ਅਚਾਨਕ ਡਿੱਗ ਗਿਆ, ਜਿਸ ਕਾਰਨ ਪੁਲ ਹੇਠਾਂ ਕਈ ਵਾਹਨ ਅਤੇ ਲੋਕ ਦੱਬੇ ਗਏ ਹਨ। ਇਸ ਹਾਦਸੇ ‘ਚ 50 ਤੋਂ ਜ਼ਿਆਦਾ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਾਦਸੇ ‘ਤੇ ਦੁੱਖ ਜਤਾਉਂਦੇ ਹੋਏ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਨ ਨੂੰ ਕਿਹਾ ਹੈ। ਕੈਂਟ ਖੇਤਰ ‘ਚ ਫਲਾਈਓਵਰ ਦਾ ਨਿਰਮਾਣ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਮੰਗਲਵਾਰ ਸ਼ਾਮ ਅਚਾਨਕ ਇਸ ਪੁਲ ਦਾ ਇਕ ਹਿੱਸਾ ਟੁੱਟ ਕੇ ਹੇਠਾਂ ਡਿੱਗ ਗਿਆ। ਅਜੇ ਤਕ ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਗਿਣਤੀ 18 ਦੱਸੀ ਗਈ ਹੈ, ਜਦਕਿ ਕਈ ਲੋਕ ਮਲਬੇ ਦੇ ਹੇਠਾਂ ਹੋਣ ਦਾ ਸ਼ੱਕ ਹੈ।
ਮੁੱਖ ਮੰਤਰੀ ਨੇ ਜਤਾਇਆ ਦੁੱਖ, ਜ਼ਿਲਾ ਪ੍ਰਸ਼ਾਸਨ ਨੂੰ ਦਿੱਤਾ ਹੁਕਮ
PunjabKesari
ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਇਸ ਹਾਦਸੇ ‘ਤੇ ਦੁੱਖ ਜਤਾਇਆ। ਉਨ੍ਹਾਂ ਨੇ ਇਸ ਦੀ ਸੂਚਨਾ ਮਿਲਦੇ ਸਾਰ ਹੀ ਜ਼ਿਲਾ ਪ੍ਰਸ਼ਾਸਨ ਨੂੰ ਤੇਜ਼ੀ ਨਾਲ ਬਚਾਅ ਕਾਰਜ ਕਰਦੇ ਹੋਏ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਨੂੰ ਜਲਦ ਤੋਂ ਜਲਦ ਕੱਢਣ ਨੂੰ ਕਿਹਾ ਹੈ ਅਤੇ ਮੁੱਖ ਮੰਤਰੀ ਯੋਗੀ ਖੁਦ ਵੀ ਜ਼ਲਦ ਵਾਰਾਣਸੀ ਪਹੁੰਚਣ ਵਾਲੇ ਹਨ। ਦੁਰਘਟਨਾ ਵਾਲੇ ਸਥਾਨ ‘ਤੇ ਐੱਨ. ਡੀ. ਆਰ. ਐੱਫ.(250 ਜਵਾਨ) ਦੀਆਂ 5 ਟੁਕੜੀਆਂ ਪਹੁੰਚ ਚੁਕੀਆਂ ਹਨ, ਜਿਨ੍ਹਾ ਵਲੋਂ ਦੁਰਘਟਨਾ ਦੌਰਾਨ ਪੁਲ ਹੇਠਾਂ ਫਸੇ ਲੋਕਾਂ ਨੂੰ ਕੱਢਣ ਅਤੇ ਹਸਪਤਾਲ ‘ਚ ਪਹੁੰਚਾਉਣ ਲਈ ਸਹਾਇਤਾ ਕੀਤੀ ਜਾ ਰਹੀ ਹੈ।
PunjabKesari
ਹਾਦਸੇ ‘ਚ ਮ੍ਰਿਤਕ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ
ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਨੂੰ ਯੂ. ਪੀ. ਸਰਕਾਰ ਵਲੋਂ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ  ਕਿ ਘਟਨਾ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇ ਰੂਪ ‘ਚ ਦਿੱਤੇ ਜਾਣਗੇ।

Be the first to comment

Leave a Reply