ਵਧੀਆ ਸਿੱਖ ਕਿਰਦਾਰ ਅਤੇ ਸਿੱਖ

ਨੈੱਟਫ਼ਲਿਕਸ ਉਤੇ ਇਕ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਹੈ ਜਿਸ ਵਿਚ ਮੁੱਖ ਕਿਰਦਾਰ ਇਕ ਸਿੱਖ ਪੁਲਿਸ ਅਫ਼ਸਰ ਦਾ ਹੈ ਜੋ ਮੁੰਬਈ ਦੇ ਮਾਫ਼ੀਆ ਅਤੇ ਸਿਆਸੀ ਅਫ਼ਸਰਸ਼ਾਹੀ ਦੇ ਦੰਗਲ ਵਿਚਕਾਰ ਅਪਣੇ ਆਪ ਨੂੰ ਤਬਾਹ ਕਰਨ ਤਕ ਪਹੁੰਚ ਜਾਂਦਾ ਹੈ ਪਰ ਅਪਣੇ ਕਿਰਦਾਰ ਵਿਚ ਘੋਟ ਘੋਟ ਕੇ ਦਾਖ਼ਲ ਕੀਤੀ ਗਈ ਸਹੀ ਗ਼ਲਤ ਦੀ ਪਛਾਣ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਜ਼ਿੰਦਗੀ ਵਿਚ ਮੁਸ਼ਕਲ ਕੰਮਾਂ ਨੂੰ ਕਰਨ ਵਿਚ ਬੇਇੱਜ਼ਤ ਬਹੁਤ ਹੋਣਾ ਪੈਂਦਾ ਹੈ। ਮੁੰਬਈ ਦੀ ਗੰਦੀ ਦਲਦਲ ਵਿਚ ਵੀ ਉਹ ਅਪਣੇ ਧਰਮ ਤੋਂ ਮਿਲੀ ਸਿਖਿਆ ਨੂੰ ਨਹੀਂ ਭੁਲਾ ਸਕਦਾ। ਸਿੱਖ ਦਾ ਕਿਰਦਾਰ ਐਕਟਰ ਸੈਫ਼ ਅਲੀ ਖਾਂ ਨਿਭਾ ਰਿਹਾ ਹੈ।

ਨੈੱਟਫ਼ਲਿਕਸ ਉਤੇ ਇਕ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਹੈ ਜਿਸ ਵਿਚ ਮੁੱਖ ਕਿਰਦਾਰ ਇਕ ਸਿੱਖ ਪੁਲਿਸ ਅਫ਼ਸਰ ਦਾ ਹੈ ਜੋ ਮੁੰਬਈ ਦੇ ਮਾਫ਼ੀਆ ਅਤੇ ਸਿਆਸੀ ਅਫ਼ਸਰਸ਼ਾਹੀ ਦੇ ਦੰਗਲ ਵਿਚਕਾਰ ਅਪਣੇ ਆਪ ਨੂੰ ਤਬਾਹ ਕਰਨ ਤਕ ਪਹੁੰਚ ਜਾਂਦਾ ਹੈ ਪਰ ਅਪਣੇ ਕਿਰਦਾਰ ਵਿਚ ਘੋਟ ਘੋਟ ਕੇ ਦਾਖ਼ਲ ਕੀਤੀ ਗਈ ਸਹੀ ਗ਼ਲਤ ਦੀ ਪਛਾਣ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਸਿੱਖ ਦਾ ਕਿਰਦਾਰ ਐਕਟਰ ਸੈਫ਼ ਅਲੀ ਖਾਂ ਨਿਭਾ ਰਿਹਾ ਹੈ। ਜ਼ਿੰਦਗੀ ਵਿਚ ਮੁਸ਼ਕਲ ਕੰਮਾਂ ਨੂੰ ਕਰਨ ਵਿਚ ਬੇਇੱਜ਼ਤ ਬਹੁਤ ਹੋਣਾ ਪੈਂਦਾ ਹੈ। ਮੁੰਬਈ ਦੀ ਗੰਦੀ ਦਲਦਲ ਵਿਚ ਵੀ ਉਹ ਅਪਣੇ ਧਰਮ ਤੋਂ ਮਿਲੀ ਸਿਖਿਆ ਨੂੰ ਨਹੀਂ ਭੁਲਾ ਸਕਦਾ।

ਇਸੇ ਤਰ੍ਹਾਂ ਇਕ ਮਸ਼ਹੂਰ ਹਾਲੀਵੁੱਡ ਅਦਾਕਾਰ ਬੇਨ ਕਿੰਗਜ਼ਲੇ ਵਲੋਂ ਨਿਊਯਾਰਕ ਵਿਚ ਇਕ ਸਿੱਖ ਟੈਕਸੀ ਡਰਾਈਵਰ ਦੇ ਕਿਰਦਾਰ ਨੂੰ ਪੇਸ਼ ਕਰਦਿਆਂ ਵੇਖ ਕੇ ਅੱਜ ਦੇ ਪੰਜਾਬ ਦੇ ਸਿੱਖਾਂ ਵਲ ਵੇਖ ਕੇ ਹੈਰਾਨੀ ਹੁੰਦੀ ਹੈ। ਅੱਜ ਦੇ ਪੰਜਾਬ ‘ਚੋਂ ਨਿਕਲਦੇ ਕਿਰਦਾਰ ਦਿਲਪ੍ਰੀਤ ਬਾਬਾ ਢਾਹਾਂ ਵਰਗੇ ਹਨ ਜੋ ਸਿੱਖ ਚਿਹਰੇ ਨੂੰ ਅਪਣੇ ਅੰਦਰ ਦੀਆਂ ਲਾਲਸਾਵਾਂ ਵਾਸਤੇ ਨਕਾਬ ਵਾਂਗ ਇਸਤੇਦਾਲ ਕਰਦੇ ਹਨ। ਸਿੱਖਾਂ ਦੀਆਂ ਵੱਖ-ਵੱਖ ਸੰਸਥਾਵਾਂ ਸਿੱਖੀ ਨੂੰ ਬਚਾਉਣ ਦੇ ਨਾਂ ਤੇ ਡਾਂਗਾਂ ਚਲਾਉਂਦੀਆਂ ਇਕ-ਦੂਜੇ ਦਾ ਸੱਚ ਸਾਹਮਣੇ ਲਿਆਉਣ ਦਾ ਦਾਅਵਾ ਕਰਦੀਆਂ ਹਨ।

ਆਉਣ ਵਾਲੇ ਸਮੇਂ ਵਿਚ ਸਿੱਖ ਕਿਰਦਾਰਾਂ ਨੂੰ ਸਿਰਫ਼ ਜੋਕਰ ਵਾਂਗ ਨਹੀਂ ਬਲਕਿ ਬਹਿਰੂਪੀਆਂ ਵਾਂਗ ਪੇਸ਼ ਕੀਤੇ ਜਾਣ ਦਾ ਡਰ ਹੈ ਜੋ ਡਾਂਗਾਂ ਅਤੇ ਬੰਦੂਕਾਂ ਦੇ ਦਮ ਤੇ ਇਕ-ਦੂਜੇ ਨੂੰ ਖ਼ਤਮ ਕਰਦੇ ਨਜ਼ਰ ਆਉਣਗੇ। ਸਿੱਖ ਕਿਰਦਾਰ ਵਿਚ ਡਾਂਗ ਅਤੇ ਬੰਦੂਕ ਦੀ ਲੋੜ ਕਿਸ ਤਰ੍ਹਾਂ ਪੈਦਾ ਹੋਈ? ਇਸ ਪਿੱਛੇ ਅਸਲ ਸੱਚ ਕੀ ਹੈ, ਕਿਉਂ ਹਰ ਕੋਈ ਅਪਣੇ ਆਪ ਇਕ-ਦੁਜੇ ਤੋਂ ਉਤੇ ਸਮਝਦਾ ਹੈ, ਕਿਉਂ ਗੱਲ ਗੱਲ ਤੇ ਡਾਂਗਾਂ ਕੱਢ ਲੈਂਦੇ ਹਨ? ਇਨ੍ਹਾਂ ਸਵਾਲਾਂ ਦੇ ਉੱਤਰ ਲਭਣਾ ਅੱਜ ਸਿੱਖ ਕੌਮ ਵਾਸਤੇ ਬਹੁਤ ਹੀ ਜ਼ਰੂਰੀ ਹੋ ਗਿਆ ਹੈ। -ਨਿਮਰਤ ਕੌਰ

Be the first to comment

Leave a Reply