ਵਧਦੀ ਆਬਾਦੀ ਧਰਤੀ ਲਈ ਸਭ ਤੋਂ ਵੱਡਾ ਖ਼ਤਰਾ

ਦੁਨੀਆ ਵਿਚ ਵਧਦੀ ਆਬਾਦੀ ਇਸ ਵੇਲੇ ਇਕ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ ḩ ਕਿਉਂਕਿ ਜਿਸ ਰਫ਼ਤਾਰ ਨਾਲ ਮਨੁੱਖੀ ਆਬਾਦੀ ਵਧ ਰਹੀ ਹੈ। ਉਸ ਰਫ਼ਤਾਰ ਨਾਲ ਹੀ ਮਨੁੱਖ ਕੁਦਰਤੀ ਸਾਧਨਾਂ ਦਾ ਸਫ਼ਾਇਆ ਕਰਦਾ ਜਾ ਰਿਹਾ ਹੈ, ਜੰਗਲ ਘਟ ਰਹੇ ਹਨ, ਪੀਣ ਵਾਲੇ ਪਾਣੀ ਦੀ ਘਾਟ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਵਾਤਾਵਰਨ ਵਿਚ ਤਪਸ਼ ਵੀ ਵਧ ਰਹੀ ਹੈ  ਜਿਸ ਕਾਰਨ ਸਮੁੰਦਰ ਤਲ ਦੀ ਉਚਾਈ ਵੀ ਵੱਧ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਸਮੁੰਦਰ ਵਿਚ ਵਧਦਾ ਪਾਣੀ ਤੇ ਪਿਘਲਦੇ ਗਲੇਸ਼ੀਅਰ ਧਰਤੀ ‘ਤੇ ਵਸੋਂ ਵਾਲੇ ਬਹੁਤ ਸਾਰੇ ਇਲਾਕਿਆਂ ਨੂੰ ਜਲ ਮਗਨ ਕਰ ਸਕਦੇ ਹਨ। ਗੌਰਤਲਬ ਹੈ ਕਿ 11 ਜੁਲਾਈ 1987 ਨੂੰ ਵਿਸ਼ਵ ਦੀ ਜੋ ਆਬਾਦੀ ਸਿਰਫ਼ 500 ਕਰੋੜ ਸੀ, ਹੁਣ 2018 ਵਿਚ ਡੇਢ ਗੁਣਾ ਭਾਵ 763 ਕਰੋੜ 48 ਲੱਖ 83 ਹਜ਼ਾਰ ਦੀ ਗਿਣਤੀ ਪਾਰ ਕਰ ਚੁੱਕੀ ਹੈ। ਇਹ 2023 ਵਿਚ 800 ਕਰੋੜ ਅਤੇ 2056 ਵਿਚ 1000 ਕਰੋੜ ਤੋਂ ਵੀ ਵੱਧ ਹੋ ਜਾਵੇਗੀ।ਇਸ ਵੇਲੇ ਦੁਨੀਆ ਦੀ 59.55 ਫ਼ੀਸਦੀ ਆਬਾਦੀ ਤਾਂ ਸਿਰਫ਼ ਏਸ਼ੀਆ ਵਿਚ ਹੀ ਵੱਸਦੀ ਹੈ, ਜੋ 454.5 ਕਰੋੜ ਤੋਂ ਵਧੇਰੇ ਹੈ। ਦੂਸਰਾ ਨੰਬਰ ਅਫ਼ਰੀਕਾ ਮਹਾਂਦੀਪ ਦਾ ਹੈ ਜਿੱਥੇ ਬਹੁਤ ਗ਼ਰੀਬੀ ਹੈ। ਅਫ਼ਰੀਕਾ ਮਹਾਂਦੀਪ ਵਿਚ 128. 7 ਕਰੋੜ ਤੋਂ ਕੁੱਝ ਉੱਪਰ ਹੈ। ਇਸ ਦੇ ਉਲਟ ਅਮੀਰ ਤੇ ਖ਼ੁਸ਼ਹਾਲ ਮੰਨੇ ਜਾਂਦੇ ਿਖ਼ੱਤੇ ਯੂਰਪ ਵਿਚ ਸਿਰਫ਼ 74.2 ਕਰੋੜ ਲੋਕ ਹੀ ਰਹਿੰਦੇ ਹਨ ਜੋ ਵਿਸ਼ਵ ਦੀ ਕੁੱਲ ਆਬਾਦੀ ਦਾ ਪੂਰਾ 10 ਪ੍ਰਤੀਸ਼ਤ ਵੀ ਨਹੀਂ ਬਣਦਾ। ਦੱਖਣੀ ਅਮਰੀਕਾ ਦੇਸ਼ਾਂ ਦੀ ਆਬਾਦੀ 42.8 ਕਰੋੜ ਦੇ ਕਰੀਬ ਹੈ, ਜੋ ਕੁੱਲ ਆਬਾਦੀ ਦਾ 5.61 ਪ੍ਰਤੀਸ਼ਤ ਹਿੱਸਾ ਹੈ। ਉੱਤਰੀ ਅਮਰੀਕਾ ਮਹਾਂਦੀਪ ਜਿਸ ਵਿਚ ਅਮਰੀਕਾ, ਕੈਨੇਡਾ, ਤੇ ਮੈਕਸੀਕੋ ਵਰਗੇ ਦੇਸ਼ ਵੀ ਆਉਂਦੇ ਹਨ, ਦੀ ਆਬਾਦੀ 58.7 ਕਰੋੜ ਤੋਂ ਕੁੱਝ ਉੱਪਰ ਹੈ ਜੋ ਵਿਸ਼ਵ ਜਨਸੰਖਿਆ ਦਾ ਕੁੱਲ 7.7 ਫ਼ੀਸਦੀ ਹੀ ਬਣਦਾ ਹੈ||। ਜਦੋਂ ਕਿ ਓਸ਼ਨੀਆ ਮਹਾਂਦੀਪ ਦੇ ਦੇਸ਼ ਜਿਨਾਂ ਵਿਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਇਲਾਵਾ 19 ਹੋਰ ਛੋਟੇ ਦੇਸ਼ ਤੇ ਟਾਪੂ ਵੀ ਸ਼ਾਮਲ ਹਨ ਵਿਚ ਦੁਨੀਆ ਦੀ ਕੁੱਲ ਮਨੁੱਖੀ ਆਬਾਦੀ ਦਾ ਸਿਰਫ਼ 0.54 ਪ੍ਰਤੀਸ਼ਤ ਹੀ ਵੱਸਦਾ ਹੈ। ਜਿਨਾਂ ਦੀ ਗਿਣਤੀ ਸਿਰਫ਼ 4.1 ਕਰੋੜ ਦੇ ਕਰੀਬ ਹੈ।
ਇੱਥੇ ਵਰਨਣਯੋਗ ਹੈ ਕਿ ਏਸ਼ੀਆ ਨੂੰ ਛੱਡ ਕੇ ਬਾਕੀ ਸਾਰੇ ਮਹਾਂਦੀਪਾਂ ਨਾਲੋਂ ਜ਼ਿਆਦਾ ਮਨੁੱਖੀ ਆਬਾਦੀ ਚੀਨ ਅਤੇ ਭਾਰਤ ਵਿਚ ਰਹਿੰਦੀ ਹੈ। ਇਸ ਵੇਲੇ ਚੀਨ ਵਿਚ 141 ਕਰੋੜ 50 ਲੱਖ ਤੋਂ ਵਧੇਰੇ ਲੋਕਾਂ ਦੀ ਆਬਾਦੀ ਹੈ। ਜਦੋਂ ਕਿ ਭਾਰਤ ਵਿਚ ਇਸੇ ਵੇਲੇ 135 ਕਰੋੜ 40 ਲੱਖ ਤੋਂ ਵਧੇਰੇ ਲੋਕ ਰਹਿੰਦੇ ਹਨ। ਜਦੋਂਕਿ ਇਸ ਦੇ ਉਲਟ ਅਮਰੀਕਾ ਵਰਗੇ ਦੇਸ਼ ਦੀ ਆਬਾਦੀ 32 ਕਰੋੜ 67 ਲੱਖ ਲੋਕ ਹੀ ਰਹਿੰਦੇ ਹਨ ਤੇ ਰੂਸ ਵਿਚ ਸਿਰਫ਼ 14 ਕਰੋੜ 39 ਲੱਖ ਲੋਕ ਹੀ ਰਹਿੰਦੇ।

Be the first to comment

Leave a Reply