ਲੰਡਨ ਦੇ ਟਰੈਫਲਗਰ ਸਕੁਐਰ ਵਿਖੇ ਪਾਸ ਕੀਤਾ ਗਿਆ ਵੱਡੀ ਗਿਣਤੀ ਵਿੱਚ ਸ਼ਾਮਲ ਸਿੱਖਾਂ ਨੇ ਜਾਰੀ ਕੀਤਾ ਲੰਡਨ ਐਲਾਨਨਾਮਾ:ਭਾਰਤ ਪੱਖੀਆਂ ਵੱਲੋਂ ਵਿਰੋਧ

ਲੰਡਨ (ਸਰਬਜੀਤ ਸਿੰਘ ਬਨੂੜ): ਟਰੈਫਲਗਰ ਸਕੁਐਰ ਲੰਡਨ ਯੂਨਾਇਟਿਡ ਕਿੰਗਡਮ ਵਿਖੇ ‘ਲੰਡਨ ਐਲਾਨਨਾਮਾ’ ਇਕੱਠ ਵਿਚ ਪਾਸ ਕੀਤਾ ਗਿਆ। ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸਲਾਮ ਅਤੇ ਸਿੱਖਾਂ ਦੇ ਖੁਦਮੁਖਤਿਆਰੀ ਦੇ ਅਧਿਕਾਰਾਂ ਲਈ ਜੂਝਣ ਵਾਲੀਆਂ ਸਾਰੀਆਂ ਜਥੇਬੰਦੀਆਂ ਦੇ ਸੰਘਰਸ ਨੂੰ ਮਾਨਤਾ । ਚੇਤੇ ਕਰਵਾਉਂਦੇ ਹਾਂ ਕਿ 1799 ਤੋਂ 1849 ਦਰਮਿਆਨ ਪੰਜਾਬ ਉਹ ਸਾਰੇ ਅਧਿਕਾਰਾਂ ਨੂੰ ਮਾਣ ਰਿਹਾ ਸੀ ਜੋ ਇਕ ਪ੍ਰਭੁਸੱਤਾ ਪ੍ਰਾਪਤ ਦੇਸ਼ ਮਾਣਦਾ ਹੈ ਅਤੇ ਹਰ ਤਰਾਂ ਨਾਲ ਇਹ ਇਕ ਪ੍ਰਭੁਸੱਤਾ ਪ੍ਰਾਪਤ ਦੇਸ਼ ਸੀ । ਗੌਰ ਕਰਨ ਵਾਲੀ ਗੱਲ ਹੈ ਕਿ 1947 ਤੋਂ ਭਾਰਤ ਸਿੱਖਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਗਿਆ ਅਤੇ ਸਿੱਖਾਂ ਦੀ ਧਾਰਮਿਕ ਪਛਾਣ ਨੂੰ ਜਜ਼ਬ ਕਰ ਦਿੱਤਾ, ਪੰਜਾਬੀ ਇਲਾਕਿਆਂ, ਆਰਥਿਕ ਸਾਧਨਾਂ ਅਤੇ ਸਿਆਸੀ ਖੁਦਮੁਖਤਿਆਰੀ ਨੂੰ ਤਹਿਸ ਨਹਿਸ ਕਰ ਦਿੱਤਾ ।
ਗੌਰ ਕਰਨ ਵਾਲੀ ਗੱਲ ਹੈ ਕਿ ਭਾਵੇਂ ਕਿ ਸਿੱਖ ਧਰਮ ਇਕ ਵਖਰੀ ਪਛਾਣ ਰੱਖਦਾ ਹੈ ਅਤੇ ਇਸ ਨੂੰ ਵਿਸ਼ਵ ਭਰ ਵਿਚ 3 ਕੋਰੜ ਤੋਂ ਵੱਧ ਲੋਕਾਂ ਵਲੋਂ ਇਸ ਨੂੰ ਅਪਣਾਇਆ ਗਿਆ ਹੈ ਫਿਰ ਵੀ ਭਾਰਤੀ ਸਵਿਧਾਨ ਆਪਣੀ ਧਾਰਾ 25 (ਬੀ) ਦੀ ਵਿਆਖਿਆ 2 ਵਿਚ ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ ਅਤੇ ਵਿਰਾਸਤ, ਧਾਰਨ ਕਰਨ ਅਤੇ ਅਭਿਭਾਵਕ ਦੇ ਪਦ ਦੇ ਮਾਮਲਿਆਂ ਵਿਚ ਸਿੱਖਾਂ ਨੂੰ ਹਿੰਦੂ ਕਾਨੂੰਨਾਂ ਦੀ ਪਾਲਣਾ ਕਰਨੀ ਪੈ ਰਹੀ ਹੈ । ਯਾਦ ਕਰਦਿਆਂ ਜੂਨ 1984 ਵਿਚ ਭਾਰਤੀ ਫੌਜ ਦਾ ਦਰਬਾਰ ਸਾਹਿਬ ‘ਤੇ ਹਮਲਾ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨਾ, ਭਾਰਤੀ ਫੌਜ ਵਲੋਂ ਹਜ਼ਾਰਾਂ ਸ਼ਰਧਾਲੂਆਂ ਦਾ ਕਤਲੇਆਮ, ਨਵੰਬਰ 1984 ਵਿਚ ਸਮੁੱਚੇ ਭਾਰਤ ਵਿਚ ਸਿੱਖ ਭਾਈਚਾਰੇ ਖਿਲਾਫ ਨਸਲਕੁਸ਼ੀ ਹਿੰਸਾ, ਖਾਲਿਸਤਾਨ ਲਹਿਰ ਦੌਰਾਨ ਇਸ ਨੂੰ ਦਬਾਉਣ ਲਈ ਸੁਰਖਿਆ ਬਲਾਂ ਵਲੋਂ ਹਜ਼ਾਰਾਂ ਸਿੱਖ ਸਿਆਸੀ ਕਾਰਕੁੰਨਾਂ ‘ਤੇ ਅੰਨਾ ਤਸ਼ਦਦ ਅਤੇ ਫਰਜ਼ੀ ਹਤਿਆਵਾਂ । ਗੌਰ ਕਰਨ ਵਾਲੀ ਗੱਲ ਕਿ ਭਾਰਤ ਸਰਕਾਰ ਪੰਜਾਬ ਦੇ ਆਰਥਿਕ ਸਾਧਨਾਂ ‘ਤੇ ਨੁਕਸਾਨਦੇਹ ਹਮਲੇ ਕੀਤੇ ਹਨ ਅਤੇ ਇਸ ਦੇ ਪਾਣੀਆਂ ਨੂੰ ਹੋਰਨਾਂ ਰਾਜ਼ਾਂ ਵੱਲ ਨੂੰ ਮੋੜਿਆ, ਜਿਸ ਦੇ ਪਰਿਣਾਮਸਰੂਪ ਸਮੁੱਚੀ ਖੇਤੀ ਅਰਥਵਿਵਸਥਾ ਚਰਮਰਾ ਗਈ, ਕਿਸਾਨਾਂ ਦਾ ਜੀਵਨ ਪੱਧਰ ਬਰਬਾਦ ਹੋ ਗਿਆ, ਵੱਡੀ ਗਿਣਤੀ ਵਿਚ ਕਿਸਾਨੀ ਖੁਦਕੁਸ਼ੀਆਂ, ਸੋਕਾ ਅਤੇ ਪੀਣ ਵਾਲੀ ਪਾਣੀ ਦੀ ਬੇਹੱਦ ਘਾਟ ਅਤੇ ਨਸ਼ਿਆਂ ਦੀ ਨਾਮੁਰਾਦ ਬਿਮਾਰੀ ਵਿਚ ਪੰਜਾਬ ਜਕੜਿਆ ਗਿਆ । ਅਹਿਸਾਸ ਕਰਦੇ ਹਾਂ ਕਿ ਸਿੱਖਾਂ ਨੂੰ ਭਾਰਤ ਵਿਚ ਆਪਣੀ ਹੋਂਦ ਨੂੰ ਵੱਡਾ ਖਤਰਾ ਹੈ ।
ਚੇਤੇ ਕਰਦਿਆਂ ਕਿ 1986 ਦੇ ਸਰਬਤ ਖਾਲਸਾ ਵਿਚ ਖਾਲਿਸਤਾਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਚੇਤੇ ਕਰਦਿਆਂ ਕੌਮਾਂਤਰੀ ਕਾਨੂੰਨ ਅਨੁਸਾਰ ਖੁਦਮੁਖਤਿਆਰੀ ਦੇ ਅਧਿਕਾਰ ਸਾਰਿਆਂ ਲਈ ਲਾਜ਼ਮੀ ਹਨ ਜੋ ਕਿ ਚਾਰਟਰ ਆਫ ਯੂਨਾਇਟਿਡ ਨੇਸ਼ਨਜ਼, ਇੰਟਰਨੈਸ਼ਨਲ ਕੋਵਨੈਂਟ ਆਨ ਸਿਵਲ ਐਂਡ ਪੋਲਿਟਿਕਲ ਰਾਈਟਸ ਅਤੇ ਇੰਟਰਨੈਸ਼ਨਲ ਕੋਵਨੈਂਟ ਆਨ ਇਕੋਨਾਮਿਕ, ਸੋਸ਼ਲ ਐਂਡ ਕਲਚਰਲ ਰਾਈਟਸ ਦੇ ਸਮਾਨ ਹੈ। ਸਵੀਕਾਰ ਕਰਦੇ ਹਾਂ ਕਿ ਆਪਣੀ ਸਾਂਝੀ ਨਸਲ, ਧਰਮ, ਭਾਸ਼ਾ, ਸਭਿਆਚਾਰ ਅਤੇ ਇਤਿਹਾਸਕ ਪਿਛੋਕੜ ਤੇ ਮਾਤਭੂਮੀ ਕਾਰਨ ਸਿੱਖ ਕੌਮਾਂਤਰੀ ਕਾਨੂੰਨਾਂ ਦੇ ਮੰਤਵ ਲਈ ਯੋਗ ਹੈ। ਸਵੀਕਾਰ ਕਰਦੇ ਹਾਂ ਕਿ ਸਿੱਖਾਂ ਨੂੰ ਆਪਣੇ ਅਰਥਪੂਰਨ ਖੁਦਮੁਖਤਿਆਰੀ ਦੇ ਅਧਿਕਾਰ ਅੰਦਰੂਨੀ ਤੌਰ ‘ਤੇ ਹਾਸਿਲ ਕਰਨ ਦੇ ਸਾਰੇ ਯਤਨਾਂ ਤੋਂ ਮਹਿਰੂਮ ਕਰ ਦਿੱਤਾ ਗਿਆ ਹੈ ਅਤੇ ਇਸ ਲਈ ਆਪਣੇ ਆਪ ਨੂੰ ਵਖਰਿਆ ਕਰਕੇ ਉਨ੍ਹਾਂ ਦਾ ਬਾਹਰੀ ਤੌਰ ‘ਤੇ ਖੁਦਮੁਖਤਿਆਰੀ ਦੇ ਅਧਿਕਾਰ ਦੀ ਮੰਗ ਕਰਨਾ ਕਾਨੂੰਨਨ ਜਾਇਜ਼ ਹੈ ਕਿਉਂਕਿ ਉਨ੍ਹਾਂ ਨੂੰ ਬਸਤੀ ਬਣਾਇਆ ਗਿਆ ਹੈ, ਉਨ੍ਹਾਂ ‘ਤੇ ਜਬਰੀ ਕਬਜਾ ਕੀਤਾ ਗਿਆ ਹੈ ਜਾਂ ਭਾਰਤ ਵਲੋਂ ਉਨ੍ਹਾਂ ‘ਤੇ ਆਪਣੇ ਖੁਦਮੁਖਤਿਆਰੀ ਦੇ ਅਧਿਕਾਰਾਂ ਦੀ ਵਰਤੋਂ ਕਰਨ ‘ਤੇ ਪੂਰੀ ਤਰਾਂ ਰੋਕ ਲਗਾਈ ਗਈ ਹੈ। ਚੇਤੇ ਕਰਦਿਆਂ ਕਿ ਕੌਮਾਂਤਰੀ ਕਾਨੂੰਨ ਲੋਕਾਂ ਨੂੰ ਆਜ਼ਾਦੀ ਰਿਫਰੈਂਡਮ ਕਰਵਾਉਣ ਜਾਂ ਆਜ਼ਾਦੀ ਦਾ ਇਕ ਤਰਫਾ ਐਲਾਨ ਕਰਨ ਤੋਂ ਨਹੀਂ ਰੋਕਦਾ ਐਲਾਨ ਕਰਦੇ ਹਾਂ ਕਿ ਇਕੋ ਇਕ ਹੱਲ ਹੈ ਕਿ ਭਾਰਤੀ ਕਬਜੇ ਵਾਲੇ ਪੰਜਾਬ ਨੂੰ ਇਕ ਆਜ਼ਾਦ ਦੇਸ਼ ਵਜੋਂ ਮੁੜ ਸਥਾਪਿਤ ਕੀਤਾ ਜਾਵੇ ਜਿਸ ਲਈ-
1- ਵਿਸ਼ਵ ਵਿਆਪੀ ਪਾਬੰਦੀ ਰਹਿਤ ਰਿਫਰੈਂਡਮ ਨਵੰਬਰ 2020 ਵਿਚ ਕਰਵਾਈ ਜਾਵੇਗੀ ਜਿਸ ਤਹਿਤ
2- ਯੂ ਐਨ ਅੱਗੇ ਸਿੱਖਾਂ ਦੇ ਖੁਦਮੁਖਤਿਆਰੀ ਦੇ ਅਧਿਕਾਰਾਂ ਲਈ ਕੇਸ ਦਾਇਰ ਕੀਤਾ ਜਾਵੇਗਾ ਹਾਸਿਲ ਕਰਨਾ
3- ਭਾਰਤ ਤੋਂ ਪੰਜਾਬ ਦੀ ਆਜ਼ਾਦੀ ਦੇ ਸਵਾਲ ‘ਤੇ ਯੂ ਐਨ ਦਾ ਸਮਰਥਨ ਪ੍ਰਾਪਤ ਰਿਫਰੈਂਡਮ ਕਰਵਾਉਣਾ ਮੁਕੰਮਲ ਕੀਤਾ ਗਿਆ
ਦੂਸਰੇ ਪਾਸੇ ਸਰਦਾਰ ਪਟੇਲ ਮੈਮੋਰੀਅਲ ਸੁਸਾਇਟੀ ਯੂ.ਕੇ. ਦੇ ਸਾਬਕਾ ਚੇਅਰਪਰਸਨ ਪ੍ਰਵੀਨ ਪਟੇਲ ਨੇ ਕਿਹਾ, ”ਅਸੀਂ ਇਸ ਦੇਸ਼ ‘ਚ ਰਹਿ ਰਹੇ ਹਾਂ ਅਤੇ ਉਹ ਭਾਰਤ ‘ਚ ਆਜ਼ਾਦੀ ਖ਼ਾਲਿਸਤਾਨ ਦੀ ਗੱਲ ਕਰ ਰਹੇ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ‘ਚ ‘ਰਾਏਸ਼ੁਮਾਰੀ 2020’ ਕੋਈ ਨਹੀਂ ਚਾਹੁੰਦਾ ਅਤੇ ਲੰਦਨ ‘ਚ ਸਿੱਖ ਰੈਲੀ ਆਈ.ਐਸ.ਆਈ. ਵਲੋਂ ਪੰਜਾਬ ‘ਚ ਗੜਬੜ ਦੀ ਸਾਜ਼ਸ਼ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਖ਼ਾਲਿਸਤਾਨੀ ਰੈਲੀ ਵਾਲੇ ਘਟਨਾਕ੍ਰਮ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ।
ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਇਸ ਰੈਲੀ ਦਾ ਮਕਸਦ ਹਿੰਸਾ, ਵੱਖਵਾਦ ਅਤੇ ਨਫ਼ਰਤ ਦਾ ਪ੍ਰਚਾਰ ਕਰਨਾ ਹੈ। ਸਾਨੂੰ ਉਮੀਦ ਹੈ ਕਿ ਅਜਿਹੇ ਮਾਮਲਿਆਂ ਵਿਚ ਫ਼ੇਸਲਾ ਕਰਦੇ ਸਮੇਂ ਇੰਗਲੈਂਡ ਸਰਕਾਰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਵਡੇਰੇ ਪਰਿਪੇਖ ਵਿਚ ਵੇਖੇਗੀ। ਹਾਲਾਂਕਿ ਯੂ.ਕੇ. ਸਰਕਾਰ ਨੇ ਰੈਲੀ ‘ਤੇ ਪਾਬੰਦੀ ਲਾਉਣ ਦੀ ਭਾਰਤ ਦੀ ਮੰਗ ਨੂੰ ਨਾਮਨਜ਼ੂਰ ਕਰ ਦਿਤਾ ਸੀ।ਲੰਡਨ ਤੋਂ ਦਲ ਖ਼ਾਲਸਾ ਦੇ ਫਾਊਂਡਰ ਮੈਂਬਰ ਜਸਵੰਤ ਸਿੰਘ ਠੇਕੇਦਾਰ ਂ ਨੂੰ ਪੁੱਛਿਆ ਗਿਆ ਕਿ ਲੰਡਨ ਵਿਚ ਹੋਏ ਇਸ ਪ੍ਰੋਗਰਾਮ ਵਿਚ ਵੱਡੇ ਇਕੱਠ ਦੇ ਦਾਅਵੇ ਕੀਤੇ ਗਏ ਸਨ ਪਰ ਇਸ ਨੂੰ ਆਸ ਮੁਤਾਬਕ ਹੁੰਗਾਰਾ ਨਹੀਂ ਮਿਲਿਆ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਕੱਠ ਦਾ ਟਾਰਗਿਟ 30 ਤੋਂ 35 ਹਜ਼ਾਰ ਸੀ ਪਰ ਇਸ ਵਿਚ 2500 ਤੋਂ 3000 ਲੋਕਾਂ ਨੇ ਹੀ ਹਿੱਸਾ ਲਿਆ। ਇਥੋਂ ਤੱਕ ਕਿ ਸਥਾਨਕ ਸਿੱਖ ਜਥੇਬੰਦੀਆਂ ਵੀ ਇਸ ਵਿਚ ਸ਼ਾਮਲ ਨਹੀਂ ਹੋਈਆਂ। ਬ੍ਰਿਟੇਨ ਦੇ ਸਾਬਕਾ ਸਾਂਸਦ ਜਾਰਜ ਗੈਲੋਵੇ ਨੇ ਕਿਹਾ, *ਮੋਦੀ ਦੀ ਸਰਕਾਰ ਭਾਰਤੀਆਂ ਨੂੰ ਮਾਰ ਰਹੀ ਹੈ ਅਤੇ ਜੰਮੂ-ਕਸ਼ਮੀਰ ਵਿੱਚ ਵੀ ਰਿਗਰੈਸ਼ਨ ਵਧ ਗਿਆ ਹੈ। ਮੋਦੀ ਦੀਆਂ ਨੀਤੀਆਂ ਭਾਰਤ ਨੂੰ ਤਬਾਹੀ ਵੱਲ ਲਿਜਾ ਰਹੀਆਂ ਹਨ। ਹਰ ਇੱਕ ਦਾ ਹੱਕ ਹੈ ਕਿ ਉਹ ਖ਼ੁਦਮੁਖ਼ਤਿਆਰੀ ਦੀ ਗੱਲ ਕਰੇ। ਸਿੱਖਾਂ ਨੇ ਬ੍ਰਿਟੇਨ ਸਰਕਾਰ ਦੀ ਮਦਦ ਕੀਤੀ। ਹੁਣ ਬ੍ਰਿਟੇਨ ਸਰਕਾਰ ਨੂੰ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ। ਦੂਸਰੇ ਪਾਸੇ ਰੈਫਰੈਂਡਮ 2020 ਦੇ ਵਿਰੋਧ ਵਿੱਚ ਭਾਰਤੀ ਪਰਵਾਸੀਆਂ ਦੇ ਕੁਝ ਸਮੂਹਾਂ ਨੇ ‘ਵੀ ਸਟੈਂਡ ਵਿਦ ਇੰਡੀਆ’ ਅਤੇ ‘ਲਵ ਮਾਏ ਇੰਡੀਆ’ ਪ੍ਰੋਗਰਾਮ ਕੀਤੇ।ਇੰਨਾਂ ਲੋਕਾਂ ਨੇ ਭਾਰਤ ਦੇ ਸਮਰਥਨ ਵਿੱਚ ਨਾਅਰੇ ਲਗਾਏ।ਇਸ ਮੌਕੇ ਬੋਲਦਿਆਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਵਕੀਲ ਮਿ. ਰਿਚਰਡ ਨੇ ਕਿਹਾ ਕਿ 1947 ਵਿਚ ਜੋ ਵਾਅਦੇ ਸਿੱਖਾਂ ਨਾਲ ਜਵਾਹਰ ਲਾਲ ਨਹਿਰੂ ਨੇ ਕੀਤੇ ਸਨ, ਉਹ ਨਿਭਾਏ ਨਹੀਂ ਗਏ। ਪਾਣੀਆਂ ਲਈ ਵਿਤਕਰਾ, 1984 ਵਿਚ ਸਿੱਖ ਨਲਸਕੁਸ਼ੀ ਕੀਤੀ ਗਈ। ਜਿਨ੍ਹਾਂ ਨੂੰ ਆਧਾਰ ਬਣਾ ਕੇ ਕੇਸ ਕੀਤਾ ਜਾ ਸਕਦਾ ਹੈ। ਗੁਰਪ੍ਰੀਤ ਸਿੰਘ ਢਿੱਲੋਂ ਨੇ ਮਿ. ਰਿਚਰਡ ਦੇ ਬਿਆਨ ਦਾ ਪੰਜਾਬੀ ਤਜਰਮਾ ਕੀਤਾ ਅਤੇ ਕਿਹਾ ਕਿ ਸਿੱਖ ਰਾਜ ਅੰਗਰੇਜ਼ਾਂ ਨੇ ਧੋਖੇ ਨਾਲ ਖੋਹਿਆ। ਵਕੀਲ ਜੈਰਮੀ ਬਰਟਨ ਨੇ ਕਿਹਾ ਕਿ ਅੱਜ ਸਿੱਖਾਂ ਨੇ ਇਤਿਹਾਸ ਰਚਿਆ ਹੈ ਜਿਸ ਨੂੰ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਣ ਨਾਲ ਚੇਤੇ ਰੱਖਣਗੀਆਂ। ਡਾ: ਬਖਸ਼ੀਸ਼ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਲਾਰਡ ਨਜ਼ੀਰ ਅਹਿਮਦ ਨੇ ਸਟੇਜ ਤੋਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਵਾਏ ਅਤੇ ਪੰਜਾਬੀ ਵਿਚ ਭਾਸ਼ਨ ਦਿੰਦਿਆਂ ਖ਼ਾਲਿਸਤਾਨ ਅਤੇ ਕਸ਼ਮੀਰ ਦੀ ਆਜ਼ਾਦੀ ਲਈ ਸਮਰਥਨ ਦਾ ਐਲਾਨ ਕੀਤਾ। ਉਨ੍ਹਾਂ ਭਾਰਤ ਦੇ ਹੱਕ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਬੁਰਾ ਭਲਾ ਕਿਹਾ।

Be the first to comment

Leave a Reply