ਲੰਡਨ ‘ਚ ਭਾਰਤੀ ਦੂਤਘਰ ਸਾਹਮਣੇ ਸਿੱਖਾਂ ਵਲੋਂ ਰੋਸ ਪ੍ਰਦਰਸ਼ਨ

ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਦੂਤਘਰ ਲੰਡਨ ਸਾਹਮਣੇ 15 ਅਗਸਤ ਨੂੰ ਭਾਰਤੀ ਸੁਤੰਤਰਤਾ ਦੀ 72ਵੀਂ ਵਰ੍ਹੇਗੰਢ ਨੂੰ ਸਿੱਖਾਂ ਨਾਲ ਧੋਖਾ ਕਰਾਰ ਦਿੰਦਿਆਂ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਕਾਸਲ ਆਫ਼ ਖ਼ਾਲਿਸਤਾਨ ਦੇ ਪ੍ਰਧਾਨ ਅਮਰੀਕ ਸਿੰਘ ਸਹੋਤਾ ਓ.ਬੀ.ਈ., ਯੂਨਾਈਟਡ ਖ਼ਾਲਸਾ ਦਲ ਦੇ ਆਗੂ ਤੇ ਫੈੱਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ ਦੇ ਕੋਆਰਡੀਨੇਟਰ ਲਵਸ਼ਿੰਦਰ ਸਿੰਘ ਡੱਲੇਵਾਲ, ਵਿਸ਼ਵ ਸੰਸਦ ਦੇ ਮਨਪ੍ਰੀਤ ਸਿੰਘ ਤੇ ਇਟਲੀ ਦੇ ਜਸਬੀਰ ਸਿੰਘ ਬੱਬਰ, ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ਦੇ ਮੁਖੀ ਜੋਗਾ ਸਿੰਘ, ਅਕਾਲੀ ਦਲ ਯੂ.ਕੇ. ਦੇ ਗੁਰਦੇਵ ਸਿੰਘ ਚੌਹਾਨ, ਸਿੱਖਜ਼ ਫ਼ਾਰ ਜਸਟਿਸ ਦੇ ਦੁਪਿੰਦਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਖ਼ਾਲਿਸਤਾਨ ਜਲਾਵਤ ਸਰਕਾਰ ਦੇ ਗੁਰਮੇਜ ਸਿੰਘ ਗਿੱਲ, ਕਸ਼ਮੀਰ ਕਾਨਸਰਨ ਮੁਖੀ ਪ੍ਰੋ: ਨਜ਼ੀਰ ਅਹਿਮਦ ਸ਼ਾਵਲ, ਰਾਜਾ ਸਿਕੰਦਰ ਖ਼ਾਨ ਸਣੇ ਹੋਰ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ 1947 ਵਿਚ ਸਿੱਖਾਂ ਨਾਲ ਧੋਖਾ ਕੀਤਾ ਸੀ ਕਿਉਂਕਿ ਆਜ਼ਾਦੀ ਦੇ ਨਾਂਅ ‘ਤੇ ਪੰਜਾਬ ਨੂੰ ਵੰਡ ਦਿੱਤਾ ਗਿਆ ਤੇ ਲੱਖਾਂ ਲੋਕਾਂ ਦਾ ਕਤਲੇਆਮ ਹੋਇਆ। ਉਨ੍ਹਾਂ ਕਿਹਾ ਕਿ 1984 ਤੋਂ ਲੈ ਕੇ ਅੱਜ ਤੱਕ ਭਾਰਤ ਵਿਚ ਸਿੱਖਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ, ਇਸ ਕਰਕੇ ਅਸੀਂ ਇਸ ਨੂੰ ਆਜ਼ਾਦੀ ਨਹੀਂ, ਸਗੋਂ ਪੰਜਾਬ ਤੇ ਸਿੱਖਾਂ ਲਈ ਕਾਲਾ ਦਿਨ ਮੰਨਦੇ ਹਾਂ।

Be the first to comment

Leave a Reply