ਲੌਂਗ ਸ਼ੋਰ ਯੂਨੀਅਨ ਨੇ ਚਿਲਡਰਨਜ਼ ਹਸਪਤਾਲ ਲਈ 51,502 ਡਾਲਰ ਇਕੱਠੇ ਕੀਤੇ

ਸਰੀ – ਸਰੀ ਸਥਿਤ ਲੌਂਗ ਸ਼ੋਰ ਯੂਨੀਅਨ ਨੇ ਬੀ ਸੀ ਚਿਲਡਰਨਜ਼ ਹਸਪਤਾਲ ਲਈ 51,502 ਡਾਲਰ ਇਕੱਠੇ ਕੀਤੇ ਸਥਾਨਕ 502 ਯੂਨੀਅਨ ਨੇ ਹੁਣ ਤੱਕ $ 294,000 ਤੋਂ ਵੱਧ ਦਾਨ ਕਰ ਦਿੱਤਾ ਹੈ ਕਿਉਂਕਿ ਪਿਛਲੇ ਅੱਠ ਸਾਲ ਤੋਂ ਹਸਪਤਾਲ ਲਈ ਦਾਨ ਇਕੱਠਾ ਕਰ ਰਹੇ ਹਨ।
ਹਸਪਤਾਲ ਦਾ ਕਹਿਣਾ ਹੈ ਕਿ ਅਸੀਂ ਬੀ.ਸੀ. ਵਿੱਚ 10 ਲੱਖ ਤੋਂ ਵੱਧ ਬੱਚਿਆਂ ਦੀ ਸਿਹਤ ਦੀ ਦੇਖ-ਰੇਖ ਕਰਨਾ ਸਾਡਾ ਇੱਕ ਮਿਸ਼ਨ ਹੈ।ਅਜਿਹੇ ਫੰਡਰੇਜ਼ਰ ਨਵੀਆਂ ਖੋਜਾਂ ਕਰਨ ਨੂੰ ਉਤਸ਼ਾਹਤ ਕਰਦੇ ਹਨ ਜੋ ਇਲਾਜ ਲਈ ਨਵੀਨਤਾ ਲਿਆਉਂਦੀਆਂ ਹਨ ਅਤੇ ਬਚਪਨ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਸਫਲਤਾ ਮਿਲਦੀ ਹੈ।
ਸਥਾਨਕ 502 ਕਈ ਸਥਾਨਕ ਚੈਰਿਟੀਆਂ ਨਾਲ ਜੁੜੀ ਹੋਈ ਯੂਨੀਅਨ ਹੈ ਅਤੇ ਉਨਾ ਦੀ ਮਦਦ ਕਰਦੀ ਹੈ। ਉਹ ਸੈਂਕੜੇ ਪਾਊਂਡ ਦੇ ਖਾਣੇ ਨੂੰ ਸਰੀ ਫੂਡ ਬੈਂਕ ਵਿਚ ਦਾਨ ਕਰਦੇ ਹਨ। ਪਰ ਬੱਚਿਆਂ ਦੇ ਹਸਪਤਾਲ ਲਈ ਦਿੱਤਾ ਦਾਨ ਬਹੁਤ ਹੀ ਮਹਾਨ ਕੰਮ ਹੈ ਜਿਸਦੀ ਹਰ ਕੋਈ ਸ਼ਾਲਾਘਾ ਕਰਦਾ ਹੈ।ਯੂਨੀਅਨ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਇਕੱਠੇ ਹੋ ਕੇ ਲੋੜਵੰਦਾਂ ਦੀ ਮਦਦ ਕਰਕੇ ਅਸੀਂ ਸਮਾਜ ਵਿੱਚ ਤਬਦੀਲੀ ਲਿਆਂ ਸਕਦੇ ਹਾਂ।

Be the first to comment

Leave a Reply