ਲੋਕਾਂ ਨੇ ਵਿਧਾਇਕ ਭਜਾਏ

ਪਟਨਾ : ਬਿਹਾਰ ਅਸੰਬਲੀ ਚੋਣਾਂ ਦੇ ਸਿਲਸਿਲੇ ਵਿਚ ਵੈਸ਼ਾਲੀ ਜ਼ਿਲ੍ਹੇ ਦੇ ਮਹਿਨਾਰ ਦੇ ਹੁਕਮਰਾਨ ਜੇ ਡੀ ਯੂ ਦੇ ਵਿਧਾਇਕ ਉਮੇਸ਼ ਕੁਸ਼ਵਾਹਾ ਚਕੇਸ਼ੋਂ ਪਿੰਡ ਵਿਚ ਅਗਲੇ ਪੰਜ ਸਾਲਾਂ ਦੀ ਗੱਲ ਕਰਨ ਲੱਗੇ ਤਾਂ ਲੋਕਾਂ ਨੇ ਪਿਛਲੇ ਪੰਜ ਸਾਲਾਂ ਦਾ ਹਿਸਾਬ ਮੰਗ ਲਿਆ। ਵਿਧਾਇਕ ਦੇ ਹਮਾਇਤੀਆਂ ਨੇ ਭੀੜ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਸਥਿਤੀ ਸੰਭਲਣ ਦੀ ਥਾਂ ਵਿਗੜ ਗਈ। ਲੋਕਾਂ ਨੇ ਵਿਧਾਇਕ ਦੇ ਹਮਾਇਤੀ ਕੁੱਟ ਦਿੱਤੇ। ਵਿਧਾਇਕ ਨੂੰ ਬਾਡੀਗਾਰਡਾਂ ਨੇ ਬਚਾਇਆ। ਇਸੇ ਤਰ੍ਹਾਂ ਹਾਜੀਪੁਰ ਤੋਂ ਭਾਜਪਾ ਵਿਧਾਇਕ ਅਵਧੇਸ਼ ਸਿੰਘ ਟੁੱਟੀ ਸੜਕ ਰਾਹੀਂ ਦਿਆਲਪੁਰ ਵਿਚ ਪ੍ਰਾਈਮਰੀ ਹੈਲਥ ਸੈਂਟਰ ਦਾ ਉਦਘਾਟਨ ਕਰਨ ਪੁੱਜੇ ਤਾਂ ਲੋਕਾਂ ਨੇ ਸੜਕ ਦੇ ਮੁੱਦੇ ‘ਤੇ ਹੀ ਘੇਰ ਲਿਆ। ਉਨ੍ਹਾ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕ ਭਾਜਪਾ ਮੁਰਦਾਬਾਦ ਕਰਨ ਲੱਗ ਪਏ। ਵਿਧਾਇਕ ਨੂੰ ਉਥੋਂ (ਲਾਲ ਘੇਰੇ ਵਿਚ) ਪੁੱਠੇ ਪੈਰੀਂ ਭੱਜਣਾ ਪਿਆ ਤੇ ਉਨ੍ਹਾ ਦੇ ਡਰਾਈਵਰ ਨੇ ਉਨ੍ਹਾ ਨੂੰ ਅੱਗੇ ਜਾ ਕੇ ਚੁੱਕਿਆ। ਆਰ ਜੇ ਡੀ ਨੇ ਟਵੀਟ ਕੀਤਾ ਹੈ ਕਿ ਕੁਸ਼ਵਾਹਾ ਨੂੰ ਚੌਥੀ ਵਾਰ ਕੁੱਟ ਪਈ, ਪਰ ਉਨ੍ਹਾ ਦੇ ਹਮਾਇਤੀਆਂ ਨੇ ਵੀਡੀਓ ਨਹੀਂ ਬਣਾਉਣ ਦਿੱਤੀ।

Be the first to comment

Leave a Reply