ਲਾਪਤਾ ਪੰਜਾਬਣ ਦੀ ਲਾਸ਼ ਬਰੈਂਪਟਨ ਤੋਂ ਬਰਾਮਦ, ਮਾਮਲਾ ਸ਼ੱਕੀ

ਬਰੈਂਪਟਨ— ਬਰੈਂਪਟਨ ਤੋਂ ਲਾਪਤਾ ਮਨਦੀਪ ਕੌਰ ਤੱਗੜ ਦੀ ਲਾਸ਼ ਇਕ ਸ਼ਾਪਿੰਗ ਸੈਂਟਰ ਦੀ ਪਾਰਕਿੰਗ ‘ਚ ਖੜੀ ਇਕ ਕਾਰ ‘ਤੋਂ ਬਰਾਮਦ ਹੋਈ ਹੈ। ਕਾਰ ‘ਚ ਲਾਸ਼ ਹੋਣ ਦੀ ਸੂਚਨਾ ਇਕ ਟੋਅ ਟਰੱਕ ਡਰਾਈਵਰ ਨੇ ਦਿੱਤੀ ਸੀ। ਹਾਰਟ ਲੇਕ ਸ਼ਾਪਿੰਗ ਸੈਂਟਰ ਦੇ ਬਾਹਰ ਇਕ ਵਾਰ ਫਿਰ ਲਾਸ਼ ਦੀ ਖਬਰ ਮਿਲਦਿਆਂ ਭਾਰੀ ਗਿਣਤੀ ‘ਚ ਪੁਲਸ ਅਫਸਰ ਮੌਕੇ ‘ਤੇ ਪਹੁੰਚ ਗਏ ਤੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ।ਪੁਲਸ ਦੀ ਮੌਜੂਦਗੀ ਨਾਲ ਆਲੇ ਦੁਆਲੇ ਦੇ ਲੋਕ ਕਾਫੀ ਹੈਰਾਨ ਸਨ ਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮਾਜਰਾ ਕੀ ਹੈ। ਕੁਝ ਹੀ ਦੇਰ ਬਾਅਦ ਲਾਸ਼ ਦੀ ਪਛਾਣ ਹੋ ਗਈ ਤੇ ਮਨਦੀਪ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਮਨਦੀਪ 2 ਮਾਰਚ ਤੋਂ ਲਾਪਤਾ ਸੀ। ਫਿਲਹਾਲ ਪੁਲਸ ਨੇ ਮਨਦੀਪ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਪਰ ਪੀਲ ਰੀਜ਼ਨਲ ਪੁਲਸ ਵਲੋਂ ਇਹ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ। ਮਨਦੀਪ ਨੂੰ ਆਖਰੀ ਵਾਰ ਇਕ ਤੇ ਦੋ ਮਾਰਚ ਦੀ ਦਰਮਿਆਨ ਦੀ ਰਾਤ 12 ਵਜੇ ਦੇ ਕਰੀਬ ਬਰੈਂਪਟਨ ਦੇ ਓਕਲੀ ਬੁਲੇਵਾਰਡ ਤੇ ਟੰਬਲਵੀਡ ਟਰੇਲ ਇਲਾਕੇ ‘ਚ ਦੇਖਿਆ ਗਿਆ ਸੀ।

Be the first to comment

Leave a Reply