Ad-Time-For-Vacation.png

ਰੋਨਾ ਵੈਕਸੀਨ ਦਾ ਸਭ ਤੋਂ ਵੱਡਾ ਟ੍ਰਾਇਲ ਸ਼ੁਰੂ, 30,000 ਲੋਕਾਂ ‘ਤੇ ਟੈਸਟ Edited By Vandana,Updated: 28 Jul, 2020 06:21 PM United States of America usa corona vaccine ShareComment ਵਾਸ਼ਿੰਗਟਨ (ਬਿਊਰੋ): ਕੋਵਿਡ-19 ਦੀ ਵੈਕਸੀਨ ਸਬੰਧੀ ਅਮਰੀਕਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਸਰਚ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਇਕੱਠੇ 30,000 ਲੋਕਾਂ ‘ਤੇ ਵੈਕਸੀਨ ਦਾ ਪ੍ਰਯੋਗ ਕਰ ਰਿਹਾ ਹੈ। ਸਾਰੇ ਵਾਲੰਟੀਅਰਾਂ ਨੂੰ Moderna Inc ਦੀ ਬਣਾਈ ਵੈਕਸੀਨ ਦਿੱਤੀ ਗਈ ਹੈ। ਇਹ ਵੈਕਸੀਨ ਉਹਨਾਂ ਚੋਣਵੇਂ ਉਮੀਦਵਾਰਾਂ ਵਿਚੋਂ ਇਕ ਹੈ ਜੋ ਕੋਰੋਨਾ ਨਾਲ ਲੜਾਈ ਦੀ ਦੌੜ ਦੇ ਆਖਰੀ ਪੜਾਅ ਵਿਚ ਹਨ।ਭਾਵੇਂਕਿ ਹਾਲੇ ਤੱਕ ਇਸ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਮੌਡਰਨਾ ਦੀ ਵੈਕਸੀਨ ਵਾਇਰਸ ਤੋਂ ਇਨਸਾਨਾਂ ਨੂੰ ਬਚਾ ਪਾਵੇਗੀ। ਇਸ ਅਧਿਐਨ ਵਿਚ ਵਾਲੰਟੀਅਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈਕਿ ਉਹਨਾਂ ਨੂੰ ਅਸਲੀ ਵੈਕਸੀਨ ਦਿੱਤੀ ਗਈ ਹੈ ਜਾਂ ਉਸ ਦਾ ਡਮੀ ਵਰਜਨ। ਦੋ ਡੋਜ਼ ਦੇਣ ਦੇ ਬਾਅਦ ਇਹਨਾਂ ਦੀ ਸਿਹਤ ਨੂੰ ਮਾਨੀਟਰ ਕੀਤਾ ਜਾਵੇਗਾ। ਇਸ ਵਿਚ ਦੇਖਿਆ ਜਾਵੇਗਾ ਕਿ ਡੇਲੀ ਰੂਟੀਨ ਵਿਚ ਆਉਣ ਦੇ ਬਾਅਦ ਕਿਸ ਗਰੁੱਪ ਨੇ ਜ਼ਿਆਦਾ ਇਨਫੈਕਸ਼ਨ ਨੂੰ ਮਹਿਸੂਸ ਕੀਤਾ। ਖਾਸ ਤੌਰ ‘ਤੇ ਉਹਾਂ ਇਲਾਕਿਆਂ ਵਿਚ ਜਿੱਥੇ ਹਾਲੇ ਵੀ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਮੌਡਰਨਾ ਨੇ ਦੱਸਿਆ ਕਿ ਦੇਸ਼ ਦੇ ਚਾਰੇ ਪਾਸੇ ਫੈਲੇ ਹੋਏ 7 ਦਰਜਨ ਤੋਂ ਜ਼ਿਆਦਾ ਪਰੀਖਣ ਸਥਲਾਂ ਵਿਚੋਂ ਪਹਿਲੀ ਵਾਰ ਜਾਰਜੀਆ ਦੇ ਸਵਾਨਾ ਵਿਚ ਵੈਕਸੀਨ ਨੂੰ ਟੈਸਟ ਕੀਤਾ ਗਿਆ ਸੀ। ਇੱਥੇ ਚੰਗੇ ਨਤੀਜੇ ਮਿਲਣ ਦੇ ਬਾਅਦ ਹੀ ਸ਼ੋਧ ਕਰਤਾਵਾਂ ਵਿਚ ਵੈਕਸੀਨ ਸਬੰਧੀ ਆਸ ਵਧੀ ਸੀ। ਮੌਡਰਨਾ ਦੀ ਇਸ ਵੈਕਸੀਨ ਦਾ ਨਾਮ mRNA-1273 ਹੈ। ਸੋਮਵਾਰ ਨੂੰ ਨਿਊਯਾਰਕ ਵਿਚ 36 ਸਾਲਾ ਨਰਸ ਮੇਲਿਸਾ ਹਾਰਟਿੰਗ ਨੇ ਵੀ ਬਤੌਰ ਵਾਲੰਟੀਅਰ ਇਸ ਸ਼ੋਧ ਵਿਚ ਹਿੱਸਾ ਲਿਆ ਸੀ। ਮੇਲਿਸਾ ਨੇ ਸੋਮਵਾਰ ਸਵੇਰੇ ਵੈਕਸੀਨ ਲਗਵਾਉਣ ਤੋਂ ਪਹਿਲਾਂ ਕਿਹਾ,”ਇਸ ਟ੍ਰਾਇਲ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਵਾਇਰਸ ਨੂੰ ਜੜ੍ਹ ਤੋਂ ਮਿਟਾਉਣ ਲਈ ਫਰੰਟਲਾਈਨ ਜੌਬ ਵਿਚ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ।” ਅਮਰੀਕਾ ਦੇ ਇਲਾਵਾ ਚੀਨ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਵੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਬ੍ਰਾਜ਼ੀਲ ਸਮੇਤ ਮਹਾਮਾਰੀ ਦੇ ਮੁਸ਼ਕਲ ਦੌਰ ਵਿਚੋਂ ਲੰਘਣ ਵਾਲੇ ਦੇਸ਼ਾਂ ਵਿਚ ਫਾਈਨਲ ਸਟੇਜ ਦੀ ਟੈਸਟਿੰਗ ਕੀਤੀ ਸੀ। ਭਾਵੇਂਕਿ ਅਮਰੀਕਾ ਨੂੰ ਖੁਦ ਵੈਕਸੀਨ ਦਾ ਟੈਸਟ ਕਰਨ ਦੀ ਲੋੜ ਹੈ ਜਿਸ ਦੀ ਵਰਤੋਂ ਦੇਸ਼ ਵਿਚ ਕੀਤੀ ਜਾ ਸਕੇ। ਇਸ ਦੇ ਲਈ ਅਮਰੀਕਾ ‘ਕੋਵਿਡ-19 ਪ੍ਰੀਵੈਂਸ਼ਨ ਨੈੱਟਵਰਕ’ ਨੂੰ ਫੰਡ ਦੇਵੇਗਾ, ਜਿਸ ਦੇ ਜ਼ਰੀਏ ਹਰ ਮਹੀਨੇ 30,000 ਵਾਲੰਟੀਅਰਾਂ ‘ਤੇ ਟੈਸਟ ਕੀਤਾ ਜਾ ਸਕੇਗਾ। ਇਸ ਸ਼ੋਧ ਵਿਚ ਨਾ ਸਿਰਫ ਵੈਕਸੀਨ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਜਾਵੇਗਾ ਸਗੋਂ ਇਹ ਵੀ ਦੇਖਿਆ ਜਾਵੇਗਾ ਕਿ ਇਹ ਵੈਕਸੀਨ ਕਿੰਨੀ ਸੁਰੱਖਿਅਤ ਹੈ। ਅਖੀਰ ਵਿਚ ਵਿਗਿਆਨੀ ਵੈਕਸੀਨ ਦੇ ਸਾਰੇ ਸ਼ਾਟਸ ਦੀ ਤੁਲਨਾ ਕਰਨਗੇ। ਹੁਣ ਅਗਲੇ ਮਹੀਨੇ ਆਕਸਫੋਰਡ ਹਿਊਮਨ ਟ੍ਰਾਇਲ ਦੇ ਅਗਲੇ ਪੜਾਅ ਦੀ ਟੈਸਟਿੰਗ ਕਰੇਗਾ। ਜੇਕਰ ਸਭ ਕੁਝ ਸਹੀ ਰਿਹਾ ਤਾਂ ਦਸੰਬਰ ਵਿਚ ਜਾਨਸਨ ਅਤੇ ਜਾਨਸਨ ਅਤੇ ਅਕਤੂਬਰ ਵਿਚ ਨੋਵਾਵੈਕਸ ਦਾ ਅਧਿਐਨ ਹੋਵੇਗਾ। ਫਾਈਜ਼ਰ ਆਈ.ਐੱਨ.ਸੀ. ਵੀ 30,000 ਵਾਲੰਟੀਅਰਾਂ ‘ਤੇ ਸ਼ੋਧ ਕਰਨ ਦਾ ਵਿਚਾਰ ਕਰ ਰਿਹਾ ਹੈ। ਵਿਗਿਆਨ ਦੇ ਇਸ ਮਹਾ ਪਰੀਖਣ ਦੇ ਲਈ ਸ਼ੋਧ ਕਰਤਾਵਾਂ ਨੂੰ ਇਸ ਸਮੇਂ ਵੱਡੀ ਗਿਣਤੀ ਵਿਚ ਵਾਲੰਟੀਅਰਾਂ ਦੀ ਲੋੜ ਹੈ ਜੋ ਖੁਦ ‘ਤੇ ਟੈਸਟਿੰਗ ਲਈ ਅੱਗੇ ਆਉਣ।ਅਮਰੀਕਾ ਦੀ ਇਕ ਮਸ਼ਹੂਰ ਵਾਇਰੋਲੌਜੀਸਟ ਡਾਕਟਰ ਲੈਰੀ ਕੋਰੀ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਵਿਚ 1,50,000 ਲੋਕਾਂ ਨੇ ਖੁਦ ਆਨਲਾਈਨ ਰਜਿਸਟ੍ਰੇਸ਼ਨ ਦੇ ਜ਼ਰੀਏ ਇਸ ਵਿਚ ਦਿਲਚਸਪੀ ਦਿਖਾਈ ਹੈ। ਕੋਰੀ ਨੇ ਪਿਛਲੇ ਹਫਤੇ ਹੀ ਕਿਹਾ ਸੀ ਕਿ ਕੋਰੋਨਾ ਵੈਕਸੀਨ ਸਬੰਧੀ ਹੋ ਰਹੇ ਸਾਰੇ ਟ੍ਰਾਇਲ ਦਾ ‘ਮਲਟੀ ਜੈਨਰੇਸ਼ਨਲ’ ਹੋਣਾ ਬਹੁਤ ਜ਼ਰੂਰੀ ਹੈ। ਇਸ ਵਿਚ ਵਿਭਿੰਨਤਾ ਦੇ ਆਧਾਰ ‘ਤੇ ਅਮਰੀਕਾ ਵਿਚ ਰਹਿਣ ਵਾਲੀ ਬਹੁਜਾਤੀ ਆਬਾਦੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਖਾਸਤੌਰ ‘ਤੇ ਗੈਰ ਗੋਰੇ ਅਮਰੀਕੀਆਂ ਅਤੇ ਹਿਸਪਾਨਿਕ ਵਰਗ ਦੇ ਲੋਕਾਂ ਦੀ ਲੋੜੀਂ ਦੀ ਗਿਣਤੀ ਹੋਣੀ ਚਾਹੀਦੀ ਹੈ, ਜੋ ਵੱਡੀ ਗਿਣਤੀ ਵਿਚ ਵਾਇਰਸ ਦੇ ਸ਼ਿਕਾਰ ਹੋਏ ਹਨ। ਉਹਨਾਂ ਨੇ ਦੱਸਿਆ ਕਿ ਸਧਾਰਨ ਤੌਰ ‘ਤੇ ਇਕ ਵੈਕਸੀਨ ਤਿਆਰ ਕਰਨ ਵਿਚ ਕਈ ਸਾਲ ਲੱਗ ਜਾਂਦੇ ਹਨ ਪਰ ਇਹ ਵਿਗਿਆਨੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਕਿਸੇ ਵੈਕਸੀਨ ਨੂੰ ਇੰਨੀ ਤੇਜ਼ੀ ਨਾਲ ਟੈਸਟ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਦੇ ਅਖੀਰ ਵਿਚ ਚੀਨ ਨੇ ਕੋਰੋਨਾਵਾਇਰਸ ਹੋਣ ਦੀ ਗੱਲ ਸਾਹਮਣੇ ਰੱਖੀ ਸੀ। ਇਸ ਘਟਨਾ ਦੇ ਸਿਰਫ 65 ਦਿਨ ਬਾਅਦ ਹੀ ਮਾਰਚ ਵਿਚ NIH ਨੇ ਲੋਕਾਂ ‘ਤੇ ਇਸ ਦੀ ਵੈਕਸੀਨ ਨੂੰ ਟੈਸਟ ਕਰ ਲਿਆ ਸੀ।

PunjabKesari

PunjabKesari

ਇਸੇ ਦਿਨ ਪੰਜਾਬ ਭਵਨ ਵਿੱਚ ਉੱਚ ਕੋਟੀ ਦੇ ਬੁਲਾਰਿਆਂ ਵੱਲੋਂ ਮਾਪਿਆਂ ਅਤੇ ਔਲਾਦ ਵਿਚਲੇ ਰਿਸ਼ਤਿਆਂ ਦੀਆਂ ਬਾਰੀਕ ਤੰਦਾਂ ਉੱਪਰ ਖੁੱਲ੍ਹ ਕੇ ਚਾਨਣਾ ਪਾਇਆ ਗਿਆ। ਬੁਲਾਰਿਆਂ ਵਿੱਚ ਪ੍ਰੋ.ਕਸ਼ਮੀਰਾ ਸਿੰਘ, ਸ.ਗਿਆਨ ਸਿੰਘ ਸੰਧੂ, ਅਮਰੀਕ ਪਲਾਹੀ,ਅਵਤਾਰ ਮਹੇ ਹੁਰੀਂ ਸ਼ਾਮਿਲ ਸਨ।

PunjabKesari

PunjabKesari

ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਵਿਕਟੋਰੀਆ ਤੋਂ ਲੇਖਕ ਮੱਸਾ ਸਿੰਘ ਦੀ ਪਲੇਠੀ ਕਾਵਿ ਪੁਸਤਕ “ਪਹਿਲੇ ਅੱਥਰੂ” ਲੋਕ ਅਰਪਣ ਕੀਤੀ ਗਈ। ਪੰਜਾਬ ਭਵਨ ਵੱਲੋਂ ਪੰਜਾਬ ਭਵਨ ਦੇ ਬਾਨੀ ਅਤੇ ਉੱਘੇ ਸਮਾਜ ਸੇਵੀ ਸ੍ਰੀ ਸੁੱਖੀ ਬਾਠ ਨੇ ਆਏ ਲੇਖਕਾਂ ਦਾ ਸਨਮਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਕਵਿੰਦਰ ਚਾਂਦ ਨੇ ਕੀਤਾ।

PunjabKesari

PunjabKesari

Share:

Facebook
Twitter
Pinterest
LinkedIn
matrimonail-ads
On Key

Related Posts

ਵਿਦੇਸ਼ ਮੰਤਰਾਲੇ ਵੱਲੋਂ ਭਾਰਤੀਆਂ ਨੂੰ ਇਰਾਨ ਤੇ ਇਜ਼ਰਾਈਲ ਨਾ ਜਾਣ ਦੀ ਸਲਾਹ

ਨਵੀਂ ਦਿੱਲੀ, ;- ਇਰਾਨ ਤੇ ਇਜ਼ਰਾਈਲ ਵਿਚਾਲੇ ਤਾਜ਼ਾ ਸਬੰਧਾਂ ਦੇ ਮੱਦੇਨਜ਼ਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਇਰਾਨ ਜਾਂ ਇਜ਼ਰਾਈਲ

ਕੇਂਦਰੀ ਸਿੱਖ ਅਜਾਇਬ ਘਰ ‘ਚ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਕਾਰਸੇਵਾ ਸੰਪ੍ਰਦਾ ਗੁਰੂ ਕਾ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.