ਰੈਫਰੈਂਡਮ 2020 : ਸਿੱਖਸ ਫਾਰ ਜਸਟਿਸ ਦੇ ਪਾਕਿਸਤਾਨੀ ਤੇ ਅਫਗਾਨੀ ਵਿਦਿਆਰਥੀਆਂ ਨੂੰ ਲੰਦਨ ਬੁਲਾਉਣ ਦੇ ਯਤਨ ਬਣ ਸਕਦੇ ਨੇ ਭਾਰਤ ਸਰਕਾਰ ਲਈ ਸਿਰ ਦਰਦ

ਲੰਦਨ, – ਰੈਫਰੈਂਡਮ 2020 ‘ਚ ਵੱਧ ਤੋਂ ਵੱਧ ਸਿੱਖਾਂ ਦੀ ਸ਼ਮੂਲੀਅਤ ਵਾਸਤੇ ਸਿੱਖਸ ਫਾਰ ਜਸਟਿਸ 12 ਅਗਸਤ ਨੂੰ ਲੰਡਨ ‘ਚ ਹੋਣ ਜਾ ਰਹੇ ਸਮਾਗਮ ਲਈ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਨੂੰ ਸਪਾਂਸਰਸ਼ਿਪਾਂ ਜਾਰੀ ਕਰ ਰਹੀ ਹੈ। ਸੋਸ਼ਲ ਮੀਡੀਆ ਰਾਹੀਂ ਵੀ ਗਵਾਂਢੀ ਮੁਲਕਾਂ ‘ਚੋਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਲੰਦਨ ਐਲਾਨਨਾਮੇ ਲਈ ਸੱਦਾ ਪੱਤਰ ਭੇਜੇ ਜਾ ਰਹੇ ਹਨ। ਐਸਐਫਜੇ ਦੀ ਸਪਾਂਸਰਸ਼ਿਪ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਤੋਂ ਉਨ੍ਹਾਂ ਵੱਲੌਂ ਤੀਹ ਸਕਿੰਟਾਂ ਦੀ ”ਲੰਦਨ ਐਲਾਨਨਾਮੇ ਲਈ ਵੀਡੀੳ ਰਿਕਾਰਡ, 5 ਟਵੀਟ, ਸੋਸ਼ਲ ਮੀਡੀਆ ਦਾ ਫੇਸਬੁੱਕ ਪੇਜ਼ ਅਤੇ ਉਨ੍ਹਾਂ ਦੀ ਵੈਬਸਾਈਟ ਫਾਲੋਅ ਕਰਨਾ ਅਤੇ ਵਿਦਿਆਰਥੀਆਂ ਦੀ ਜਾਣਾਕਰੀ ਸਬੰਧਿਤ ਪਾਸਪੋਰਟ ਕਾਪੀਆਂ ਆਦਿ ਈਮੇਲ ਕਰਨ ਨੂੰ ਆਖਿਆ ਗਿਆ ਹੈ। ਜਿਸਤੋਂ ਬਾਅਦ ਐਸਐਫਜੇ ਉਨ੍ਹਾਂ ਵਿਦਿਆਰਥੀਆਂ ਨੂੰ ਸਪਾਂਸਰਸ਼ਿਪ ਲੈਟਰਾਂ ਜਾਰੀ ਕਰ ਦੇਵੇਗੀ। ਇਸ ਵਿਚ ਉਨ੍ਹਾਂ ਵੱਲੋਂ 10 ਤੋਂ 14 ਅਗਸਤ ਤੱਕ ਰਹਿਣ ਦਾ ਮੁਫਤ ਇੰਤਜ਼ਾਮ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਥੋੜ੍ਹੇ ਦਿਨ ਪਹਿਲਾਂ ਹੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਵੱਲੋਂ ਯੂਕੇ ਸਰਕਾਰ ਨੂੰ ਇਹ ਮੰਗ ਕੀਤੀ ਜਾਵੇਗੀ ਕਿ ਉਹ ਆਪਣੇ ਦੇਸ਼ ਦੀ ਧਰਤੀ ‘ਤੇ ਕੋਈ ਵੀ ਅਜਿਹੀ ਕਾਰਵਾਈ ਨਾ ਹੋਣ ਦੇਣ। ਪਰ ਭਾਰਤ ਸਰਕਾਰ ਦੀ ਇਸ ਮੰਗ ਨੂੰ ਯੂਕੇ ਸਰਕਾਰ ਨੇ ਨਕਾਰਦਿਆਂ ਕਿਹਾ ਸੀ ਕਿ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਤੇ ਕਿਸੇ ਵੀ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਯੂਕੇ ਸਰਕਾਰ ਉਨ੍ਹਾਂ ਨੂੰ ਰੋਕ ਨਹੀਂ ਸਕਦੀ। ਉਨ੍ਹਾਂ ਕਿਹਾ ਸੀ ਕਿ ਭਾਰਤ ਦੇ ਵਿਦੇਸ਼ਾਂ ਵਿਚ ਵਸਦੇ ਸਿੱਖ ਭਾਈਚਾਰੇ ਨਾਲ ਬਹੁਤ ਹੀ ਮਜਬੂਤ ਸਬੰਧ ਹਨ। ਪਰ ਕਈ ਛੋਟੇ ਸਮੂਹਾਂ ਅਤੇ ਸ਼ਰਾਰਤੀ ਲੋਕਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ।

Be the first to comment

Leave a Reply